ਕੰਨਾਂ ਦਾ ਧਿਆਨ ਨਾ ਰੱਖਣਾ ਦੇ ਸਕਦੈ ਕਈ ਬਿਮਾਰੀਆਂ ਨੂੰ ਸੱਦਾ
Published : Jun 4, 2018, 10:12 am IST
Updated : Jun 4, 2018, 10:23 am IST
SHARE ARTICLE
ear problem
ear problem

ਕੰਨ ਸਰੀਰ ਦਾ ਬਹੁਤ ਹੀ ਮਹੱਤਵਪੂਰਣ ਅੰਗ ਹੈ। ਇਸ ਵਿਚ ਥੋੜੀ ਜਿਹੀ ਇੰਨਫੈਕਸ਼ਨ ਹੋਣ ਉਤੇ ਬੇਚੈਨੀ ਅਤੇ ਸੁਣਨ ਵਿਚ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਅਕਸਰ........

ਕੰਨ ਸਰੀਰ ਦਾ ਬਹੁਤ ਹੀ ਮਹੱਤਵਪੂਰਣ ਅੰਗ ਹੈ। ਇਸ ਵਿਚ ਥੋੜੀ ਜਿਹੀ ਇੰਨਫੈਕਸ਼ਨ ਹੋਣ ਉਤੇ ਬੇਚੈਨੀ ਅਤੇ ਸੁਣਨ ਵਿਚ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਅਕਸਰ ਅਸੀਂ ਕੰਨ ਵਿਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਅਣਦੇਖਾ ਕਰ ਦਿੰਦੇ ਹਾਂ ਪਰ ਕੰਨਾਂ ਵਿਚ ਹੋਣ ਵਾਲੀ ਕੋਈ ਵੀ ਸਮੱਸਿਆ ਬੇਹੱਦ ਦਰਦਨਾਕ ਹੋ ਸਕਦੀ ਹੈ। ਤੁਸੀਂ ਇਸ ਨੂੰ ਮਾਮੂਲੀ ਸਮਝ ਕੇ ਬੇਧਿਆਨ ਕਰ ਦਿੰਦੇ ਹੋ। ਇਸ ਦੇ ਕਾਰਨ ਨਾ ਸਿਰਫ਼ ਤੁਹਾਨੂੰ ਕੰਮ ਤੋਂ ਦੂਰੀ ਬਣਾਉਣੀ ਪੈਂਦੀ ਹੈ ਸਗੋਂ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਕੰਨਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਕੰਨਾਂ ਨੂੰ ਸਿਹਤਮੰਦ ਰੱਖ ਸਕਦੇ ਹੋ। 

ear problemear problemਕਈ ਵਾਰ ਕੰਨਾਂ ਵਿਚ ਪਾਣੀ ਚਲਾ ਜਾਂਦਾ ਹੈ ਤਾਂ ਉੱਥੇ ਬੈਕਟੀਰੀਆ ਜਮਾਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ ਪਰ ਜ਼ਿਆਦਾਤਰ ਇਹ ਸਮੱਸਿਆ ਔਰਤਾਂ ਨੂੰ ਹੁੰਦੀ ਹੈ। ਤੈਰਾਕੀ ਤੋਂ ਇਲਾਵਾ ਇਹ ਸਮੱਸਿਆ ਕੰਨਾਂ ਦੀ ਜ਼ਿਆਦਾ ਸਫਾਈ ਕਰਨਾ ਜਾਂ ਈਅਰ ਹੈਡਫੋਨ ਦੇ ਇਸਤੇਮਾਲ ਨਾਲ ਵੀ ਹੋ ਸਕਦੀ ਹੈ।  ਬਿਹਤਰ ਹੋਵੇਗਾ ਕਿ ਤੁਸੀਂ ਅਜਿਹੇ ਹੈਡਫੋਨ ਦਾ ਇਸਤੇਮਾਲ ਕਰੋ ਜੋ ਕੰਨਾਂ ਦੇ ਅੰਦਰ ਜਾਣ ਦੀ ਬਜਾਏ ਉਸ ਨੂੰ ਪੂਰੀ ਤਰ੍ਹਾਂ ਢਕਦੇ ਹੋਣ।  

