
ਅਮਰੀਕੀ ਖੋਜੀਆਂ ਦਾ ਦਾਅਵਾ ਹੈ ਕਿ ਜੇ ਤੁਸੀਂ ਉਦਾਸੀ ਵਰਗੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਗੂਰ ਜ਼ਰੂਰ ਖਾਉ।
ਅਮਰੀਕੀ ਖੋਜੀਆਂ ਦਾ ਦਾਅਵਾ ਹੈ ਕਿ ਜੇ ਤੁਸੀਂ ਉਦਾਸੀ ਵਰਗੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਗੂਰ ਜ਼ਰੂਰ ਖਾਉ। ਅੰਗੂਰ ਖਾਣ ਨਾਲ ਮਨੋਵਿਕਾਰ ਘੱਟ ਹੁੰਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਭੋਜਨ ਵਿਚ ਅੰਗੂਰ ਸ਼ਾਮਲ ਕਰਨ ਨਾਲ ਦਿਮਾਗ਼ੀ ਸਿਹਤ ‘ਤੇ ਚੰਗਾ ਅਸਰ ਪੈਂਦਾ ਹੈ, ਜਦਕਿ ਅੰਗੂਰ ਰਹਿਤ ਭੋਜਨ ਕਰਨ ਵਾਲਿਆਂ ਨੂੰ ਨਿਰਾਸ਼ਾ ਵਰਗੇ ਵਿਕਾਰਾਂ ਲਈ ਡਾਕਟਰ ਕੋਲ ਜਾਣਾ ਪੈ ਸਕਦਾ ਹੈ। ਖੋਜ ਦੇ ਨਤੀਜੇ ਦਸਦੇ ਹਨ ਕਿ ਭੋਜਨ ਵਿਚ ਅੰਗੂਰ ਤੋਂ ਮਿਲਣ ਵਾਲੇ ਤੱਤਾਂ ਨਾਲ ਨਿਰਾਸ਼ਾ ਵਰਗੇ ਮਨੋ-ਵਿਕਾਰ ਵਿਚ ਕਮੀ ਆਉਂਦੀ ਹੈ।
Grapes
ਖੋਜੀਆਂ ਨੇ ਦਸਿਆ ਕਿ ਅੰਗੂਰਾਂ ਨਾਲ ਤਿਆਰ ਬਾਇਉ ਐਕਟਿਵ ਡਾਈਟਰੀ ਪਾਲੀਫਿਨਾਲ ਤਣਾਅ ਭਰੀ ਨਿਰਾਸ਼ਾ ਦੀ ਹਾਲਤ ‘ਚੋਂ ਬਾਹਰ ਕੱਢਣ ਵਿਚ ਮਦਦਗਾਰ ਹੈ। ਇਹ ਬਿਮਾਰੀ ਦੇ ਇਲਾਜ ਵਿਚ ਅਸਰਦਾਰ ਹੋ ਸਕਦਾ ਹੈ। ਖੋਜ ਵਿਚ ਇਸ ਦਾ ਤਜਰਬਾ ਚੂਹੇ ‘ਤੇ ਕੀਤਾ ਗਿਆ ਤੇ ਨਤੀਜਾ ਹਾਂ-ਪੱਖੀ ਆਇਆ।
ਅੰਗੂਰ ਪੌਸ਼ਟਿਕ, ਸੁਆਦੀ ਅਤੇ ਖ਼ੂਨ ਨੂੰ ਸਾਫ਼ ਕਰਨ ਵਾਲਾ ਫਲ ਹੈ। ਸਰੀਰਕ ਰੂਪ ਤੋਂ ਕਮਜ਼ੋਰ ਲੋਕਾਂ ਲਈ ਅੰਗਰ ਵਰਦਾਨ ਸਿੱਧ ਹੁੰਦਾ ਹੈ। ਸਿਹਤਮੰਦ ਔਰਤ-ਮਰਦ ਜੇ ਅੰਗੂਰ ਖਾਂਦੇ ਹਨ ਤਾਂ ਉਨ੍ਹਾਂ 'ਚ ਸ਼ਕਤੀ ਦਾ ਵਿਕਾਸ ਹੁੰਦਾ ਹੈ। ਮਾਹਿਰਾਂ ਮੁਤਾਬਕ ਅੰਗੂਰ ਅਨੇਕਾਂ ਰੋਗਾਂ ਦਾ ਖ਼ਾਤਮਾ ਕਰਦਾ ਹੈ।
