
ਔਰਤਾਂ ਅਪਣੇ ਹੱਥਾਂ ਉਤੇ ਜਦੋਂ ਵੀ ਮਹਿੰਦੀ ਲਗਾਉਂਦੀਆਂ ਹਨ ਤਾਂ ਉਨ੍ਹਾਂ ਦੇ ਚਹਿਰੇ ਉਤੇ ਮੁਸਕਾਨ ਅਤੇ ਦਿਲ ਵਿਚ ਖੁਸ਼ੀ ਹੁੰਦੀ ਹੈ। ਉਹ ਬਹੁਤ ਹੀ ਅਰਮਾਨਾਂ ਦੇ ਨਾਲ...
ਔਰਤਾਂ ਅਪਣੇ ਹੱਥਾਂ ਉਤੇ ਜਦੋਂ ਵੀ ਮਹਿੰਦੀ ਲਗਾਉਂਦੀਆਂ ਹਨ ਤਾਂ ਉਨ੍ਹਾਂ ਦੇ ਚਹਿਰੇ ਉਤੇ ਮੁਸਕਾਨ ਅਤੇ ਦਿਲ ਵਿਚ ਖੁਸ਼ੀ ਹੁੰਦੀ ਹੈ। ਉਹ ਬਹੁਤ ਹੀ ਅਰਮਾਨਾਂ ਦੇ ਨਾਲ ਮਹਿੰਦੀ ਨੂੰ ਅਪਣੇ ਹੱਥਾਂ ਉਤੇ ਲਗਾਉਂਦੀਆਂ ਹਨ। ਉਥੇ ਹੀ ਜਦੋਂ ਮਹਿੰਦੀ ਦਾ ਰੰਗ ਗਾੜਾ ਨਹੀਂ ਚੜਦਾ ਤਾਂ ਉਹ ਨਿਰਾਸ਼ ਹੋ ਜਾਂਦੀਆਂ ਹਨ। ਇਸ ਲਈ ਅਸੀ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਾਂਗੇ ਜਿਸਦੇ ਨਾਲ ਤੁਹਾਡੀ ਮਹਿੰਦੀ ਗੂੜੀ ਚੜੇਗੀ।
Bridal
ਮਹਿੰਦੀ ਲਾਉਣ ਤੋਂ ਪਹਿਲਾਂ ਅਪਣੇ ਹੱਥਾਂ ਨੂੰ ਟੋਨਰ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਓ। ਗਾੜੀ ਮਹਿੰਦੀ ਲਾਓ। ਮੋਟੀ ਲਕੀਰ ਚਮੜੀ ਦੇ ਅੰਦਰ ਤੱਕ ਰਸ ਜਾਂਦੀ ਹੈ ਅਤੇ ਕਈ ਦਿਨਾਂ ਤੱਕ ਰੰਗ ਟਿਕਿਆ ਰਹਿੰਦਾ ਹੈ। ਮਹਿੰਦੀ ਨੂੰ ਲਗਾਉਣ ਤੋਂ ਬਾਅਦ ਜ਼ਿਆਸਾ ਤੋਂ ਜ਼ਿਆਦਾ ਘੰਟਿਆਂ ਤੱਕ ਹੱਥਾਂ ਉਤੇ ਰੱਖੋ। ਉਹ ਜਿੰਨੀ ਦੇਰ ਤੱਕ ਹੱਥਾਂ ਉਤੇ ਰਹੇਗੀ ਓਨਾ ਹੀ ਰੰਗ ਹੱਥਾਂ ਉਤੇ ਚੜ੍ਹੇਗਾ।
Mehandi
ਮਹਿੰਦੀ ਨੂੰ ਗਾੜਾ ਬਣਾਉਣ ਲਈ ਨਿੰਬੂ ਦੇ ਰਸ ਅਤੇ ਚੀਨੀ ਨੂੰ ਗਰਮ ਕਰਕੇ ਠੰਡਾ ਕਰੋ। ਮਹਿੰਦੀ ਲਗਾਉਣ ਤੋਂ ਬਾਅਦ ਜਦੋਂ ਉਹ ਸੁਖਣ ਲੱਗੇ ਤੱਦ ਉਸ ਉਤੇ ਇਸ ਘੋਲ ਨੂੰ ਰੂੰ ਦੇ ਫੰਬੇਂ ਨਾਲ ਭਿਓ ਕੇ ਉਸ ਉਤੇ ਵਾਰ ਵਾਰ ਲਗਾਓ। ਹਰ 30 ਮਿੰਟ ਤੋਂ ਬਾਅਦ ਬਲਓ ਡਰਾਇਅਰ ਨਾਲ ਅਪਣੀ ਹਥੇਲੀਆਂ ਦੀ ਮਹਿੰਦੀ ਨੂੰ ਸੁਖਾਉਂਦੇ ਰਹੋ। ਜਦੋਂ ਮਹਿੰਦੀ ਪੂਰੀ ਤਰ੍ਹਾਂ ਨਾਲ ਸੁੱਕ ਜਾਵੇ ਤੱਦ ਉਸਨੂੰ ਰਗੜ ਕੇ ਉਤਾਰ ਦਿਓ। ਮਹਿੰਦੀ ਉਤਾਰਨ ਤੋਂ ਬਾਅਦ ਹਥੇਲੀਆਂ ਉਤੇ ਵੈਜੀਟੇਬਲ ਔਇਲ ਲਗਾਓ। 24 ਘੰਟੇਂ ਤੱਕ ਸਾਬਣ ਦਾ ਪ੍ਰਯੋਗ ਨਾ ਕਰੋ।