
ਜ਼ਿੰਦਗੀ ਦੀ ਭੱਜ-ਦੋੜ ਵਿਚ ਅਸੀਂ ਖਾਣ-ਪੀਣ ਦੀਆਂ ਆਦਤਾਂ ‘ਤੇ ਧਿਆਨ ਨਹੀਂ ਦਿੰਦੇ, ਜਿਸ ਵਜ੍ਹਾ ਨਾਲ ਬਿਮਾਰੀਆਂ ਸਾਨੂੰ ਜਕੜ ਲੈਂਦੀਆਂ ਹਨ।
ਜ਼ਿੰਦਗੀ ਦੀ ਭੱਜ-ਦੋੜ ਵਿਚ ਅਸੀਂ ਖਾਣ-ਪੀਣ ਦੀਆਂ ਆਦਤਾਂ ‘ਤੇ ਧਿਆਨ ਨਹੀਂ ਦਿੰਦੇ, ਜਿਸ ਵਜ੍ਹਾ ਨਾਲ ਬਿਮਾਰੀਆਂ ਸਾਨੂੰ ਜਕੜ ਲੈਂਦੀਆਂ ਹਨ। ਪਥਰੀ ਵੀ ਖਾਣ-ਪੀਣ ‘ਤੇ ਧਿਆਨ ਨਾ ਦੇਣ ਦੀ ਵਜ੍ਹਾ ਨਾਲ ਹੁੰਦੀ ਹੈ। ਪਥਰੀ ਬਾਰੇ ਸ਼ੁਰੂ ਵਿਚ ਕੁੱਝ ਪਤਾ ਨਹੀਂ ਚਲਦਾ ਗੁਰਦੇ ਦੀ ਪਥਰੀ ਦਾ ਉਦੋਂ ਪਤਾ ਚਲਦਾ ਹੈ ਜਦੋਂ ਇਸ ਦਾ ਆਕਾਰ ਵਧਣ ਲਗਦਾ ਹੈ। ਗੁਰਦੇ ਦੀ ਪਥਰੀ ਹੋਣ ‘ਤੇ ਰੋਜ਼ਮਰਾ ਦੇ ਖਾਣ-ਪੀਣ ਦਾ ਧਿਆਨ ਦਿਉ। ਇਸ ਨਾਲ ਕਾਫ਼ੀ ਹੱਦ ਤਕ ਦੂਰ ਹੋ ਜਾਂਦੀ ਹੈ। Kidney stoneਗੁਰਦੇ ਵਿਚ ਪਥਰੀ ਬਣਨਾ ਆਮ ਸਮੱਸਿਆ ਹੈ। ਇਸ ਵਿਚ ਰੋਗੀ ਨੂੰ ਪੇਟ ਵਿਚ ਦਰਦ ਹੁੰਦਾ ਹੈ। ਕਈ ਵਾਰ ਪਿਸ਼ਾਬ ਰੁਕ ਜਾਂਦਾ ਹੈ। ਮੂਤਰ ਮਾਰਗ ਵਿਚ ਇਨਫੈਕਸ਼ਨ ਅਤੇ ਪਾਣੀ ਘੱਟ ਪੀਣ ਨਾਲ ਗੁਰਦੇ ਵਿਚ ਪਥਰੀ ਬਣਨ ਲਈ ਅਨੁਕੂਲ ਹਾਲਤ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਰੋਜ਼ਮਰਾ ਵਿਚ ਕੁੱਝ ਅਜਿਹੇ ਖਾਧ-ਪਦਾਰਥ ਵੀ ਹਨ, ਜਿਨ੍ਹਾਂ ਦਾ ਸੇਵਨ ਪਥਰੀ ਬਣਨ ਦਾ ਕਾਰਨ ਹੋ ਸਕਦਾ ਹੈ। ਉਨ੍ਹਾਂ ਦੇ ਅੰਸ਼ਾਂ ਨਾਲ ਪਥਰੀ ਦੇ ਕ੍ਰਿਸਟਲ ਗੁਰਦੇ ਵਿਚ ਇਕੱਠੇ ਹੋ ਕੇ ਜੁੜ ਜਾਂਦੇ ਹਨ ਅਤੇ ਪਥਰੀ ਦਾ ਰੂਪ ਧਾਰਨ ਕਰ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਖਾਣੇ ਦੀਆਂ ਉਹ ਚੀਜ਼ਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਪਰਹੇਜ਼ ਕਰਨ ਨਾਲ ਪਥਰੀ ਨਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
Palakਪਾਲਕ : ਪਥਰੀ ਦੇ ਮਰੀਜ਼ ਪਾਲਕ ਖਾਂਦੇ ਹਨ ਤਾਂ ਉਨ੍ਹਾਂ ਦੀ ਸਥਿਤੀ ਵਿਗੜ ਸਕਦੀ ਹੈ। ਪਾਲਕ ਵਿਚ ਆਰਸੇਲੇਟ ਹੁੰਦਾ ਹੈ ਜੋ ਕੈਲਸ਼ੀਅਮ ਨੂੰ ਜਮਾਂ ਕਰ ਲੈਂਦਾ ਹੈ ਅਤੇ ਯੂਰਿਨ ਵਿਤ ਨਹੀਂ ਜਾਣ ਦਿੰਦਾ।
Teaਚਾਹ : ਪਥਰੀ ਦੇ ਮਰੀਜ਼ਾਂ ਨੂੰ ਸਵੇਰ ਦੀ ਸ਼ੁਰੂਆਤ ਚਾਹ ਤੋਂ ਨਹੀਂ ਕਰਨੀ ਚਾਹੀਦੀ। ਇਹ ਪਥਰੀ ਨੂੰ ਵਧਾਉਂਦੀ ਹੈ।
Tomatoਟਮਾਟਰ : ਪਥਰੀ ਦੇ ਮਰੀਜ਼ਾਂ ਨੂੰ ਟਮਾਟਰ ਖਾਣਾ ਹੈ ਤਾਂ ਉਸ ਦੇ ਬੀਜ ਕੱਢ ਕੇ ਖਾਉ ਟਮਾਟਰ ਵਿਚ ਆਕਸੇਲੇਟ ਮੋਜੂਦ ਹੁੰਦਾ ਹੈ।
Saltਨਮਕ : ਪਥਰੀ ਦੇ ਮਰੀਜ਼ ਨੂੰ ਖਾਣੇ ਵਿਚ ਨਮਕ ਦੀ ਵਰਤੋਂ ਘਟ ਕਰਨੀ ਚਾਹੀਦੀ ਹੈ। ਜੋ ਪੇਟ ਵਿਚ ਜਾ ਕੇ ਕੈਲਸ਼ੀਅਮ ਬਣ ਜਾਂਦਾ ਹੈ ਅਤੇ ਇਹ ਪਥਰੀ ਨੂੰ ਵਧਾਉਂਦਾ ਹੈ।
chickenਮੀਟ : ਪਥਰੀ ਦੇ ਮਰੀਜਾਂ ਨੂੰ ਮੀਟ ਦੇ ਨਾਲ-ਨਾਲ ਸਾਰੀਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕੀ ਖਾਈਏ
ਕੇਲਾ : ਕੇਲਾ ਵਿਟਾਮਿਨ ਬੀ-6 ਦਾ ਮੁੱਖ ਸਾਧਨ ਹੈ, ਜੋ ਆਕਜੇਲੇਟ ਕ੍ਰਿਸਟਲ ਨੂੰ ਬਣਨ ਤੋਂ ਰੋਕਦਾ ਹੈ ਅਤੇ ਆਕਜੇਲੇਕ ਐਸਿਡ ਨੂੰ ਵਿਖੰਡਤ ਕਰ ਦਿੰਦਾ ਹੈ। bananaਨਾਰੀਅਲ ਪਾਣੀ : ਇਹ ਕੁਦਰਤੀ ਪੋਟਾਸ਼ੀਅਮ ਯੁਕਤ ਹੁੰਦਾ ਹੈ, ਜੋ ਪਥਰੀ ਬਣਨ ਦੀ ਪ੍ਰਕਿਰਿਆ ਨੂੰ ਰੋਕਦਾ ਹੈ ਅਤੇ ਇਸ ਵਿਚ ਪਥਰੀ ਘੁਲਦੀ ਹੈ। ਜਿਨ੍ਹਾਂ ਨੂੰ ਵਾਰ-ਵਾਰ ਪਥਰੀ ਹੋਣ ਦਾ ਡਰ ਹੁੰਦਾ ਹੈ, ਉਨ੍ਹਾਂ ਨੂੰ ਅਪਣੇ ਖਾਣੇ ਵਿਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
Coconutਕਰੇਲਾ : ਕਰੇਲੇ ਵਿਚ ਪਥਰੀ ਨਾ ਬਣਨ ਵਾਲੇ ਤੱਤ ਮੈਗਨੀਸ਼ੀਅਮ ਅਤੇ ਫ਼ਾਸਫੋਰਸ ਹੁੰਦੇ ਹਨ ਅਤੇ ਉਹ ਗਠੀਆ ਅਤੇ ਸ਼ੂਗਰ ਦੇ ਰੋਗਨਾਸ਼ਕ ਹਨ।
Bitter melonਛੋਲੇ : ਛੋਲੇ ਪਥਰੀ ਬਣਨ ਦੀ ਪ੍ਰਕਿਰਿਆ ਨੂੰ ਰੋਕਦੇ ਹਨ।
Black channaਗਾਜਰ : ਗਾਜਰ ਵਿਚ ਪੈਰੋਫਾਸਫੇਟ ਅਤੇ ਪਾਦਪ ਅਮਲ ਪਾਏ ਜਾਂਦੇ ਹਨ, ਜੋ ਪਥਰੀ ਬਣਨ ਦੀ ਪ੍ਰਕਿਰਿਆ ਨੂੰ ਰੋਕਦੇ ਹਨ। ਗਾਜਰ ਵਿਚ ਪਾਇਆ ਜਾਣ ਵਾਲਾ ਕੈਰੋਟੀਨ ਪਦਾਰਥ ਮੂਤਰ ਸੰਸਥਾਨ ਦੀਆਂ ਅੰਦਰੂਨੀ ਦੀਵਾਰਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।
Carrotਗੁਰਦੇ ਦੀ ਪਥਰੀ ਜਿਨ੍ਹਾਂ ਨੂੰ ਵਾਰ-ਵਾਰ ਹੋ ਰਹੀ ਹੈ, ਉਨ੍ਹਾਂ ਨੂੰ ਖਾਣ-ਪੀਣ ਵਿਚ ਸੰਜਮ ਵਰਤਣਾ ਚਾਹੀਦਾ ਹੈ ਤਾਕਿ ਇਸ ਸਮੱਸਿਆ ਤੋਂ ਬਚਿਆ ਜਾ ਸਕੇ। ਨਾਲ ਹੀ ਇਕ ਤੰਦਰੁਸਤ ਵਿਅਕਤੀ ਨੂੰ ਤਾਂ ਹਰ ਰੋਜ਼ 3 ਤੋਂ 5 ਲੀਟਰ ਪਾਣੀ ਪੀਣਾ ਚਾਹੀਦਾ ਹੈ। ਮੂਤਰ ਰੋਗ ਮਾਹਰਾਂ ਅਨੁਸਾਰ 24 ਘੰਟੇ ਵਿਚ ਸਾਡੇ ਸਰੀਰ ਵਿਚ ਘਟੋ-ਘਟ 2 ਲੀਟਰ ਪਿਸ਼ਾਬ ਬਣਨਾ ਚਾਹੀਦਾ ਹੈ। ਜਦੋਂ ਕਿਸੇ ਨੂੰ ਇਕ ਵਾਰ ਪਥਰੀ ਦੀ ਸਮੱਸਿਆ ਹੋਈ ਤਾਂ ਇਹ ਸਮੱਸਿਆ ਵਾਰ-ਵਾਰ ਹੋ ਸਕਦੀ ਹੈ ਅਤੇ ਖਾਣ-ਪੀਣ ਦਾ ਖ਼ਿਆਲ ਰੱਖ ਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।
Kidney stone
ਗੁਰਦਾ ਮਨੁੱਖੀ ਸਰੀਰ ਦਾ ਇਕ ਮਹੱਤਵਪੂਰਨ ਤੰਤਰ ਹੈ, ਜਿਸ ਦਾ ਮੁੱਖ ਕੰਮ ਖੂਨ ਨੂੰ ਸਾਫ਼ ਕਰਨਾ ਹੈ। ਸਰੀਰ ਦੀਆਂ ਕੋਸ਼ਿਕਾਵਾਂ ਨੂੰ ਅਪਣਾ ਕੰਮ ਸੰਪੰਨ ਕਰਨ ਲਈ ਪ੍ਰੋਟੀਨ ਦੀ ਲੋੜ ਹੈ। ਜਦੋਂ ਕੋਸ਼ਿਕਾਵਾਂ ਦੁਆਰਾ ਪ੍ਰੋਟੀਨ ਦੀ ਵੰਡ ਕੀਤੀ ਜਾਂਦੀ ਹੈ ਤਾਂ ਬਾਕੀ ਨਾਈਟ੍ਰੋਜਨ ਬਚ ਜਾਂਦੀ ਹੈ। ਗੁਰਦੇ ਇਸ ਨਾਈਟ੍ਰੋਜਨ ਨੂੰ ਛਾਣ ਕੇ ਬਾਹਰ ਕੱਢ, ਖੂਨ ਨੂੰ ਸਾਫ਼ ਕਰਦੇ ਹਨ। ਗੁਰਦੇ ਹਰ ਦਿਨ ਪ੍ਰਤੀ ਮਿੰਟ ਲਗਭਗ 1 ਲੀਟਰ ਖੂਨ ਸਾਫ਼ ਕਰਦੇ ਹਨ।
ਗੁਰਦੇ ਰੋਗੀ ਹੋਣ 'ਤੇ ਖੂਨ ਦਾ ਸਾਫ਼ ਹੋਣਾ ਰੁਕ ਜਾਂਦਾ ਹੈ, ਜਿਸ ਨਾਲ ਜ਼ਹਿਰੀਲੇ ਪਦਾਰਥ ਖੂਨ ਦੁਆਰਾ ਸਾਰੇ ਸਰੀਰ ਵਿਚ ਫੈਲ ਜਾਂਦੇ ਹਨ ਅਤੇ ਮਨੁੱਖ ਦੀ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਮਨੁੱਖੀ ਸਰੀਰ ਰੋਗੀ ਹੋ ਜਾਂਦਾ ਹੈ। ਗੁਰਦੇ ਰੋਗ ਦਾ ਇਕ ਹੋਰ ਮੁੱਖ ਕਾਰਨ ਸ਼ੂਗਰ ਹੈ। ਗੁਰਦੇ ਦੀ ਇਹ ਖਾਸ ਬਿਮਾਰੀ ਸਿਰਫ਼ ਸੂਗਰ ਦੇ ਰੋਗੀਆਂ ਨੂੰ ਹੀ ਪ੍ਰਭਾਵਿਤ ਕਰਦੀ ਹੈ ਪਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਬਿਮਾਰੀ ਹਰੇਕ ਸੂਗਰ ਦੇ ਰੋਗੀ ਨੂੰ ਹੀ ਹੋਵੇ।kidney stoneਇਸ ਬਿਮਾਰੀ ਦੇ ਮੁੱਖ ਲੱਛਣ ਪੈਰਾਂ ਵਿਚ ਸੋਜ, ਪਿਸ਼ਾਬ ਵਿਚ ਪ੍ਰੋਟੀਨ ਦਾ ਜਾਣਾ, ਇੰਸੂਲਿਨ ਦਾ ਘੱਟ ਹੋ ਜਾਣਾ ਆਦਿ ਹਨ। ਗੁਰਦੇ ਕੰਮ ਨਾ ਕਰਨ ਦੇ ਹੋਰ ਲੱਛਣ ਹਨ-ਭੁੱਖ ਨਾ ਲੱਗਣਾ, ਉਲਟੀ ਆਉਣਾ, ਪਿਸ਼ਾਬ ਦਾ ਪੀਲਾਪਣ ਘੱਟ ਹੋਣਾ ਆਦਿ। ਗੁਰਦੇ ਜਦੋਂ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਤਾਂ ਯੂਰੀਆ ਅਤੇ ਨਾਈਟ੍ਰੋਜਨ ਵਰਗੇ ਪਦਾਰਥ ਖੂਨ ਵਿਚ ਇਕੱਠੇ ਹੋਣ ਲਗਦੇ ਹਨ ਅਤੇ ਖੂਨ ਵਿਚ ਇਨ੍ਹਾਂ ਦੀ ਵਧ ਰਹੀ ਮਾਤਰਾ ਹੀ ਰੋਗ ਦੀ ਆਖਰੀ ਅਵਸਥਾ ਦਾ ਸੰਕੇਤ ਹੈ। ਗੁਰਦੇ ਦੇ ਰੋਗਾਂ ਵਿਚ ਗੁਰਦੇ ਦਾ ਦਰਦ, ਗੁਰਦੇ ਦੀ ਪੱਥਰੀ ਆਦਿ ਵੀ ਆਉਂਦੇ ਹਨ, ਜੋ ਬਹੁਤ ਹੀ ਤਕਲੀਫ਼ਦੇਹ ਹੁੰਦੇ ਹਨ।