
ਕਦੇ ਕਦੇ ਚੱਕਰ ਆਉਣਾ ਬਹੁਤ ਵੱਡੀ ਸਮੱਸਿਆ ਨਹੀਂ ਹੈ। ਜੇਕਰ ਤੁਹਾਨੂੰ ਅਕਸਰ ਚੱਕਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।ਅਜਿਹਾ...
ਕਦੇ ਕਦੇ ਚੱਕਰ ਆਉਣਾ ਬਹੁਤ ਵੱਡੀ ਸਮੱਸਿਆ ਨਹੀਂ ਹੈ। ਜੇਕਰ ਤੁਹਾਨੂੰ ਅਕਸਰ ਚੱਕਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।ਅਜਿਹਾ ਹਮੇਸ਼ਾ ਹੋਣਾ ਵਰਟਿਗੋ ਬੀਮਾਰੀ ਦਾ ਲੱਛਣ ਹੋ ਸਕਦਾ ਹੈ।ਵਰਟਿਗੋ ਨੂੰ ਆਮ ਭਾਸ਼ਾ ਵਿਚ ਚੱਕਰ ਆਉਣਾ ਵੀ ਕਹਿੰਦੇ ਹਨ।ਹਮੇਸ਼ਾ ਸਿਰ ਦਰਦ, ਚੱਕਰ ਜਾਂ ਮਚਲਣਾ ਹੋਣਾ ਵਰਟਿਗੋ ਬੀਮਾਰੀ ਦਾ ਲੱਛਣ ਹੈ।ਇਸ ਬੀਮਾਰੀ ਵਿਚ ਮਰੀਜ ਨੂੰ ਹਮੇਸ਼ਾ ਚੱਕਰ ਆਉਂਦਾ ਹੈ।ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਉਪਰਾਲਿਆਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਚੱਕਰ ਦੀ ਸਮੱਸਿਆ ਦਾ ਇਲਾਜ ਕਰ ਸਕਦੇ ਹੋ।
Amla Powder
ਆਂਵਲੇ ਪਾਊਡਰ ਦਾ ਸੇਵਨ : ਸੁੱਕੇ ਆਂਵਲੇ ਨੂੰ ਪੀਸ ਕੇ ਚੂਰਣ ਬਣਾ ਲਵੋ।ਫਿਰ 10 ਗਰਾਮ ਆਂਵਲਾ ਚੂਰਣ ਨੂੰ 10 ਗਰਾਮ ਧਨਿਆ ਪਾਊਡਰ ਦੇ ਨਾਲ ਮਿਲਾ ਕੇ 1 ਗਲਾਸ ਪਾਣੀ ਵਿਚ ਮਿਲਾ ਲਵੋ, ਇਸ ਦੇ ਨੇਮੀ ਸੇਵਨ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
Coconut
ਨਾਰੀਅਲ ਪਾਣੀ : ਨਾਰੀਅਲ ਦਾ ਪਾਣੀ ਇਹਨਾਂ ਪਰੇਸ਼ਾਨੀਆਂ ਵਿਚ ਕਾਫ਼ੀ ਲਾਭਕਾਰੀ ਹੁੰਦਾ ਹੈ।ਇਸ ਦੇ ਨੇਮੀ ਪ੍ਰਯੋਗ ਨਾਲ ਵਰਟਿਗੋ ਦੀ ਸਮੱਸਿਆ ਦਾ ਇਲਾਜ ਕੀਤਾ ਜਾ ਸਕਦਾ ਹੈ।
WaterMelon Seeds
ਖਰਬੂਜੇ ਦਾ ਬੀਜ : ਵਰਟਿਗੋ ਦੀ ਪਰੇਸ਼ਾਨੀ ਵਿਚ ਖਰਬੂਜੇ ਦਾ ਬੀਜ ਕਾਫ਼ੀ ਅਸਰਦਾਰ ਹੈ।ਇਸ ਨੂੰ ਗਾਂ ਦੇ ਘਿਓ ਵਿਚ ਭੁੰਨ ਕੇ ਪੀਸ ਲਵੋ ਅਤੇ ਸਵੇਰੇ ਸ਼ਾਮ 5 ਗਰਾਮ ਪਾਣੀ ਦੇ ਨਾਲ ਲਵੋ। ਇਸ ਨਾਲ ਇਹ ਪਰੇਸ਼ਾਨੀ ਜਲਦੀ ਖਤਮ ਹੋ ਜਾਵੇਗੀ।
Sleep
ਲੰਮੇ ਪੈ ਜਾਓ : ਜਦੋਂ ਵੀ ਤੁਹਾਨੂੰ ਚੱਕਰ ਆਉਣ ਉਸੀ ਸਮੇਂ ਤੁਰਤ ਲੰਮੇ ਪੈ ਜਾਓ ਅਤੇ ਧਿਆਨ ਰੱਖੋ ਕਿ ਸਿਰ ਦੇ ਹੇਠਾਂ ਸਿਰਹਾਣਾ ਜ਼ਰੂਰ ਹੋਵੇ।
Tea Coffee
ਚਾਹ-ਕੌਫੀ ਘੱਟ ਪਿਓ : ਜਿਨ੍ਹਾਂ ਲੋਕਾਂ ਨੂੰ ਚੱਕਰ ਦੀ ਸ਼ਿਕਾਇਤ ਹੈ ਉਨ੍ਹਾਂ ਨੂੰ ਚਾਹ-ਕੌਫੀ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।ਇਸ ਨਾਲ ਚੱਕਰ ਦੀ ਸ਼ਿਕਾਇਤ ਵਧਦੀ ਹੈ।
Water
ਪਿਓ ਠੰਡਾ ਪਾਣੀ : ਜਦੋਂ ਵੀ ਤੁਹਾਨੂੰ ਚੱਕਰ ਮਹਿਸੂਸ ਹਣੋ ਤੁਸੀਂ ਤੁਰਤ ਠੰਡਾ ਪਾਣੀ ਪਿਓ।ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
Ginger Benefits
ਅਦਰਕ ਦੀ ਕਰੋ ਵਰਤੋਂ : ਖਾਣ ਵਿਚ ਅਤੇ ਚਾਹ ਵਿਚ ਅਦਰਕ ਦਾ ਭਰਪੂਰ ਪ੍ਰਯੋਗ ਕਰੋ।ਅਦਰਕ ਚੱਕਰ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ।
Tulsi Benefits
ਤੁਲਸੀ : ਤੁਲਸੀ ਦੇ 20 ਪੱਤੀਆਂ ਨੂੰ ਸੁਕਾ ਕੇ ਪੀਸ ਲਵੋ ਅਤੇ ਸ਼ਹਿਦ ਦੇ ਨਾਲ ਉਸ ਨੂੰ ਰੋਜ਼ ਚੱਟੋ। ਚੱਕਰ ਦੀ ਸ਼ਿਕਾਇਤ ਵਿਚ ਇਹ ਕਾਫ਼ੀ ਲਾਭਕਾਰੀ ਹੁੰਦੀ ਹੈ।