
ਜਦੋਂ ਗੱਲ ਤਿਉਹਾਰਾਂ ਦੀ ਆਉਂਦੀ ਹੈ ਤਾਂ ਔਰਤਾਂ ਵਿਚ ਸਜਣ - ਸੰਵਰਨ ਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ। ਇਸ ਸਜਣ -ਸਵਰਨ ਦਾ ਹਿੱਸਾ ਹੁੰਦੀ ਹੈ ‘ਮਹਿੰਦੀ’। ਹਰ ਕੁੜੀ ...
ਜਦੋਂ ਗੱਲ ਤਿਉਹਾਰਾਂ ਦੀ ਆਉਂਦੀ ਹੈ ਤਾਂ ਔਰਤਾਂ ਵਿਚ ਸਜਣ - ਸੰਵਰਨ ਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ। ਇਸ ਸਜਣ -ਸਵਰਨ ਦਾ ਹਿੱਸਾ ਹੁੰਦੀ ਹੈ ‘ਮਹਿੰਦੀ’। ਹਰ ਕੁੜੀ ਅਤੇ ਮਹਿਲਾ ਅਪਣੇ ਹੱਥਾਂ ਵਿਚ ਸਭ ਤੋਂ ਖੂਬਸੂਰਤ ਮਹਿੰਦੀ ਡਿਜ਼ਾਈਨ ਬਣਵਾਉਣਾ ਚਾਹੁੰਦੀ ਹੈ। ਹਰ ਕੋਈ ਚਾਹੁੰਦੀ ਹੈ ਕਿ ਉਨ੍ਹਾਂ ਦੀ ਮਹਿੰਦੀ ਦਾ ਡਿਜ਼ਾਈਨ ਸਭ ਤੋਂ ਸੋਹਣਾ ਹੋਵੇ। ਔਰਤ ਦਾ ਸ਼ਿੰਗਾਰ ਮਹਿੰਦੀ ਤੋਂ ਬਿਨਾਂ ਅਧੂਰਾ ਹੈ।
Mehndi
ਇਸ ਤੋਂ ਇਲਾਵਾ ਮਹਿੰਦੀ ਨੂੰ ਔਸ਼ਧੀ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹਾਂ ਵਿਚ ਸੱਭ ਨੇ ਸੋਹਣੀ ਮਹਿੰਦੀ ਲਗਾਉਣੀ ਹੁੰਦੀ ਹੈ।
Mehndi Design
ਬਾਜ਼ਾਰਾਂ ਵਿਚ ਜੇਕਰ ਤੁਸੀਂ ਵੀ ਮਹਿੰਦੀ ਦੇ ਚੰਗੇ ਡਿਜ਼ਾਈਨ ਦੀ ਤਲਾਸ਼ ਵਿਚ ਹੋ ਤਾਂ ਅਸੀਂ ਤੁਹਾਡੀ ਮੁਸ਼ਕਲ ਨੂੰ ਥੋੜ੍ਹੀ ਆਸਾਨ ਕਰ ਸਕਦੇ ਹਾਂ। ਜੇਕਰ ਤੁਹਾਡੇ ਕੋਲ ਵਕਤ ਦੀ ਥੋੜ੍ਹੀ ਕਮੀ ਹੈ ਤਾਂ ਤੁਸੀਂ ਬਾਜ਼ਾਰ ਦੀ ਵੱਖ - ਵੱਖ ਤਰ੍ਹਾਂ ਦੀ ਮਹਿੰਦੀ ਟਰਾਈ ਕਰ ਸਕਦੇ ਹੋ।
Mehndi
ਅਸੀਂ ਇੱਥੇ ਕੁੱਝ ਲੇਟੇਸਟ ਮਹਿੰਦੀ ਡਿਜ਼ਾਈਨ ਦੀਆਂ ਤਸਵੀਰਾਂ ਦੇ ਰਹੇ ਹਾਂ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਬਾਜ਼ਾਰ ਵਿਚ ਜਾਂ ਅਪਣੇ ਘਰ ਵਿਚ ਵੀ ਇਨ੍ਹਾਂ ਨੂੰ ਅਪਣੇ ਹੱਥਾਂ ਉੱਤੇ ਲਗਾ ਸਕਦੇ ਹੋ। ਧਿਆਨ ਰਹੇ ਕਿ ਕਲਰਫੁਲ ਮਹਿੰਦੀ ਕੈਮੀਕਲ ਤੋਂ ਤਿਆਰ ਹੁੰਦੀ ਹੈ।
Mehndi
ਇਸ ਨੂੰ ਬਸ ਤੁਹਾਨੂੰ 10 ਮਿੰਟ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ ਤੁਹਾਡੇ ਹੱਥਾਂ ਉੱਤੇ ਇਸ ਦਾ ਰੰਗ ਚੜ੍ਹ ਜਾਂਦਾ ਹੈ। ਇਸ ਮਹਿੰਦੀ ਨਾਲ ਐਲਰਜੀ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।
Mehndi
ਇਸ ਲਈ ਇਸ ਨੂੰ ਲਗਾਉਣ ਤੋਂ ਪਹਿਲਾਂ ਹੱਥ ਉੱਤੇ ਥੋੜ੍ਹੀ ਜਗ੍ਹਾ ਤੇ ਲਗਾ ਕੇ ਵੇਖੋ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਲਨ ਮਹਿਸੂਸ ਹੋਵੇ ਤਾਂ ਕਲਰਫੁਲ ਮਹਿੰਦੀ ਨਾ ਲਗਾਓ। ਮਹਿੰਦੀ ਵਿਚ ਵੀ ਵੱਖ - ਵੱਖ ਡਿਜ਼ਾਈਨ ਉਪਲੱਬਧ ਹਨ, ਰਾਜਸਥਾਨੀ ਮਹਿੰਦੀ ਤੋਂ ਲੈ ਕੇ ਅਰੇਬਿਕ ਮਹਿੰਦੀ ਕਾਫ਼ੀ ਟ੍ਰੇਂਡ ਵਿਚ ਹੈ। ਕਿਸੇ ਕਾਰਨ ਜੇਕਰ ਤੁਸੀਂ ਮਹਿੰਦੀ ਨਹੀਂ ਲਗਵਾ ਸਕਦੇ ਤਾਂ ਟੈਟੂ ਵਾਲੀ ਮਹਿੰਦੀ ਦਾ ਵੀ ਤੁਹਾਡੇ ਕੋਲ ਵਿਕਲਪ ਹੈ।