ਮਾਈਗਰੇਨ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹਨ ਮਹਿੰਦੀ ਦੇ ਪੱਤੇ 

ਸਪੋਕਸਮੈਨ ਸਮਾਚਾਰ ਸੇਵਾ
Published Feb 5, 2019, 11:20 am IST
Updated Feb 5, 2019, 11:20 am IST
ਮਹਿੰਦੀ ਦੀ ਵਰਤੋਂ ਲੋਕ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਨ। ਆਮ ਤੌਰ 'ਤੇ ਇਸ ਨੂੰ ਵਿਆਹ ਜਾਂ ਤਿਓਹਾਰ ਦੇ ਸਮੇਂ 'ਤੇ ਲਗਾਇਆ ਜਾਂਦਾ ਹੈ। ਹੱਥਾਂ-ਪੈਰਾਂ ਤੋਂ ਇਲਾਵ ...
Mehndi Leaves
 Mehndi Leaves

ਮਹਿੰਦੀ ਦੀ ਵਰਤੋਂ ਲੋਕ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਨ। ਆਮ ਤੌਰ 'ਤੇ ਇਸ ਨੂੰ ਵਿਆਹ ਜਾਂ ਤਿਓਹਾਰ ਦੇ ਸਮੇਂ 'ਤੇ ਲਗਾਇਆ ਜਾਂਦਾ ਹੈ। ਹੱਥਾਂ-ਪੈਰਾਂ ਤੋਂ ਇਲਾਵਾ ਲੋਕ ਇਸ ਨੂੰ ਵਾਲਾਂ 'ਤੇ ਵੀ ਲਗਾਉਂਦੇ ਹਨ ਤਾਂ ਕਿ ਸਫੇਦ ਵਾਲਾਂ ਨੂੰ ਛੁਪਾਇਆ ਜਾ ਸਕੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਭ ਤੋਂ ਇਲਾਵਾ ਵੀ ਮਹਿੰਦੀ ਦੇ ਕਈ ਗੁਣਕਾਰੀ ਲਾਭ ਹਨ। ਇਹ ਸਾਡੀ ਸਿਹਤ ਲਈ ਕਿੰਨੀ ਜ਼ਰੂਰੀ ਹੈ। ਆਓ ਜਾਣਦੇ ਹਾਂ ਸਿਹਤ ਲਈ ਕਿੰਨੀ ਫਾਇਦੇਮੰਦ ਹੈ ਮਹਿੰਦੀ।

 Mehndi LeavesMehndi Leaves

Advertisement

ਜੇ ਤੁਸੀਂ ਗੁਰਦੇ ਦੇ ਰੋਗ ਤੋਂ ਪ੍ਰੇਸ਼ਾਨ ਹੋ ਤਾਂ ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਪਾਓ। ਫਿਰ ਇਸ ਨੂੰ ਉਬਾਲ ਲਓ ਅਤੇ ਛਾਣ ਕੇ ਪੀਓ। ਮਾਈਗਰੇਨ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਓਂ ਕੇ ਰੱਖੋ। ਸਵੇਰੇ ਉਠਦੇ ਹੀ ਇਸ ਪਾਣੀ ਨੂੰ ਛਾਣ ਲਓ ਅਤੇ ਇਸ ਦੀ ਵਰਤੋਂ ਕਰੋ।

 Mehndi LeavesMehndi Leaves

ਚਮੜੀ ਦਾ ਰੋਗ ਹੋਣ 'ਤੇ ਮਹਿੰਦੀ ਦੇ ਰੁੱਖ ਦੀ ਛਾਲ ਨੂੰ ਪੀਸ ਕੇ ਕਾੜਾ ਬਣਾ ਲਓ ਫਿਰ ਇਸ ਦੀ ਇਕ ਮਹੀਨੇ ਤੱਕ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਇਸ ਪ੍ਰਕਿਰਿਆ ਦੇ ਦੌਰਾਨ ਸਾਬਣ ਦੀ ਵਰਤੋਂ ਤੋਂ ਪਰਹੇਜ਼ ਕਰੋ। ਇਸ ਸਮੱਸਿਆ ਵਿਚ ਮਹਿੰਦੀ ਇਕ ਵਰਦਾਨ ਹੈ। ਮਹਿੰਦੇ ਦੇ ਪੱਤਿਆਂ ਦੇ ਪੀਸ ਕਰ ਕੇ ਅਪਣੇ ਪੈਰਾਂ ਦੇ ਤਲਿਆਂ ਅਤੇ ਹੱਥਾਂ 'ਤੇ ਲਗਾਓ।

 Mehndi LeavesMehndi Leaves

ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਉਬਾਲ ਲਓ ਜਦੋਂ 100 ਗ੍ਰਾਮ ਪਾਣੀ ਬਚ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਓ। ਜੇ ਤੁਹਾਡੇ ਸਰੀਰ ਦਾ ਕੋਈ ਅੰਗ ਸੜ ਗਿਆ ਹੈ ਤਾਂ ਮਹਿੰਦੀ ਦੇ ਪੱਤਿਆਂ ਦਾ ਗਾੜਾ ਲੇਪ ਤਿਆਰ ਕਰੋ ਅਤੇ ਇਸ ਨੂੰ ਸੜੇ ਹੋਈ ਥਾਂ 'ਤੇ ਲਗਾਓ।

 Mehndi LeavesMehndi Leaves

ਸੜਣ ਤੁਰੰਤ ਸਾਂਤ ਹੋ ਜਾਵੇਗੀ। ਮਹਿੰਦੀ ਦੇ ਪੱਤਿਆਂ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਰਾਤ ਨੂੰ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਓਂ ਕੇ ਰੱਖ ਲਓ ਅਤੇ ਸਵੇਰੇ ਛਾਣ ਕੇ ਪੀਓ। ਅਜਿਹਾ ਇਕ ਹਫਤੇ ਤੱਕ ਰੋਜ਼ਾਨਾ ਕਰੋ। ਇਹ ਪੀਲੀਆ ਨੂੰ ਦੂਰ ਕਰਨ ਵਿਚ ਬੜਾ ਕਾਰਗਾਰ ਸਾਬਤ ਹੁੰਦਾ ਹੈ।

Advertisement

 

Advertisement
Advertisement