Health News: ਪੈਰਾਂ ਭਾਰ ਬੈਠਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
Published : Jul 3, 2024, 8:30 am IST
Updated : Jul 3, 2024, 8:30 am IST
SHARE ARTICLE
Many diseases of the body are removed by sitting on the feet Health News
Many diseases of the body are removed by sitting on the feet Health News

Health News: ਪਿੰਡਾਂ ਦੀਆਂ ਸੱਥਾਂ ਵਿਚ ਲੋਕ ਘੰਟਿਆਂ ਤਕ ਪੈਰਾਂ ਭਾਰ ਬੈਠੇ ਰਹਿੰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

Many diseases of the body are removed by sitting on the feet Health News: ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਪੈਰਾਂ ਭਾਰ ਬੈਠਦੇ ਹਨ। ਉਨ੍ਹਾਂ ਨੂੰ ਬੇਵਕੂਫ਼ ਸਮਝਣ ਦੀ ਗ਼ਲਤੀ ਕਦੇ ਨਾ ਕਰੋ ਸਗੋਂ ਇਸ ਤਰ੍ਹਾਂ ਬੈਠਣ ਦੇ ਕਈ ਲਾਭ ਹੁੰਦੇ ਹਨ। ਜੇ ਤੁਸੀਂ ਵੀ ਪੈਰਾਂ ਭਾਰ ਨਹੀਂ ਬੈਠਦੇ, ਤਾਂ ਇਸ ਤਰ੍ਹਾਂ ਬੈਠਣ ਦੀ ਆਦਤ ਅੱਜ ਤੋਂ ਹੀ ਬਣਾ ਲਉ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਇਸ ਤਰ੍ਹਾਂ ਬੈਠਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਕਮਰ ਦਰਦ, ਗੋਡਿਆਂ ਦਾ ਦਰਦ, ਗੈਸ, ਬਦਹਜ਼ਮੀ, ਮੋਟਾਪਾ, ਸਿਰਦਰਦ, ਮਾਈਗ੍ਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਪੈਰਾਂ ਭਾਰ ਬੈਠਣ ਦੇ ਫ਼ਾਇਦੇ:

ਇਹ ਵੀ ਪੜ੍ਹੋ: Fake Ghee Seized Rajasthan: ਨੂਡਲਜ਼ ਖਾਣ ਵਾਲੇ ਹੋ ਜਾਣ ਸਾਵਧਾਨ, ਵੱਡੀ ਮਾਤਰਾ ਵਿਚ ਨਕਲੀ ਰੰਗ ਤੇ ਘਟੀਆ ਕੁਆਲਿਟੀ ਦਾ ਤੇਲ ਜ਼ਬਤ  

ਮੋਟਾਪਾ: ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਅਸੀਂ ਮੋਟਾਪੇ ਦੇ ਸ਼ਿਕਾਰ ਨਹੀਂ ਹੁੰਦੇ।

ਇਹ ਵੀ ਪੜ੍ਹੋ: Panthak News: ਜੇਕਰ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦਿੰਦਾ ਤਾਂ ਬਾਗੀ ਨਵਾਂ ਅਕਾਲੀ ਦਲ ਬਣਾਉਣ ਦੀ ਬਜਾਏ ਘਰ ਬੈਠ ਜਾਣ-ਰਤਨ ਸਿੰਘ 

ਮਜ਼ਬੂਤ ਕਰੇ ਪਾਚਨ ਸ਼ਕਤੀ: ਪਿੰਡਾਂ ਦੀਆਂ ਸੱਥਾਂ ਵਿਚ ਲੋਕ ਘੰਟਿਆਂ ਤਕ ਪੈਰਾਂ ਭਾਰ ਬੈਠੇ ਰਹਿੰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹੀ ਕਾਰਨ ਹੁੰਦਾ ਹੈ, ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦਾ ਹਾਜ਼ਮਾ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਤੋਂ ਚੰਗਾ ਹੁੰਦਾ ਹੈ।

ਲੰਮੇ ਸਮੇਂ ਤਕ ਸਰੀਰ ਰਹੇ ਜਵਾਨ: ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ, ਉਹ ਲੰਮੇ ਸਮੇਂ ਤਕ ਜਵਾਨ ਰਹਿੰਦੇ ਹਨ ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਦੇ ਮੂਲਾਧਾਰ ਚੱਕਰ ’ਤੇ ਦਬਾਅ ਪੈਂਦਾ ਹੈ। ਮੂਲਾਧਾਰ ਚੱਕਰ ਸਾਡੇ ਸਰੀਰ ਦਾ ਮੂਲ ਆਧਾਰ ਹੈ ਜਿਸ ਦੀ ਵਜ੍ਹਾ ਕਰ ਕੇ ਸਾਡਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਲੋਕ ਬੁਢਾਪੇ ਵਿਚ ਵੀ ਨੌਜਵਾਨਾਂ ਵਾਂਗ ਐਕਟਿਵ ਰਹਿੰਦੇ ਹਨ।

ਅੰਤੜੀਆਂ ਦੀ ਸਮੱਸਿਆ: ਸਾਡੀਆਂ ਅੰਤੜੀਆਂ ਦੀ ਬਨਾਵਟ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਅੰਤੜੀਆਂ ’ਤੇ ਬਿਨਾਂ ਪ੍ਰੈਸ਼ਰ ਪਾਏ ਤਾਜ਼ਾ ਹੋ ਜਾਂਦੇ ਹਾਂ। ਪੈਰਾਂ ਭਾਰ ਬੈਠਣ ਵਾਲੇ ਲੋਕਾਂ ਨੂੰ ਅੰਤੜੀਆਂ ਦੀ ਕੋਈ ਤਕਲੀਫ਼ ਨਹੀਂ ਹੁੰਦੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ ਤਾਂ ਸਾਡੇ ਪੇਟ ਵਿਚ ਜੋ ਵੀ ਅਣਪਚਿਆ ਭੋਜਨ ਹੁੰਦਾ ਹੈ, ਉਹ ਹੇਠਾਂ ਅੰਤੜੀਆਂ ਵਲ ਖਿਸਕਣਾ ਸ਼ੁਰੂ ਹੋ ਜਾਂਦਾ ਹੈ।
ਕਬਜ਼ ਅਤੇ ਗੈਸ ਦੀ ਸਮੱਸਿਆ: ਜੇਕਰ ਤੁਸੀਂ ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਦੇ ਹੋ ਤਾਂ ਤੁਹਾਨੂੰ ਕਦੇ ਵੀ ਕਬਜ਼ ਅਤੇ ਗੈਸ ਦੀ ਸਮੱਸਿਆ ਨਹੀਂ ਹੋਵੇਗੀ।
ਗੋਡਿਆਂ ਦਾ ਦਰਦ: ਤੁਸੀਂ ਦੇਖਿਆ ਹੋਵੇਗਾ ਜੋ ਲੋਕ ਪੈਰਾਂ ਭਾਰ ਜ਼ਿਆਦਾ ਬੈਠਦੇ ਹਨ, ਉਨ੍ਹਾਂ ਨੂੰ ਕਦੇ ਵੀ ਗੋਡਿਆਂ ਦੀ ਸਮੱਸਿਆ ਨਹੀਂ ਹੁੰਦੀ। ਇਸ ਲਈ ਰੋਜ਼ਾਨਾ ਕੁੱਝ ਸਮਾਂ, ਪੈਰਾਂ ਭਾਰ ਜ਼ਰੂਰ ਬੈਠੋ।

(For more news apart from Many diseases of the body are removed by sitting on the feet Health News, tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement