
ਦਰਅਸਲ, ਸਵੇਰ ਦਾ ਨਾਸ਼ਤਾ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।
ਨਵੀਂ ਦਿੱਲੀ: ਮੋਟਾਪਾ ਇਕ ਅਜਿਹੀ ਸਮੱਸਿਆ ਹੈ ਜਿਸ ਨਾਲ ਸ਼ਰੀਰ ਨੂੰ ਕਈ ਬਿਮਾਰੀਆਂ ਲੱਗਦੀਆਂ ਹਨ। ਮੋਟਾਪੇ ਕਾਰਨ ਤੁਹਾਡੇ ਦਿਲ ਤੋਂ ਲੈ ਕੇ ਹਾਈ ਬੀਪੀ ਤਕ ਦੀਆਂ ਕਈ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਮੋਟਾਪੇ ਦੀ ਵਜ੍ਹਾ ਰੋਜ਼ਾਨਾ ਖਾਣ-ਪੀਣ ਤੇ ਵੀ ਨਿਰਭਰ ਕਰਦਾ ਹੈ। ਨੌਜਵਾਨਾਂ ਅਤੇ ਬੱਚਿਆਂ ਦੇ ਜ਼ਿਆਦਾ ਫਾਸਟ ਫੂਡ ਖਾਣ ਦੀ ਆਦਤ ਵੀ ਮੋਟਾਪੇ ਦੀ ਵਜ੍ਹਾ ਬਣੀ ਰਹੀ ਹੈ।
Photo
ਜੇ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੀਵਨਸ਼ੈਲੀ ਵਿਚ ਸੁਧਾਰ ਦੇ ਨਾਲ ਹੀ ਕੁੱਝ ਘਰੇਲੂ ਉਪਾਵਾਂ ਨੂੰ ਵੀ ਅਜਮਾਉਣਾ ਚਾਹੀਦਾ ਹੈ। ਵਜਨ ਘਟਾਉਣ ਲਈ ਹਰ ਰੋਜ਼ ਕਰਸਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਨਾ ਸਿਰਫ ਤੁਹਾਡਾ ਵਜਨ ਘਟੇਗਾ ਸਗੋਂ ਪੇਟ ਅੰਦਰ ਹੋ ਜਾਵੇਗਾ ਅਤੇ ਦਿਲ ਤੋਂ ਲੈ ਕੇ ਬਲੱਡ ਪ੍ਰੈਸ਼ਰ ਤਕ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ। ਸਿਹਤਮੰਦ ਰਹਿਣ ਲਈ ਕਸਰਤ ਬੇਹੱਦ ਜ਼ਰੂਰੀ ਹੈ।
Photo
ਇਸ ਦੇ ਨਾਲ ਹੀ ਵਧ ਤੋਂ ਵਧ ਪੈਦਲ ਤੁਰਨਾ ਚਾਹੀਦਾ ਹੈ ਅਤੇ ਦੌੜ ਲਗਾਉਣੀ ਚਾਹੀਦੀ ਹੈ। ਇਸ ਨਾਲ ਤੁਹਾਡੇ ਸ਼ਰੀਰ ਦੀ ਵਧ ਚਰਬੀ ਘਟ ਹੋ ਜਾਵੇਗੀ ਅਤੇ ਪੇਟ ਵੀ ਘਟੇਗਾ। ਵਜਨ ਘਟਾਉਣ ਲਈ ਰੋਜ਼ਾਨਾ ਆਦਤਾਂ ਵਿਚ ਵੀ ਬਦਲਾਅ ਕਰਨਾ ਚਹੀਦਾ ਹੈ। ਸਵੇਰੇ ਜਲਦੀ ਉਠ ਕੇ ਹਰ ਰੋਜ਼ ਗਰਮ ਪਾਣੀ ਪੀਣਾ ਚਾਹੀਦਾ ਹੈ। ਦਰਅਸਲ ਗਰਮ ਪਾਣੀ ਵਜਨ ਘਟਾਉਣ ਦੇ ਨਾਲ ਹੀ ਪੇਟ ਸਬੰਧੀ ਬਿਮਾਰੀਆਂ ਵੀ ਦੂਰ ਕਰਦਾ ਹੈ।
Photo
ਤੁਸੀਂ ਹਰ ਸਵੇਰੇ ਗਰਮ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਓ ਤੇ ਫਿਰ ਦੇਖੋ ਕਿਵੇਂ ਕੁਝ ਹੀ ਦਿਨਾਂ ਵਿਚ ਤੁਹਾਡਾ ਵਜਨ ਘਟ ਹੋਣ ਲੱਗੇਗਾ। ਕੋਸ਼ਿਸ਼ ਕਰੋ ਕਿ ਦਿਨ ਦੇ ਸਮੇਂ ਵੀ ਜਿੰਨੀ ਵਾਰ ਪਾਣੀ ਪੀਓ ਉਹ ਗਰਮ ਹੀ ਹੋਵੇ। ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਅਤੇ ਵਜਨ ਵੀ ਘਟ ਹੋਵੇਗਾ। ਭਾਰ ਘਟਾਉਣ ਲਈ ਸਮੇਂ ਸਿਰ ਭੋਜਨ ਕਰਨਾ ਚਾਹੀਦਾ ਹੈ ਅਤੇ ਸਵੇਰੇ ਦਾ ਨਾਸ਼ਤਾ ਕਦੇ ਵੀ ਨਹੀਂ ਛੱਡਣਾ ਚਾਹੀਦਾ।
Photo
ਦਰਅਸਲ, ਸਵੇਰ ਦਾ ਨਾਸ਼ਤਾ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਸਵੇਰ ਦਾ ਨਾਸ਼ਤਾ ਕਰਨ ਨਾਲ ਸ਼ਰੀਰ ਨੂੰ ਜ਼ਰੂਰੀ ਤੱਤ ਮਿਲਦੇ ਹਨ ਜਿਸ ਕਰ ਕੇ ਤੁਸੀਂ ਦਿਨ ਭਰ ਐਨਰਜੀ ਨਾਲ ਭਰਪੂਰ ਰਹਿੰਦੇ ਹੋ। ਸਵੇਰ ਦੇ ਨਾਸ਼ਤੇ ਵਿਚ ਸੁੱਕੇ ਮੇਵੇ, ਅੰਡਾ ਅਤੇ ਆਮਲੇਟ, ਪੋਹਾ, ਸੂਜੀ, ਉਪਮਾ ਅਤੇ ਫਲ ਆਦਿ ਖਾਣੇ ਚਾਹੀਦੇ ਹਨ। ਅਕਸਰ ਸਵੇਰੇ ਦੇ ਨਾਸ਼ਤੇ ਤੋਂ ਬਾਅਦ ਕੁੱਝ ਘੰਟਿਆਂ ਬਾਅਦ ਭੁੱਖ ਲਗ ਜਾਂਦੀ ਹੈ।
ਅਜਿਹੇ ਸਮੇਂ ਵਿਚ ਕਈ ਵਾਰ ਅਸੀਂ ਗਲਤ ਚੀਜ਼ਾਂ ਖਾ ਲੈਂਦੇ ਹਾਂ ਜਿਸ ਨਾਲ ਭਾਰ ਵਧਣ ਲਗਦਾ ਹੈ। ਜੇ ਤੁਹਾਨੂੰ ਦੁਬਾਰਾ ਭੁੱਖ ਲਗਦੀ ਹੈ ਤਾਂ ਭੁਲ ਕੇ ਵੀ ਸਮੋਸਾ, ਬ੍ਰੈਡ ਪਕੌੜੇ ਆਦਿ ਪਕਵਾਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਭਾਰ ਨੂੰ ਵਧਾ ਸਕਦੇ ਹਨ। ਇਸ ਲਈ ਜਦੋਂ ਵੀ ਤੁਹਾਨੂੰ ਦੁਬਾਰਾ ਭੁੱਖ ਲੱਗੇ ਤਾਂ ਤੁਸੀਂ ਮਖਾਣੇ ਤੇ ਰੋਸਟ ਮੂੰਗਫਲੀ ਦਾ ਸੇਵਨ ਕਰੋ। ਇਹੀ ਨਹੀਂ ਇਸ ਤੋਂ ਇਲਾਵਾ ਵੀ ਤੁਸੀਂ ਸੁੱਕੇ ਮੇਵੇ, ਭੁੰਨੇ ਛੋਲੇ, ਕੱਚੀਆਂ ਸਬਜ਼ੀਆਂ ਦਾ ਸਲਾਦ ਵੀ ਖਾ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।