Fake Ghee Seized Rajasthan: ਨੂਡਲਜ਼ ਖਾਣ ਵਾਲੇ ਹੋ ਜਾਣ ਸਾਵਧਾਨ, ਵੱਡੀ ਮਾਤਰਾ ਵਿਚ ਨਕਲੀ ਰੰਗ ਤੇ ਘਟੀਆ ਕੁਆਲਿਟੀ ਦਾ ਤੇਲ ਜ਼ਬਤ
Published : Jul 3, 2024, 8:22 am IST
Updated : Jul 3, 2024, 8:22 am IST
SHARE ARTICLE
Fake Ghee Seized in Rajasthan News
Fake Ghee Seized in Rajasthan News

Fake Ghee Seized Rajasthan: ਰਾਜਸਥਾਨ ਮਿਲਾਵਟੀ 1500 ਕਿਲੋ ਘਿਓ ਅਤੇ 3358 ਕਿਲੋ ਅਚਾਰ-ਮੁਰੱਬਾ ਕੀਤਾ ਜ਼ਬਤ

Fake Ghee Seized in Rajasthan News:  ਫੂਡ ਸੇਫਟੀ ਵਿਭਾਗ ਦੀ ਟੀਮ ਨੇ 2 ਦਿਨਾਂ 'ਚ ਰਾਜਸਥਾਨ ਦੇ 3 ਜ਼ਿਲਿਆਂ ਜੈਪੁਰ, ਅਜਮੇਰ ਅਤੇ ਜਲੌਰ 'ਚ ਫੂਡ ਸੈਂਪਲ ਲੈ ਕੇ ਕਾਰਵਾਈ ਕੀਤੀ ਹੈ। ਮੰਗਲਵਾਰ ਨੂੰ ਜੈਪੁਰ ਦੀ ਇਕ ਫੈਕਟਰੀ ਤੋਂ 3358 ਕਿਲੋਗ੍ਰਾਮ ਅਚਾਰ ਅਤੇ ਜੈਮ ਜ਼ਬਤ ਕੀਤੇ ਗਏ, ਜਦੋਂ ਕਿ ਪੋਲੋਵਿਕਟਰੀ ਖੇਤਰ ਵਿਚ ਇਕ ਟਰੈਵਲ ਏਜੰਟ ਦੇ ਦਫਤਰ ਤੋਂ 1500 ਕਿਲੋ ਨਕਲੀ ਘਿਓ ਜ਼ਬਤ ਕੀਤਾ ਗਿਆ।

ਇਹ ਵੀ ਪੜ੍ਹੋ: Panthak News: ਜੇਕਰ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦਿੰਦਾ ਤਾਂ ਬਾਗੀ ਨਵਾਂ ਅਕਾਲੀ ਦਲ ਬਣਾਉਣ ਦੀ ਬਜਾਏ ਘਰ ਬੈਠ ਜਾਣ-ਰਤਨ ਸਿੰਘ

ਅਜਮੇਰ ਦੇ ਇੱਕ ਰੈਸਟੋਰੈਂਟ ਵਿੱਚ ਫਾਸਟ ਫੂਡ ਵਿੱਚ ਵਰਤੇ ਜਾ ਰਿਹਾ ਘਟੀਆ ਕੁਆਲਿਟੀ ਦਾ ਤੇਲ ਅਤੇ ਚਾਉ ਮੇਨ ਵਿੱਚ ਵਰਤਿਆ ਜਾਣ ਵਾਲਾ ਰੰਗ ਜ਼ਬਤ ਕੀਤਾ ਗਿਆ। ਸੋਮਵਾਰ ਨੂੰ ਜਲੌਰ 'ਚ ਕੀਤੀ ਗਈ ਕਾਰਵਾਈ 'ਚ ਪਾਮ ਆਇਲ ਤੋਂ ਘਿਓ ਬਣਾਉਣ ਦੇ ਸ਼ੱਕ 'ਚ 289 ਕਿਲੋ ਘਿਓ ਅਤੇ 133 ਕਿਲੋ ਪਾਮ ਆਇਲ ਜ਼ਬਤ ਕੀਤਾ ਗਿਆ।

ਫੂਡ ਸੇਫਟੀ ਡਿਪਾਰਟਮੈਂਟ ਦੇ ਐਡੀਸ਼ਨਲ ਕਮਿਸ਼ਨਰ ਪੰਕਜ ਓਝਾ ਨੇ ਕਿਹਾ- ਸਾਡੀ ਟੀਮ ਨੇ ਮੰਗਲਵਾਰ ਨੂੰ ਜੈਪੁਰ ਦੇ ਮਾਲਵੀਆ ਨਗਰ ਇੰਡਸਟਰੀਅਲ ਏਰੀਆ 'ਚ ਐਪੈਕਸ ਸਰਕਲ ਨੇੜੇ ਸ਼੍ਰੀਨਾਥ ਅਚਾਰ ਫੈਕਟਰੀ 'ਤੇ ਛਾਪਾ ਮਾਰਿਆ। ਜਿੱਥੇ ਅਸੀਂ ਬਹੁਤ ਸਾਰੀਆਂ ਕਮੀਆਂ ਵੇਖੀਆਂ ਅਤੇ ਗੰਦਗੀ ਵੀ ਪਾਈ। ਜਦੋਂ ਟੀਮ ਨੇ ਫੈਕਟਰੀ ਵਿੱਚ ਅਚਾਰ ਤਿਆਰ ਕਰਨ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇਖਿਆ ਕਿ ਕਈ ਪੈਕਟਾਂ ਦੀ ਨਾ ਤਾਂ ਮਿਆਦ ਪੁੱਗਣ ਦੀ ਮਿਤੀ ਸੀ ਅਤੇ ਨਾ ਹੀ ਉਤਪਾਦਨ ਦੀ ਮਿਤੀ।

ਇਹ ਵੀ ਪੜ੍ਹੋ:Editorial: ਅੰਗਰੇਜ਼ਾਂ ਵੇਲੇ ਦੇ ਕਾਨੂੰਨਾਂ ਨੂੰ ਭਾਰਤੀ ਲੋੜ ਅਨੁਸਾਰ ਨਵਾਂ ਰੰਗ ਦੇ ਦਿਤਾ ਗਿਆ

ਓਝਾ ਨੇ ਦੱਸਿਆ ਕਿ ਜਿਨ੍ਹਾਂ ਡੱਬਿਆਂ ਵਿੱਚ ਅਚਾਰ ਬਣਾਇਆ ਜਾ ਰਿਹਾ ਸੀ, ਉਹ ਵੀ ਬਹੁਤ ਗੰਦੇ ਸਨ। ਇਸ ਦੇ ਨਾਲ ਹੀ ਪਲਾਸਟਿਕ ਦੇ ਡੱਬਿਆਂ 'ਚ ਤਿਆਰ ਅਚਾਰ ਅਤੇ ਮੁਰੱਬੇ ਰੱਖੇ ਜਾ ਰਹੇ ਸਨ, ਜਿਨ੍ਹਾਂ 'ਤੇ ਕਾਫੀ ਗੰਦਗੀ ਸੀ। ਉੱਤਰ ਪ੍ਰਦੇਸ਼ ਤੋਂ ਲਿਆਂਦੇ ਅਚਾਰ ਵਿੱਚ ਚਟਨੀ ਅਤੇ ਮੁਰੱਬਾ ਮਿਲਾ ਕੇ ਮਿਕਸ ਅਚਾਰ ਤਿਆਰ ਕੀਤਾ ਜਾ ਰਿਹਾ ਸੀ।

ਓਝਾ ਨੇ ਦੱਸਿਆ ਕਿ ਬਿਨਾਂ ਮਿਆਦ ਪੁੱਗਣ ਵਾਲੇ ਰਸਾਇਣਾਂ ਦੀ ਵਰਤੋਂ ਕਰਕੇ ਤਿਆਰ ਕੀਤੇ ਅਚਾਰਾਂ ਦੀ ਖੇਪ ਹੁਣ ਜ਼ਬਤ ਕੀਤੀ ਜਾ ਰਹੀ ਹੈ। ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਫੂਡ ਸੇਫਟੀ ਵਿਭਾਗ ਦੀ ਟੀਮ ਨੇ ਅਚਾਰ ਫੈਕਟਰੀ ਵਿੱਚੋਂ 81 ਟੀਨ (1458 ਕਿਲੋ) ਆਂਵਲਾ ਮੁਰੱਬਾ ਅਤੇ 120 ਟੀਨ (1800 ਕਿਲੋ) ਲਾਲ ਮਿਰਚ ਦਾ ਅਚਾਰ ਜ਼ਬਤ ਕੀਤਾ। ਇਸ ਦੇ ਨਾਲ ਹੀ 100 ਕਿਲੋ ਅਚਾਰ ਨਸ਼ਟ ਕੀਤਾ ਗਿਆ। 500 ਕਿਲੋ ਲਾਲ ਮਿਰਚ ਪਾਊਡਰ ਵੀ ਜ਼ਬਤ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Fake Ghee Seized in Rajasthan News Fake Ghee Seized, tuned to Rozana Spokesman)

 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement