
ਮਹਾਮਾਰੀ ਮਗਰੋਂ ਪਹਿਲੇ ਸਾਲ ’ਚ ਸ਼ੂਗਰ ਰੋਗੀਆਂ ਦੀ ਗਿਣਤੀ 1.14 ਗੁਣਾ ਅਤੇ ਦੂਜੇ ਸਾਲ 1.27 ਗੁਣਾ ਵਧੀ
ਟੋਰੰਟੋ: ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਬੱਚਿਆਂ ਅਤੇ ਨਾਬਾਲਗਾਂ ’ਚ ਟਾਈਪ 1 ਡਾਇਬਿਟੀਜ਼ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਬੱਚਿਆਂ ’ਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਜਾਮਾ ਨੈੱਟਵਰਕ ਓਪਨ ’ਚ ਪ੍ਰਕਾਸ਼ਤ ਇਹ ਅਧਿਐਨ 19 ਸਾਲ ਦੀ ਉਮਰ ਦੇ 1,02,984 ਨੌਜੁਆਨਾਂ ਸਮੇਤ 42 ਰੀਪੋਰਟਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਸਰਵੇ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਟਾਈਪ 1 ਡਾਇਬਿਟੀਜ਼ ਦਰ ਇਸ ਤੋਂ ਪਹਿਲੇ ਸਾਲ ਨਾਲੋਂ 1.14 ਗੁਣਾ ਜ਼ਿਆਦਾ ਹੈ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੂਜੇ ਸਾਲ ’ਚ ਇਹ 1.27 ਗੁਣਾ ਵੱਧ ਹੈ। ਬੱਚਿਆਂ ਅਤੇ ਨਾਬਾਲਗਾਂ ’ਚ ਟਾਈਪ-2 ਡਾਇਬਿਟੀਜ਼ ਦੇ ਮਾਮਲਿਆਂ ’ਚ ਵੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਸੌਦਾ ਸਾਧ ਵਿਰੁਧ FIR ਦਾ ਮਾਮਲਾ : 14 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਟਾਇਪ 1 ਡਾਇਬਿਟੀਜ਼ ਸਭ ਤੋਂ ਆਮ ਅਤੇ ਗੰਭੀਰ ਹੈ, ਜੋ ਜੀਵਨ ਲਈ ਖਤਰਾ ਹੋ ਸਕਦਾ ਹੈ। ਇਹ ਤਾਂ ਵਿਕਸਤ ਹੁੰਦਾ ਹੈ ਜਦੋਂ ਸਰੀਰ ’ਚ ਖ਼ੂਨ ਸ਼ੂਗਰ ਨੂੰ ਊਰਜਾ ਦੇ ਰੂਪ ’ਚ ਪ੍ਰਯੋਗ ਕਰਨ ਲਈ ਕੋਸ਼ਿਕਾਵਾਂ ’ਚ ਲੋੜੀਂਦਾ ਇੰਸੁਲਿਨ ਨਹੀਂ ਹੁੰਦਾ। ਕੈਨੇਡਾ ਅਤੇ ਟੋਰਾਂਟੋ ਯੂਨੀਵਰਸਿਟੀ ਦੇ ਖੋਜੀਆਂ ਦੀ ਇਕ ਟੀਮ ਨੇ ਕਿਹਾ ਹੈ ਕਿ ਡਾਇਬਿਟੀਜ਼ ਤੋਂ ਪੀੜਤ ਬੱਚਿਆਂ ਅਤੇ ਨਾਬਾਲਗਾਂ ਦੀ ਵਧਦੀ ਗਿਣਤੀ ਲਈ ਸਰੋਤਾਂ ’ਚ ਵਾਧੇ ਦੀ ਜ਼ਰੂਰਤ ਹੈ। ਅਸੀਂ ਮਹਾਮਾਰੀ ਦੌਰਾਨ ਬੱਚਿਆਂ ਅਤੇ ਨਾਬਾਲਗਾਂ ’ਚ ਡਾਇਬਿਟੀਜ਼ ਦੇ ਲੱਛਣ ਵੇਖੇ ਹਨ। ਟੀਮ ਨੇ ਕਿਹਾ, ‘‘ਇਹ ਚਿੰਤਾਜਨਕ ਹੈ। ਇਹ ਲੰਮੇ ਸਮੇਂ ਤਕ ਮਰੀਜ਼ ਨੂੰ ਪ੍ਰਭਾਵਤ ਕਰਦਾ ਹੈ। ਇਸ ਨਾਲ ਮੌਤ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।’’
ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ ਵੱਢੀ ਲੈਣ ਦੇ ਦੋਸ਼ ਹੇਠ ਪਲੈਨਿੰਗ ਅਫ਼ਸਰ ਮਨਵੀਰ ਸਿੰਘ ਸਮੇਤ ਪੁੱਡਾ ਦੇ ਤਿੰਨ ਮੁਲਾਜ਼ਮ ਕਾਬੂ
ਜਦਕਿ ਖੋਜਕਰਤਾਵਾਂ ਨੇ ਕਿਹਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਮਾਮਲਿਆਂ ’ਚ ਵਾਧਾ ਕਿਸ ਕਾਨ ਹੋਇਆ ਹੈ। ਕੁਝ ਸਿਧਾਂਤ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਬੱਚਿਆਂ ’ਚ ਸ਼ੂਗਰ ਰੋਗ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਬੱਚਿਆਂ ਦੀ ਜੀਵਨਸ਼ੈਲੀ ’ਚ ਬਦਲਾਅ ਅਤੇ ਤਣਾਅ ਵੀ ਇਸ ਦਾ ਕਾਰਨ ਹੋ ਸਕਦਾ ਹੈ।