Grapes
ਅੰਗੂਰ ਸਾਰੇ ਫਲਾਂ ਵਿਚ ਉੱਤਮ ਮੰਨਿਆ ਜਾਂਦਾ ਹੈ। ਇਹ ਫਲ ਇੰਨਾ ਗੁਣਕਾਰੀ ਹੈ ਕਿ ਵੱਡੇ-ਵੱਡੇ ਡਾਕਟਰ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਕਈ ਗੰਭੀਰ ਰੋਗਾਂ ਵਿਚ ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਦਿਤੀਆਂ ਜਾਂਦੀਆਂ ਹਨ, ਉਸ ਅਵਸਥਾ ਵਿਚ ਅੰਗੂਰ ਹੀ ਦਿਤੇ ਜਾਂਦੇ ਹਨ। ਅੰਗੂਰ ਵਿਚ ਜਵਾਨੀ ਨੂੰ ਬਣਾਈ ਰੱਖਣ ਅਤੇ ਬੁਢਾਪੇ ਨੂੰ ਘਟਾਉਣ ਦੇ ਗੁਣ ਮੌਜੂਦ ਹਨ।
Grapes
ਅੰਗੂਰ ਨਾ ਸਿਰਫ਼ ਖ਼ੂਨ ਵਧਾਉਂਦਾ ਹੈ ਬਲਕਿ ਇਹ ਮਾਸਪੇਸ਼ੀਆਂ ਨੂੰ ਵੀ ਸੁਡੌਲ ਬਣਾਉਂਦਾ ਹੈ। ਅੰਗੂਰ ਦਾ ਨਿਯਮਤ ਸੇਵਨ ਕਰਨ ਨਾਲ ਚਿਹਰੇ ਦਾ ਰੰਗ ਸਾਫ਼ ਅਤੇ ਖਿੜ ਜਾਂਦਾ ਹੈ। ਤਾਜ਼ਾ ਅੰਗੂਰਾਂ ਦਾ ਰਸ ਕਮਜ਼ੋਰ ਰੋਗੀਆਂ ਲਈ ਸ਼ਕਤੀਵਰਧਕ ਹੈ। ਅੰਗੂਰ ਦਾ ਰਸ ਕੁੱਝ ਦਿਨਾਂ ਤਕ ਪੀਣ ਨਾਲ ਸਰੀਰ ਦੀ ਗਰਮੀ ਦੂਰ ਹੁੰਦੀ ਹੈ ਅਤੇ ਖ਼ੂਨ ਵੀ ਸਾਫ਼ ਹੋ ਜਾਂਦਾ ਹੈ। ਅੰਗੂਰ ਕੈਂਸਰ ਵਰਗੇ ਭਿਆਨਕ ਰੋਗਾਂ ਵਿਚ ਵੀ ਬਹੁਤ ਲਾਭਕਾਰੀ ਹੈ।
Grapes
ਕੈਂਸਰ ਵਿਚ ਅੰਗੂਰ ਦਾ ਸੇਵਨ ਕਰਨ ਨਾਲ ਚਮਤਕਾਰ ਢੰਗ ਨਾਲ ਲਾਭ ਹੁੰਦਾ ਹੈ। ਦਿਲ ਦੇ ਰੋਗੀਆਂ ਲਈ ਵੀ ਅੰਗੂਰ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਪਿਸ਼ਾਬ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ। ਬੱਚਿਆਂ ਦੀ ਆਮ ਕਮਜ਼ੋਰੀ ਨੂੰ ਦੂਰ ਕਰਨ ਲਈ ਅੰਗੂਰ ਸਰਬਉੱਚ ਫਲ ਹੈ। ਭੋਜਨ ਤੋਂ ਬਾਅਦ ਦੋ ਚਮਚ ਅੰਗੂਰ ਦਾ ਰਸ ਦੇਣ ਨਾਲ ਬੱਚੇ ਰਿਸ਼ਟ-ਪੁਸ਼ਟ ਹੁੰਦੇ ਹਨ। ਗਠੀਆ ਰੋਗੀ ਲਈ ਅੰਗੂਰ ਦਾ ਸੇਵਨ ਲਾਭਕਾਰੀ ਹੈ। ਅਜੀਰਣ ਰੋਗ ਵਿਚ ਅੰਗੂਰ ਨੂੰ ਮਿਸ਼ਰੀ ਦੇ ਨਾਲ ਪੀਸ ਕੇ ਸ਼ਹਿਦ ਦੇ ਨਾਲ ਚੱਟਣ ਨਾਲ ਛੇਤੀ ਫ਼ਾਇਦਾ ਹੁੰਦਾ ਹੈ।
Grapes
ਅੰਗੂਰ ਵਿਚ ਕੀ ਹੈ : ਅੰਗੂਰ ਵਿਚ 25.5 ਫ਼ੀ ਸਦੀ ਪਾਣੀ, 0.8 ਫ਼ੀ ਸਦੀ ਪ੍ਰੋਟੀਨ, 10.2 ਫ਼ੀ ਸਦੀ ਕਾਰਬੋਹਾਈਡ੍ਰੇਟ, 0.03 ਫ਼ੀ ਸਦੀ ਕੈਲਸ਼ੀਅਮ, 0.02 ਫ਼ੀ ਸਦੀ ਫ਼ਾਸਫੋਰਸ, 0.04 ਮਿ.ਗ੍ਰਾ. ਲੋਹ ਤੱਤ, 10 ਮਿ. ਗ੍ਰਾ. ਪ੍ਰਤੀ ਸੌ ਗ੍ਰਾਮ ਵਿਟਾਮਿਨ 'ਸੀ' ਪਾਇਆ ਜਾਂਦਾ ਹੈ।
Grapes
- ਅੰਗੂਰ ਖਾਣ ਨਾਲ ਸਾਰੇ ਔਰਤਾਂ-ਮਰਦਾਂ ਅਤੇ ਬੱਚਿਆਂ ਨੂੰ ਭਰਪੂਰ ਸ਼ਕਤੀ ਮਿਲਦੀ ਹੈ। ਕਿਸੇ ਰੋਗ ਤੋਂ ਪੀੜਤ ਵਿਅਕਤੀ ਲਈ ਅੰਗੂਰ ਜ਼ਿਆਦਾ ਲਾਭਕਾਰੀ ਹੈ ਕਿਉਂਕਿ ਇਸ ਦਾ ਪਾਚਣ ਵੀ ਛੇਤੀ ਹੀ ਹੋ ਜਾਂਦਾ ਹੈ।
Grapes
- ਗਰਭ ਅਵਸਥਾ ਵਿਚ ਲੜਕੀਆਂ ਅੰਗੂਰ ਦਾ ਖ਼ੂਬ ਸੇਵਨ ਕਰ ਸਕਦੀਆਂ ਹਨ। ਇਸ ਨਾਲ ਕਾਫ਼ੀ ਸ਼ਕਤੀ ਮਿਲਦੀ ਹੈ। ਅੰਗੂਰਾਂ ਦਾ ਸੇਵਨ ਅਨੀਮੀਆ 'ਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਅੰਗੂਰ ਸੰਘਣੇ ਖ਼ੂਨ ਨੂੰ ਪਤਲਾ ਕਰ ਕੇ ਸਰੀਰ ਦੇ ਸਾਰੇ ਅੰਗਾਂ ਨੂੰ ਪਹੁੰਚਾਉਂਦਾ ਹੈ। ਇਸ ਨਾਲ ਸਾਰੀਆਂ ਮਾਸਪੇਸ਼ੀਆਂ ਨੂੰ ਲੋੜੀਂਦੀ ਮਾਤਰਾ 'ਚ ਖੂਨ ਮਿਲਦਾ ਹੈ।
Grapes
