ਗਜ਼ਬ ! ਇਸ ਵਿਅਕਤੀ ਦੇ ਸਰੀਰ ਦੇ ਸਾਰੇ ਅੰਗ ਨੇ ਉਲਟੇ, ਦਿਲ ਵੀ ਧੜਕਦਾ ਹੈ ਸੱਜੇ ਪਾਸੇ
Published : Oct 4, 2019, 11:34 am IST
Updated : Oct 4, 2019, 11:47 am IST
SHARE ARTICLE
Body Parts
Body Parts

ਸਰੀਰ 'ਚ ਦਿਲ ਖੱਬੇ ਪਾਸੇ ਤੇ ਲੀਵਰ ਤੇ ਪਿੱਤ ਦੀ ਥੈਲੀ ਸੱਜੇ ਪਾਸੇ ਹੁੰਦੀ ਹੈ ਪਰ ਇਹ ਜਾਣਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੱਕ

ਨਵੀਂ ਦਿੱਲੀ : ਸਰੀਰ 'ਚ ਦਿਲ ਖੱਬੇ ਪਾਸੇ ਤੇ ਲੀਵਰ ਤੇ ਪਿੱਤ ਦੀ ਥੈਲੀ ਸੱਜੇ ਪਾਸੇ ਹੁੰਦੀ ਹੈ ਪਰ ਇਹ ਜਾਣਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੱਕ ਵਿਅਕਤੀ ਦੇ ਸਰੀਰ 'ਚ ਇਹ ਤਿੰਨ ਅੰਗ ਹੀ ਨਹੀਂ ਬਲਕਿ ਸਾਰੇ ਅੰਗ ਉਲਟ ਜਗ੍ਹਾ ਹਨ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਪਦੜੌਣਾ ਦੇ ਵਸਨੀਕ ਜਮਾਲੂਦੀਨ ਪਹਿਲੀ ਵਾਰ 'ਚ ਇਕ ਆਮ ਵਿਅਕਤੀ ਦੀ ਤਰ੍ਹਾਂ ਲੱਗਦੇ ਹਨ ਪਰ ਅਸਲ ਚ ਅਜਿਹਾ ਨਹੀਂ ਹੈ। ਦਰਅਸਲ ਉਨ੍ਹਾਂ ਦੇ ਸਰੀਰ ਦੇ ਸਾਰੇ ਅੰਗ ਗਲਤ ਪਾਸੇ ਸਥਿਤ ਹਨ।

Body PartsBody Parts

ਜਮਾਲੂਦੀਨ ਦਾ ਦਿਲ ਸੱਜੇ ਪਾਸੇ ਹੈ ਜਦੋਂ ਕਿ ਉਨ੍ਹਾਂ ਦਾ ਜਿਗਰ ਅਤੇ ਪਿੱਤਾ-ਬਲੈਡਰ ਖੱਬੇ ਪਾਸੇ ਹਨ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਜਮਾਲੂਦੀਨ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਤੇ ਉਨ੍ਹਾਂ ਨੂੰ ਗੋਰਖਪੁਰ ਵਿੱਚ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਉਨ੍ਹਾਂ ਦੇ ਐਕਸਰੇ ਅਤੇ ਅਲਟਰਾਸਾਉਂਡ ਰਿਪੋਰਟਾਂ ਦੇਖ ਕੇ ਹੈਰਾਨ ਰਹਿ ਗਏ। ਬੈਰੀਆਟ੍ਰਿਕ ਲੈਪਰੋਸਕੋਪਿਕ ਸਰਜਨ ਡਾ. ਸ਼ਸ਼ੀਕਾਂਤ ਦੀਕਸ਼ਿਤ ਨੇ ਕਿਹਾ, "ਸਾਨੂੰ ਉਨ੍ਹਾਂ ਦੇ ਪਿੱਤੇ-ਬਲੈਡਰ ਵਿੱਚ ਪੱਥਰੀ ਮਿਲੀ ਸੀ।

Body PartsBody Parts

ਪਰ ਜੇਕਰ ਪਿੱਤਾ-ਬਲੈਡਰ ਖੱਬੇ ਪਾਸੇ ਰਹਿੰਦਾ ਹੈ ਤਾਂ ਪੱਥਰੀ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ।  ਸਾਨੂੰ ਉਨ੍ਹਾਂ ਦੀ ਸਰਜਰੀ ਕਰਨ ਲਈ 3 ਡਾਇਮੈਂਸ਼ਨਲ ਲੈਪਰੋਸਕੋਪਿਕ ਮਸ਼ੀਨਾਂ ਦੀ ਮਦਦ ਲੈਣੀ ਪਈ। ਸਰਜਰੀ ਤੋਂ ਬਾਅਦ ਹੁਣ ਜਮਾਲੂਦੀਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਡਾ: ਦੀਕਸ਼ਿਤ ਨੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਵੇਖਿਆ ਹੈ ਜਿਸ ਵਿੱਚ ਕਿਸੇ ਦੇ ਸਰੀਰ ਦੇ ਸਾਰੇ ਅੰਗ ਗਲਤ ਪਾਸੇ ਸਥਿਤ ਹਨ।

Body PartsBody Parts

ਅਜਿਹਾ ਕੇਸ ਸੰਨ 1643 ਚ ਵੇਖਣ ਨੂੰ ਮਿਲਿਆ ਸੀ। ਅਜਿਹੇ ਮਾਮਲਿਆਂ 'ਚ ਲੋਕਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ, ਉਦੋਂ ਵੀ ਜਦੋਂ ਉਨ੍ਹਾਂ ਨੂੰ ਸਰਜਰੀ ਦੀ ਜ਼ਰੂਰਤ ਹੁੰਦੀ ਹੈ। ਦੱਸਣਯੋਗ ਹੈ ਕਿ ਅਜਿਹਾ ਕੇਸ ਸਭ ਤੋਂ ਪਹਿਲਾਂ ਸੰਨ 1643 ਚ ਮਾਰਕ ਅਰੇਲਿਓ ਕੋਲ ਆਇਆ ਸੀ। ਅਮਰੀਕੀ ਗਾਇਕ ਅਤੇ ਨਾਇਕ ਡੌਨੀ ਅਸਮੰਡ ਦੇ ਸਰੀਰ ਚ ਅੰਤਿਕਾ ਖੱਬੇ ਪਾਸੇ ਸੀ, ਜਿਹੜੀ ਕਿ ਅਸਲ 'ਚ ਸੱਜੇ ਪਾਸੇ ਆਮ ਸਥਿਤੀ 'ਚ ਹੁੰਦੀ ਹੈ। ਬਾਅਦ 'ਚ ਪਤਾ ਲੱਗਿਆ ਕਿ ਉਨ੍ਹਾਂ ਦੇ ਸਰੀਰ ਦੇ ਸਾਰੇ ਅੰਗ ਜਨਮ ਤੋਂ ਹੀ ਉਲਟ ਪਾਸੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement