ਸਿਹਤ ਨੂੰ ਵਿਗਾੜ ਵੀ ਸਕਦੀ ਹੈ ਕਸਰਤ
Published : Jun 5, 2018, 4:37 am IST
Updated : Jun 5, 2018, 4:47 pm IST
SHARE ARTICLE
Exercise
Exercise

ਤੰਦਰੁਸਤੀ ਦੀ ਨਜ਼ਰ ਤੋਂ ਕਸਰਤ ਦੇ ਕਈ ਫ਼ਾਇਦੇ ਹਨ। ਪਰ ਅਜਕਲ ਅਸੀ ਅਜਿਹੀ ਜੀਵਨਸ਼ੈਲੀ ਜੀ ਰਹੇ ਹਾਂ, ਜਿਸ ਵਿਚ ਕਸਰਤ ਲਈ ਸਮਾਂ ਨਹੀਂ ਹੁੰਦਾ। ਕਈ ਸਾਲਾਂ ...

ਤੰਦਰੁਸਤੀ ਦੀ ਨਜ਼ਰ ਤੋਂ ਕਸਰਤ ਦੇ ਕਈ ਫ਼ਾਇਦੇ ਹਨ। ਪਰ ਅਜਕਲ ਅਸੀ ਅਜਿਹੀ ਜੀਵਨਸ਼ੈਲੀ ਜੀ ਰਹੇ ਹਾਂ, ਜਿਸ ਵਿਚ ਕਸਰਤ ਲਈ ਸਮਾਂ ਨਹੀਂ ਹੁੰਦਾ। ਕਈ ਸਾਲਾਂ ਤਕ ਇਕ ਹੀ ਢੰਗ ਨਾਲ ਜੀਵਨ ਬਤੀਤ ਕਰਨਾ ਕਈ ਤਰ੍ਹਾਂ ਦੀਆਂ ਗੰਭੀਰ ਸਮਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਨ੍ਹਾਂ ਵਿਚ ਸਰੀਰਕ ਹਾਲਤ ਦੇ ਨਾਲ-ਨਾਲ ਮਾਨਸਿਕ ਹਾਲਤ ਵੀ ਸ਼ਾਮਲ ਹੈ। 

ਸਾਡੇ ਸਰੀਰ ਨੂੰ ਰੋਜ਼ਾਨਾ ਥੋੜੀ ਮਾਤਰਾ ਵਿਚ ਸਰੀਰਕ ਕਾਰਜਕੁਸ਼ਲਤਾ ਦੀ ਲੋੜ ਹੁੰਦੀ ਹੈ, ਭਾਵੇਂ ਹੀ ਉਹ ਕਿਸੇ ਵੀ ਰੂਪ ਵਿਚ ਕਿਉਂ ਨਾ ਹੋਵੇ। ਇਸ ਨਾਲ ਸਾਡੇ ਸਰੀਰਕ ਵਿਕਾਸ ਨੂੰ ਉਤਸ਼ਾਹ ਮਿਲਦਾ ਹੈ ਅਤੇ ਸਾਡੀ ਸਾਰੀ ਉਤਪਾਦਕਤਾ ਵਿਚ ਵੀ ਵਾਧਾ ਹੁੰਦਾ ਹੈ। ਕਸਰਤ ਦੇ ਜਿਥੇ ਕਈ ਸਕਾਰਾਤਮਕ ਪੱਖ ਹਨ, ਉਥੇ ਕੁੱਝ ਨਾਕਾਰਾਤਮਕ ਪੱਖ ਵੀ ਹਨ, ਜਿਨ੍ਹਾਂ ਵਲ ਘੱਟ ਹੀ ਲੋਕਾਂ ਦਾ ਧਿਆਨ ਜਾਂਦਾ ਹੈ ਜਿਵੇਂ ਕਿ ਬਹੁਤ ਜ਼ਿਆਦਾ ਕਸਰਤ ਪ੍ਰਜਣਨ ਸਮਰੱਥਾ ਉਤੇ ਬੁਰਾ ਅਸਰ ਵੀ ਪਾ ਸਕਦੀ ਹੈ। 

ਕਸਰਤ ਦੇ ਸਕਾਰਾਤਮਕ ਪੱਖ: ਸਾਡੇ ਦਿਲ ਦੀ ਹਾਲਤ ਸਿੱਧੇ ਤੌਰ ਤੇ ਇਸ ਗੱਲ ਨਾਲ ਜੁੜੀ ਹੁੰਦੀ ਹੈ ਕਿ ਅਸੀ ਸਰੀਰਕ ਤੌਰ ਤੇ ਕਿੰਨਾ ਕੰਮ ਕਰਦੇ ਹਾਂ। ਜਿਹੜੇ ਲੋਕ ਰੋਜ਼ਾਨਾ ਰੂਪ ਵਿਚ ਜ਼ਿਆਦਾ ਤੰਦਰੁਸਤ ਨਹੀਂ ਰਹਿੰਦੇ, ਦਿਲ ਨਾਲ ਜੁੜੀਆਂ ਸੱਭ ਤੋਂ ਵੱਧ ਬਿਮਾਰੀਆਂ ਵੀ ਉਨ੍ਹਾਂ ਨੂੰ ਹੀ ਹੁੰਦੀਆਂ ਹਨ। ਕਈ ਅਧਿਐਨਾਂ ਤੋਂ ਸਾਬਤ ਹੋ ਚੁਕਿਆ ਹੈ ਕਿ ਜਿਹੜੇ ਲੋਕ ਰੋਜ਼ਾਨਾ ਕਸਰਤ ਕਰਦੇ ਹਨ, ਉਨ੍ਹਾਂ ਨੂੰ ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ

ਕਿਉਂਕਿ ਕਸਰਤ ਕਰਨ ਕਰ ਕੇ ਸਰੀਰਕ ਪ੍ਰਣਾਲੀ ਮਜ਼ਬੂਤ ਹੁੰਦੀ ਹੈ, ਜੋ ਦਿਨ ਵਿਚ ਤੁਹਾਨੂੰ ਕਾਰਜਸ਼ੀਲ ਬਣਾਈ ਰੱਖਣ ਵਿਚ ਮਦਦ ਕਰਦੀ ਹੈ। ਇਸ ਕਰ ਕੇ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਸਾਡੇ ਵਿਚੋਂ ਕਈ ਲੋਕਾਂ ਦੇ ਮਨ ਵਿਚ ਕਸਰਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗ਼ਲਤ ਫ਼ਹਿਮੀਆਂ ਹੁੰਦੀਆਂ ਹਨ ਜਿਵੇਂ ਕਿ ਕਸਰਤ ਸਾਡੇ ਸਰੀਰ ਦੀ ਸਾਰੀ ਊਰਜਾ ਸੋਖ ਲੈਂਦੀ ਹੈ ਅਤੇ ਫਿਰ ਤੁਸੀ ਸਾਰਾ ਦਿਨ ਕੁੱਝ ਨਹੀਂ ਕਰ ਸਕਦੇ।

ਪਰ ਅਸਲ ਵਿਚ ਹੁੰਦਾ ਇਸ ਦਾ ਬਿਲਕੁਲ ਉਲਟ ਹੈ। ਇਸ ਦੇ ਕਾਰਨ ਤੁਸੀ ਸਾਰਾ ਦਿਨ ਕਿਰਿਆਸ਼ੀਲ ਰਹਿੰਦੇ ਹੋ, ਕਿਉਂਕਿ ਕਸਰਤ ਕਰਦੇ ਸਮੇਂ ਸਾਡੇ ਸਰੀਰ ਤੋਂ ਕੁੱਝ ਖ਼ਾਸ ਤਰ੍ਹਾਂ ਦੇ ਹਾਰਮੋਨਜ਼ ਜਾਰੀ ਹੁੰਦੇ ਹਨ, ਜੋ ਸਾਨੂੰ ਸਾਰਾ ਦਿਨ ਚੁਸਤ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਨਿਯਮਤ ਤੌਰ ਤੇ ਕਸਰਤ ਕਰ ਕੇ ਤੁਸੀ ਅਪਣੇ ਸਰੀਰ ਨੂੰ 'ਪ੍ਰਫ਼ੈਕਟ ਸ਼ੇਪ' ਵਿਚ ਲਿਆ ਸਕਦੇ ਹੋ, ਜਿਵੇਂ ਵੀ ਤੁਸੀ ਚਾਹੁੰਦੇ ਹੋ। ਇਸ ਨਾਲ ਤੁਹਾਡੇ ਆਤਮਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਹੈ। ਸਰੀਰ ਦੀ ਉੱਤਮ ਬਣਾਵਟ ਅਤੇ ਸਕਾਰਾਤਮਕ ਸੋਚ ਕਰ ਕੇ ਤੁਸੀ ਅਪਣੇ ਘਰ ਅਤੇ ਦਫ਼ਤਰ ਵਿਚ ਵੀ ਪਹਿਲਾਂ ਤੋਂ ਵਧੀਆ ਢੰਗ ਨਾਲ ਕੰਮ ਕਰ ਸਕਦੇ ਹੋ।

ਜ਼ਿਆਦਾ ਕਸਰਤ ਦੇ ਨਾਕਾਰਾਤਮਕ ਪੱਖ: ਰੋਜ਼ਾਨਾ ਕਸਰਤ ਕਰਨ ਦੇ ਕਈ ਫ਼ਾਇਦੇ ਹਨ। ਇਸ ਲਈ ਸਰੀਰਕ ਕਿਰਿਆ ਨੂੰ ਨਜ਼ਰਅੰਦਾਜ਼ ਕਰਨ ਦਾ ਤਾਂ ਮਤਲਬ ਹੀ ਨਹੀਂ ਬਣਦਾ, ਪਰ ਇਸ ਨਾਲ ਜੁੜੇ ਕੁੱਝ ਅਜਿਹੇ ਤੱਥ ਵੀ ਹਨ, ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਜਿਨ੍ਹਾਂ ਤੋਂ ਇਹ ਪਤਾ ਚਲਦਾ ਹੈ ਕਿ ਜ਼ਿਆਦਾ ਕਸਰਤ ਕਰਨ ਦਾ ਸਰੀਰ ਉਤੇ ਮਾੜਾ ਅਸਰ ਵੀ ਪੈ ਸਕਦਾ ਹੈ। 

ਔਰਤਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਹਾਲਤ ਪੈਦਾ ਹੋ ਜਾਂਦੀ ਹੈ, ਜਿਸ ਨੂੰ ਰਜੋਰੋਸ ਕਹਿੰਦੇ ਹਨ। ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਇਕ ਔਰਤ ਨੂੰ ਲਗਾਤਾਰ 3 ਮਹੀਨਿਆਂ ਤੋਂ ਵੱਧ ਸਮੇਂ ਤਕ ਠੀਕ ਢੰਗ ਨਾਲ ਮਾਂਹਵਾਰੀ ਨਾ ਆਵੇ। ਔਰਤਾਂ ਵਿਚ ਇਹ ਹਾਲਤ ਇਸ ਕਾਰਨ ਪੈਦਾ ਹੁੰਦੀ ਹੈ ਕਿਉਂਕਿ ਉਹ ਸਰੀਰ ਨੂੰ ਨਿਯਮਤ ਤੌਰ ਤੇ ਊਰਜਾ ਦੇਣ ਲਈ ਜ਼ਰੂਰੀ ਕੈਲੋਰੀਜ਼ ਦੇਣ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੇ ਬਿਨਾਂ ਹੀ ਕਸਰਤ ਕਰਦੀਆਂ ਹਨ। ਸਰੀਰ ਵਿਚ ਕੈਲੋਰੀ ਦੀ ਘਾਟ ਦਾ ਸਿੱਧਾ ਅਸਰ ਨਾ ਸਿਰਫ਼ ਜਣਨ ਪ੍ਰਕਿਰਿਆ ਉਤੇ ਪੈਂਦਾ ਹੈ, ਸਗੋਂ ਔਰਤਾਂ ਦੀ ਕਾਮ ਇੱਛਾ ਉਤੇ ਵੀ ਇਸ ਦਾ ਅਸਰ ਪੈਂਦਾ ਹੈ।

ਇਸ ਤੋਂ ਇਲਾਵਾ ਮੋਟਾਪਾ ਵੀ ਇਸ ਵਿਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਜ਼ਿਆਦਾਤਰ ਮੋਟੀਆਂ ਔਰਤਾਂ ਵਜ਼ਨ ਘਟਾਉਣ ਲਈ ਕਈ ਵਾਰ ਕਾਫ਼ੀ ਸਖ਼ਤ ਕਸਰਤ ਕਰਦੀਆਂ ਹਨ। ਮੋਟਾਪੇ ਕਰ ਕੇ ਸਰੀਰ ਵਿਚ ਐਸਟਰੋਜਨ ਹਾਰਮੋਨ ਦਾ ਉਤਪਾਦਨ ਵੀ ਵੱਧ ਜਾਂਦਾ ਹੈ, ਜੋ ਅੰਡਾ ਨਿਕਲਣ ਅਤੇ ਮਾਂਹਵਾਰੀ ਨੂੰ ਪ੍ਰਭਾਵਤ ਕਰਦਾ ਹੈ। ਇਸ ਕਾਰਨ ਬਾਂਝਪਨ ਦਾ ਖ਼ਤਰਾ ਵੱਧ ਜਾਂਦਾ ਹੈ। ਕੁੱਝ ਮਾਮਲਿਆਂ ਵਿਚ ਜਵਾਨ ਔਰਤਾਂ ਵੀ ਇਸ ਪੱਧਰ ਤਕ ਕਸਰਤ ਕਰਦੀਆਂ ਹਨ ਕਿ ਉਸ ਕਾਰਨ ਐਸਟਰੋਜਨ ਦਾ ਪੱਧਰ ਅਜਿਹੀ ਮੰਜ਼ਿਲ ਤਕ ਪਹੁੰਚ ਜਾਂਦਾ ਹੈ, ਜੋ ਉਨ੍ਹਾਂ ਦੇ ਮਾਂਹਵਾਰੀ ਚੱਕਰ ਵਿਚ ਰੁਕਾਵਟ ਪਾਉਂਦਾ ਹੈ।

ਜੇਕਰ ਐਸਟਰੋਜਨ ਦੇ ਪੱਧਰ ਵਿਚ ਜ਼ਿਆਦਾ ਬਦਲਾਅ ਆਇਆ ਹੋਵੇ, ਤਾਂ ਫਿਰ ਗਰਭਧਾਰਨ ਕਰਨ ਵਿਚ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀ ਸਾਰੇ ਇਸ ਗੱਲ ਤੋਂ ਜਾਣੂ ਹਾਂ ਅਤੇ ਵਿਸ਼ੇਸ਼ ਤੌਰ ਤੇ ਔਰਤਾਂ ਕਿ ਜ਼ਿਆਦਾਤਰ ਗਰਭਨਿਰੋਧਕ ਦਵਾਈਆਂ ਵਿਚ ਐਸਟਰੋਜਨ ਦਾ ਪੱਧਰ ਜ਼ਿਆਦਾ ਹੁੰਦਾ ਹੈ। ਇਸੇ ਲਈ ਉਨ੍ਹਾਂ ਦੀ ਵਰਤੋਂ ਕਰਨ ਦੇ ਬਾਅਦ ਔਰਤਾਂ ਅਪਣੇ ਆਪ ਨੂੰ ਗਰਭਵਤੀ ਹੋਣ ਤੋਂ ਰੋਕ ਲੈਂਦੀਆਂ ਹਨ। ਜ਼ਿਆਦਾ ਕਸਰਤ ਦੌਰਾਨ ਵੀ ਐਸਟਰੋਜਨ ਦਾ ਪੱਧਰ ਵਧਦਾ ਹੈ। ਇਸ ਲਈ ਜੇਕਰ ਕੋਈ ਔਰਤ ਗਰਭਧਾਰਨ ਕਰਨਾ ਚਾਹੁੰਦੀ ਹੈ ਤਾਂ ਫਿਰ ਉਸ ਨੂੰ ਭਾਰੀ ਕਸਰਤ ਤੋਂ ਬਚਣਾ ਚਾਹੀਦਾ ਹੈ।