-ਅੰਗੂਰ ਪਾਚਣ ਸ਼ਕਤੀ ਅਤੇ ਖ਼ੂਨ ਵਧਾਉਣ ਦੇ ਨਾਲ-ਨਾਲ ਠੰਡਾ ਵੀ ਹੁੰਦਾ ਹੈ। ਇਸ ਗੁਣ ਕਾਰਨ ਅੰਗੂਰ ਪਿੱਤ ਨੂੰ ਵੀ ਸ਼ਾਂਤ ਕਰਦਾ ਹੈ। ਅੰਗੂਰ ਦਿਮਾਗ ਨੂੰ ਠੰਡਕ ਪ੍ਰਦਾਨ ਕਰਦਾ ਹੈ ਅਤੇ ਯਾਦਦਾਸ਼ਤ ਸ਼ਕਤੀ ਤੇਜ਼ ਬਣਾਉਂਦਾ ਹੈ। ਅੰਗੂਰ ਨਾਲ ਅੱਖਾਂ ਨੂੰ ਵੀ ਲਾਭ ਮਿਲਦਾ ਹੈ।
Grapes
-ਅੰਗੂਰ ਦੇ ਸੇਵਨ ਨਾਲ ਔਰਤਾਂ ਦੀ ਸੁੰਦਰਤਾ ਅਤੇ ਆਕਰਸ਼ਣ ਵਿਚ ਵਾਧਾ ਹੁੰਦਾ ਹੈ। ਵਿਸ਼ੇਸ਼ ਕਰ ਕੇ ਪਤਲੀਆਂ ਤੇ ਸਰੀਰਕ ਰੂਪ ਤੋਂ ਕਮਜ਼ੋਰ ਲੜਕੀਆਂ ਜੇ ਅੰਗੂਰ ਦਾ ਸੇਵਨ ਕਰਦੀਆਂ ਹਨ ਤਾਂ ਉਨ੍ਹਾਂ ਦੇ ਸਰੀਰ 'ਚ ਖ਼ੂਨ ਦੇ ਵਿਕਾਸ ਨਾਲ ਚਿਹਰੇ 'ਤੇ ਲਾਲੀ ਆ ਜਾਂਦੀ ਹੈ। ਡਲਿਵਰੀ ਤੋਂ ਬਾਅਦ ਅੰਗੂਰ ਦਾ ਸੇਵਨ ਕਰਨ ਨਾਲ ਗਰਭ ਅਵਸਥਾ ਦੀ ਕਮਜ਼ੋਰੀ ਤੇ ਖ਼ੂਨ ਦੀ ਕਮੀ ਦੂਰ ਹੁੰਦੀ ਹੈ।
Grapes
- 50 ਗ੍ਰਾਮ ਮਨੱਕੇ ਨੂੰ ਪਾਣੀ 'ਚ ਪਾ ਕੇ ਰਾਤ ਭਰ ਰੱਖ ਦਿਉ। ਸਵੇਰੇ ਉੱਠ ਕੇ ਥੋੜ੍ਹਾ ਜਿਹਾ ਮਸਲ ਕੇ ਨਮਕ ਪਾ ਕੇ ਖਾਣ ਨਾਲ ਪੇਟ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਮਰਦਾਂ 'ਚ ਵੀ ਇਸ ਨਾਲ ਵੀਰਜ ਸ਼ਕਤੀ 'ਚ ਵਾਧਾ ਹੁੰਦਾ ਹੈ। ਦਸ ਗ੍ਰਾਮ ਮਨੱਕੇ ਨੂੰ ਦੁੱਧ ਵਿਚ ਉਬਾਲ ਕੇ ਪੀਣ ਨਾਲ ਕਬਜ਼ ਦੂਰ ਹੋ ਜਾਂਦੀ ਹੈ। ਵਾਰ-ਵਾਰ ਚੱਕਰ ਆਉਣ 'ਤੇ 20 ਗ੍ਰਾਮ ਮਨੱਕੇ ਨੂੰ ਹਲਕਾ ਜਿਹਾ ਭੁੰਨ ਕੇ ਪਾਕਿਸਤਾਨੀ ਨਮਕ ਲਗਾ ਕੇ ਖਾਣ ਨਾਲ ਲਾਭ ਹੁੰਦਾ ਹੈ।
Grapes
- ਸੂਗਰ ਦੇ ਰੋਗੀਆਂ ਨੂੰ ਅੰਗੂਰ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਬੁਖ਼ਾਰ 'ਚ ਵੀ ਅੰਗੂਰ ਨਹੀਂ ਖਾਣੇ ਚਾਹੀਦੇ ਕਿਉਂਕਿ ਖੱਟੇ ਹੋਣ ਕਾਰਨ ਰੋਗੀ ਨੂੰ ਡਾਇਰੀਆ ਦਾ ਸ਼ਿਕਾਰ ਬਣਾ ਸਕਦੇ ਹਨ।