
ਕੀ ਤੁਸੀਂ ਕਦੇ ਸੋਚਿਆ ਹੈ ਕਿ ਟੂਥਪੇਸਟ ਅਤੇ ਹੱਥ ਧੋਣੇ ਵਾਲੇ ਸਾਬਣ ਵੀ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਕ ਰਿਸਰਚ ਵਿਚ.......
ਕੀ ਤੁਸੀਂ ਕਦੇ ਸੋਚਿਆ ਹੈ ਕਿ ਟੂਥਪੇਸਟ ਅਤੇ ਹੱਥ ਧੋਣੇ ਵਾਲੇ ਸਾਬਣ ਵੀ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਕ ਰਿਸਰਚ ਵਿਚ ਪਾਇਆ ਗਿਆ ਕਿ ਇਨ੍ਹਾਂ ਦੋਨਾਂ ਵਿਚ ਪਾਇਆ ਜਾਣ ਵਾਲਾ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਤੱਤ ਟਰਾਇਕਲੋਸਨ ਦੇ ਇਸਤੇਮਾਲ ਨਾਲ ਕੋਲਨ (ਵੱਡੀ ਅੰਤੜੀ) ਵਿਚ ਸੋਜ ਅਤੇ ਕੈਂਸਰ ਪੈਦਾ ਹੋ ਸਕਦਾ ਹੈ। ਰਿਸਰਚ ਦੇ ਦੌਰਾਨ ਟਰਾਇਕਲੋਸਨ ਦਾ ਪ੍ਰਯੋਗ ਚੂਹਿਆਂ ਉਤੇ ਕੀਤਾ ਗਿਆ।
toothpaste ਜਾਂਚ ਦੇ ਸਿੱਟੇ ਵਿਚ ਕਿਹਾ ਗਿਆ ਹੈ ਕਿ ਥੋੜ੍ਹੇ ਸਮੇਂ ਲਈ ਟਰਾਇਕਲੋਸਨ ਦੀ ਘੱਟ ਮਾਤਰਾ ਨਾਲ ਵੱਡੀ ਅੰਤੜੀ ਨਾਲ ਜੁੜੀ ਸੋਜ ਸ਼ੁਰੂ ਹੋਈ ਅਤੇ ਕੋਲਾਇਟਿਸ ਨਾਲ ਜੁੜੀ ਬਿਮਾਰੀ ਵਧਣ ਲੱਗੀ ਅਤੇ ਕੋਲਨ ਨਾਲ ਜੁੜਿਆ ਹੋਇਆ ਕੈਂਸਰ ਚੂਹਿਆਂ ਵਿਚ ਵੇਖਿਆ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਤੋਂ ਪਹਿਲੀ ਵਾਰ ਪਤਾ ਚਲਿਆ ਹੈ ਕਿ ਟਰਾਇਕਲੋਸਨ ਦਾ ਅੰਤੜੀ ਉਤੇ ਬੁਰੇ ਪ੍ਰਭਾਵ ਪੈ ਸਕਦਾ ਹੈ। ਪਿਛਲੇ ਜਾਂਚ ਤੋਂ ਪਤਾ ਚਲਿਆ ਸੀ ਕਿ ਟਰਾਇਕਲੋਸਨ ਦੀ ਜ਼ਿਆਦਾ ਮਾਤਰਾ ਦਾ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ ਪਰ ਸਿਹਤ ਉੱਤੇ ਇਸ ਦੇ ਘੱਟ ਮਾਤਰਾ ਦਾ ਪ੍ਰਭਾਵ ਅਸਪਸ਼ਟ ਸੀ।
soapਇਸ ਨਵੇਂ ਜਾਂਚ ਲਈ ਟੀਮ ਨੇ ਚੂਹਿਆਂ ਨੂੰ ਟਰਾਇਕਲੋਸਨ ਦੀ ਵੱਖਰੀ ਮਾਤਰਾ ਵਾਲਾ ਖਾਣਾ ਖਿਲਾਇਆ। ਇਸ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਮਨੁੱਖ ਦੇ ਖੂਨ ਦੇ ਨਮੂਨਿਆਂ ਦੀ ਮਾਤਰਾ ਵਾਲੇ ਟਰਾਇਕਲੋਸਨ ਦੀ ਮਾਤਰਾ ਚੂਹਿਆਂ ਉਤੇ ਇਸਤੇਮਾਲ ਕਰਨ ਨਾਲ ਨਿਅੰਤਰਿਤ ਜਾਨਵਰਾਂ (ਚੂਹਿਆਂ) ਦੀ ਤੁਲਣਾ ਵਿਚ ਕੋਲਨ ਦੀ ਸੋਜ ਜ਼ਿਆਦਾ ਵਿਕਸਿਤ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਟਰਾਇਕਲੋਸਨ ਦੇ ਇਸਤੇਮਾਲ ਨਾਲ ਚੂਹਿਆਂ ਵਿਚ ਕੋਲਨ ਸਬੰਧੀ ਸੋਜ ਹੋਰ ਗੰਭੀਰ ਹੋ ਗਈ।