Tinnitus problemTinnitus problemਕੋਸ਼ਿਸ਼ ਕਰੋ ਕਿ ਕੰਨਾਂ ਵਿਚ ਪਾਣੀ ਨਾ ਜਾਵੇ ਅਤੇ ਜੇਕਰ ਚਲਾ ਜਾਵੇ ਤਾਂ ਕੰਨਾਂ ਨੂੰ ਸੁਕਾਉਣ ਲਈ ਵਾਰੀ-ਵਾਰੀ ਦੋਨਾਂ ਕੰਨਾਂ ਦੇ ਵੱਲ ਸਿਰ ਨੂੰ ਝੁਕਾਉ, ਪਾਣੀ ਬਾਹਰ ਆ ਜਾਵੇਗਾ। ਇਸ ਤੋਂ ਇਲਾਵਾ ਕੰਨਾਂ ਨੂੰ ਸੁਕਾਉਣ ਲਈ ਤੁਸੀਂ ਹੇਅਰਡਰਾਇਰ ਨੂੰ ਕੂਲ ਸੈਟਿੰਗ ਉਤੇ ਕਰਕੇ ਵੀ ਇਸਤੇਮਾਲ ਕਰ ਸਕਦੇ ਹੋ। ਉਸ ਨੂੰ ਤੌਲੀਏ ਜਾਂ ਕੱਪੜੇ ਨੂੰ ਕੰਨ ਵਿਚ ਪਾਉਣ ਦੀ ਕੋਸ਼ਿਸ਼ ਨਾ ਕਰੋ।

not use ear budsnot use ear budsਕੰਨ ਸਾਫ਼ ਕਰਨ ਲਈ ਤੁਸੀਂ ਕਈ ਵਾਰ ਕੌਟਨ ਬਡਸ ਦਾ ਇਸਤੇਮਾਲ ਕਰ ਲੈਂਦੇ ਹੋ ਪਰ ਇਹ ਠੀਕ ਨਹੀਂ ਹੈ। ਇਸ ਨਾਲ ਕੰਨਾਂ ਨੂੰ ਸਾਫ਼ ਕਰਕੇ ਤਸੱਲੀ ਮਹਿਸੂਸ ਹੋ ਸਕਦੀ ਹੈ ਪਰ ਅਜਿਹਾ ਕਰਦੇ ਸਮੇਂ ਕੰਨ ਦੀ ਵੈਕਸ ਅੰਦਰ ਜਾ ਕੇ ਫਸ ਜਾਂਦੀ ਹੈ। ਇਸ ਨਾਲ ਤੁਹਾਨੂੰ ਗੰਭੀਰ  ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਘੱਟ ਸੁਣਨਾ, ਟਿੰਨੀਟਸ, ਵਰਟੀਗੋ। ਕੰਨ ਵਿਚ ਪਾਣੀ ਜਾਣ ਉਤੇ ਉਹ ਆਪਣੇ ਆਪ ਸਾਫ਼ ਹੋ ਜਾਣਗੇ, ਇਸ ਦੇ ਲਈ ਕੌਟਨ ਬਡਸ ਦਾ ਇਸਤੇਮਾਲ ਨਾ ਕਰੋ। ਜੇਕਰ ਤੁਸੀਂ ਇਸ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰੰ ਕੰਨਾਂ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜੋ ਕਿ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਸਾਫ਼ ਕਰ ਸਕਦੇ ਹਨ। 

ear expertear expert
ਵਧਦੀ ਉਮਰ ਦੇ ਨਾਲ ਕੰਨਾਂ ਵਿਚ ਵੀ ਬਦਲਾਵ ਹੁੰਦਾ ਹੈ। ਅਜਿਹੇ ਵਿਚ ਤੁਹਾਨੂੰ ਇਸ ਦੀ ਦੇਖਭਾਲ ਵਿਚ ਬਦਲਾਵ ਲਿਆਉਣ ਚਾਹੀਦਾ ਹੈ। ਹਰ ਸਾਲ ਕੰਨ 0.22 ਐਮ.ਐਸ ਦੀ ਦਰ ਨਾਲ ਵਧਦੇ ਹਨ ਮਤਲਬ 50 ਸਾਲ ਵਿਚ ਕੰਨ 1 ਸੈ.ਮੀ ਤਕ ਵੱਧ ਜਾਂਦੇ ਹਨ। ਇਸ ਦੇ ਨਾਲ ਹੀ ਤੁਸੀਂ ਈਅਰਵੈਕਸ ਵਿਚ ਵੀ ਬਦਲਾਵ ਮਹਿਸੂਸ ਕਰ ਸਕਦੇ ਹੋ। ਕੰਨਾਂ ਨੂੰ ਸਿਹਤਮੰਦ ਰੱਖਣ ਵਿਚ ਈਅਰਵੈਕਸ ਕਾਫ਼ੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਕੰਨਾਂ ਦੇ ਅੰਦਰਲੇ ਹਿਸਿਆਂ ਨੂੰ ਸਾਫ਼ ਅਤੇ ਕੀਟਾਣੂਆਂ ਤੋਂ ਅਜ਼ਾਦ ਰੱਖਦੇ ਹਨ। ਉਮਰ ਵਧਣ ਦੇ ਨਾਲ ਇਹ ਰੁੱਖੇ ਵੀ ਪੈ ਸਕਦੇ ਹਨ। ਅਜਿਹੇ ਵਿਚ ਤੁਹਾਨੂੰ ਕੰਨਾਂ ਦਾ ਖਿਆਲ ਰੱਖਣ ਲਈ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement