
ਫਿਲੀਪੀਂਸ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 23 ਸਾਲਾ ਅਧਿਆਪਕ ਬੱਚਿਆਂ ਵਾਂਗ ਦਿੱਸਦਾ ਹੈ।
ਮਨੀਲਾ : ਫਿਲੀਪੀਂਸ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 23 ਸਾਲਾ ਅਧਿਆਪਕ ਬੱਚਿਆਂ ਵਾਂਗ ਦਿੱਸਦਾ ਹੈ। ਇਸ ਲਈ ਵਿਦਿਆਰਥੀਆਂ ਵਿਚ ਉਨ੍ਹਾਂ ਨੂੰ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ। ਖੜ੍ਹੇ ਹੋਣ 'ਤੇ ਹੀ ਉਹ ਬੱਚਿਆਂ ਨਾਲੋਂ ਵੱਖਰੇ ਨਜ਼ਰ ਆਉਂਦੇ ਹਨ। 23 ਸਾਲ ਦੇ ਇਆਨ ਫ੍ਰਾਂਸਿਸ ਮਾਂਗਾ ਦਾ ਚਿਹਰਾ, ਵਾਲ, ਹੱਥਾਂ ਦੀ ਲੰਬਾਈ ਅਤੇ ਆਵਾਜ਼ ਵੀ ਬੱਚਿਆਂ ਵਾਂਗ ਹੀ ਹੈ। ਭਾਵੇਂ ਕਿ ਕੱਦ ਜ਼ਰੂਰ 5 ਫੁੱਟ ਦੇ ਕਰੀਬ ਹੈ।
baby faced teacher
ਫ੍ਰਾਂਸਿਸ ਫਿਲੀਪੀਂਸ ਦੇ ਬੁਲਾਕਾਨ ਸੂਬੇ ਦੇ ਮੋਂਟੇ ਸਿਟੀ ਦੇ ਸੇਨ ਜੋਸ ਡੇਲ ਸਕੂਲ ਦੇ ਕਿੰਡਰਗਾਰਟਨ ਸੈਕਸ਼ਨ ਦੇ ਹੈੱਡ ਹਨ। ਇੰਨੀ ਉਮਰ ਹੋਣ ਦੇ ਬਾਵਜੂਦ ਫ੍ਰਾਂਸਿਸ ਦੇ ਚਿਹਰੇ 'ਤੇ ਦਾੜ੍ਹੀ-ਮੁੱਛ ਨਹੀਂ ਆਈ। ਇਸ ਦਾ ਕਾਰਨ ਜਾਨਣ ਲਈ ਉਹ ਕਦੇ ਡਾਕਟਰ ਕੋਲ ਨਹੀਂ ਗਏ। ਉਹ ਕਹਿੰਦੇ ਹਨ ਕਿ ਮੈਂ ਇਸ ਨੂੰ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਪੜ੍ਹਨ ਦੌਰਾਨ ਉਨ੍ਹਾਂ ਦੇ ਸਾਥੀਆਂ ਨੇ ਕਦੇ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਇਆ। ਉਹ ਮੰਨਦੇ ਹਨ ਕਿ ਉਨ੍ਹਾਂ ਵਿਚ ਹਰ ਤਰ੍ਹਾਂ ਦੀਆਂ ਹਾਰਮੋਨਲ ਤਬਦੀਲੀਆਂ ਨਹੀਂ ਆਈਆਂ। ਇਸ ਲਈ ਹੁਣ ਤੱਕ ਉਹ ਆਪਣੀ ਉਮਰ ਦੇ ਨੌਜਵਾਨਾਂ ਵਾਂਗ ਨਹੀਂ ਦਿੱਸਦੇ।
baby faced teacher
ਫ੍ਰਾਂਸਿਸ ਕਹਿੰਦੇ ਹਨ,''ਮੈਂ ਆਪਣੀ ਸਿਹਤ ਸਮੱਸਿਆਵਾਂ 'ਤੇ ਕਾਬੂ ਪਾਇਆ ਹੈ। 22 ਸਾਲ ਦੀ ਉਮਰ ਵਿਚ ਮੈਂ ਲੀਸੈਂਸ਼ਿਓਰ ਪ੍ਰੀਖਿਆ ਦੇ ਕੇ ਅਧਿਆਪਕ ਦੇ ਪੇਸ਼ੇ ਵਿਚ ਆਇਆ। ਮੇਰੀ ਕਲਾਸ ਦੇ ਜ਼ਿਆਦਾਤਰ ਵਿਦਿਆਰਥੀ ਮੈਨੂੰ ਅਧਿਆਪਕ ਨਹੀਂ ਸਗੋਂ ਇਕ ਵੱਡਾ ਭਰਾ ਸਮਝਦੇ ਹਨ। ਉਹ ਉਲਝਣ ਵਿਚ ਨਾ ਪੈਣ ਇਸ ਲਈ ਮੈਂ ਹਮੇਸ਼ਾ ਥੋੜ੍ਹੇ ਵੱਡੇ ਅਤੇ ਖੁੱਲ੍ਹੇ ਕੱਪੜੇ ਪਾਉਂਦਾ ਹਾਂ। ਚਸ਼ਮਾ ਲਗਾਉਂਦਾ ਹਾਂ ਅਤੇ ਚਮੜੇ ਦੇ ਬੂਟ ਪਹਿਨਦਾ ਹਾਂ।'' ਮੈਂ ਸਮਝਦਾ ਹਾਂ ਕਿ ਇਕ ਅਧਿਆਪਕ ਹੋਣ ਦੇ ਨਾਅਤੇ ਤੁਹਾਨੂੰ ਬੱਚਿਆਂ ਦਾ ਰੋਲ ਮਾਡਲ ਹੋਣਾ ਚਾਹੀਦਾ ਹੈ। ਚਿਹਰਾ ਭਾਵੇਂ ਕਿਵੇਂ ਦਾ ਵੀ ਹੋਵੇ, ਫਰਕ ਨਹੀਂ ਪੈਂਦਾ।
baby faced teacher
ਫ੍ਰਾਂਸਿਸ ਦੱਸਦੇ ਹਨ ਕਿ ਬੱਚਿਆਂ ਨੂੰ ਪੜ੍ਹਾਉਣ ਵੇਲੇ ਉਹ ਗੰਭੀਰ ਰਹਿੰਦੇ ਹਨ। ਬਚਪਨ ਵਿਚ ਮੇਰੇ ਸਾਥੀਆਂ ਨੇ ਕਦੇ ਵੀ ਮੈਨੂੰ ਮੇਰੇ ਚਿਹਰੇ ਜਾਂ ਆਵਾਜ਼ ਕਾਰਨ ਪਰੇਸ਼ਾਨ ਨਹੀਂ ਕੀਤਾ। ਭਾਵੇਂਕਿ ਉਦੋਂ ਵੀ ਕੁਝ ਲੋਕ ਸਨ ਜਿਨ੍ਹਾਂ ਨੂੰ ਮੇਰਾ ਮਜ਼ਾਕ ਉਡਾਉਣਾ ਪਸੰਦ ਸੀ। ਹੁਣ ਵੀ ਅਜਿਹੇ ਲੋਕ ਹਨ ਜੋ ਮੈਨੂੰ 'ਲਿਟਿਲ ਬੁਆਏ' ਕਹਿ ਕੇ ਮੇਰਾ ਮਜ਼ਾਕ ਉਡਾਉਂਦੇ ਹਨ। ਉਹ ਮੇਰਾ ਮਜ਼ਾਕ ਮੇਰੀ ਹਿੰਮਤ ਤੋੜਨ ਲਈ ਉਡਾਉਂਦੇ ਹਨ ਪਰ ਅਸਲ ਵਿਚ ਉਹ ਮੇਰੀ ਹੀ ਮਦਦ ਕਰਦੇ ਹਨ ਤਾਂ ਜੋ ਮੈਂ ਬਿਨਾਂ ਡਰੇ ਅਤੇ ਘਬਰਾਏ ਉਨ੍ਹਾਂ ਦਾ ਸਾਹਮਣਾ ਕਰਾਂ ਅਤੇ ਆਪਣੀ ਵੱਖਰੀ ਪਛਾਣ ਬਣਾਵਾਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।