ਆਦਮੀਆਂ ਵਿਚ ਸਖ਼ਤ ਟਰੇਨਿੰਗ ਸੈਸ਼ਨ ਕਰ ਕੇ ਸਰੀਰ ਵਿਚ ਸ਼ੁਕਰਾਣੂਆਂ ਦੀ ਗਿਣਤੀ ਵਿਚ ਕਮੀ ਆ ਸਕਦੀ ਹੈ, ਜੋ ਸਿੱਧੇ ਤੌਰ ਤੇ ਉਨ੍ਹਾਂ ਦੀ ਪ੍ਰਜਣਨ ਸਮਰੱਥਾ ਨਾਲ ਜੁੜੇ ਹੁੰਦੇ ਹਨ। ਸਾਡੇ ਵਿਚੋਂ ਕਈ ਅਜਿਹੇ ਲੋਕ ਹਨ, ਜੋ ਅਪਣੇ ਸਰੀਰ ਨੂੰ ਆਕਰਸ਼ਕ ਰੱਖਣ ਲਈ ਲੰਮੇ ਸਮੇਂ ਤੋਂ ਔਖੀ ਕਸਰਤ ਕਰਦੇ ਹਨ।ਲੰਮੇ ਸਮੇਂ ਤਕ ਥਕਾ ਦੇਣ ਵਾਲੀ ਔਖੀ ਕਸਰਤ ਕਰਨ ਨਾਲ ਨਾ ਸਿਰਫ਼ ਸ਼ੁਕਰਾਣੂਆਂ ਦੀ ਗਿਣਤੀ ਵਿਚ ਕਮੀ ਆ ਸਕਦੀ ਹੈ, ਸਗੋਂ ਪ੍ਰਣਜਨ ਸਮਰਥਾ ਵਿਚ ਵੀ ਕਮੀ ਆ ਸਕਦੀ ਹੈ। ਨਾਲ ਹੀ ਹੈਵੀ ਰਜ਼ਿਸਟੈਂਸ ਟਰੇਨਿੰਗ ਤੁਹਾਨੂੰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਵੀ ਪਹੁੰਚਾ ਸਕਦੀ ਹੈ,

ਕਿਉਂਕਿ ਇਸ ਨਾਲ ਹਾਰਮੋਨਜ਼ ਦਾ ਉਤਪਾਦਨ ਵਧਦਾ ਹੈ, ਜੋ ਮਰਦਾਂ ਵਿਚ ਪ੍ਰਜਣਨ ਸਮਰਥਾ ਨੂੰ ਵਧਾਉਣ ਦੇ ਕੰਮ ਆਉਣ ਵਾਲੇ ਹੋਰ ਹਾਰਮੋਨਜ਼ ਉਤੇ ਬੁਰਾ ਅਸਰ ਪਾਉਂਦਾ ਹੈ ਅਤੇ ਇਸ ਦੇ ਕਾਰਨ ਤੁਹਾਡੀ ਮਹਿਲਾ ਸਾਥੀ ਨੂੰ ਗਰਭਧਾਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਕਸਰਤ ਦੇ ਨਾਲ ਨਾਲ ਖ਼ੁਰਾਕ ਵੀ ਜ਼ਰੂਰੀ ਹੈ,

ਕਿਉਂਕਿ ਤੁਹਾਡੇ ਸਰੀਰ ਨੂੰ ਨਿਯਮਤ ਤੌਰ ਤੇ ਕੈਲੋਰੀਜ਼ ਅਤੇ ਪੋਸ਼ਕ ਤੱਤਾਂ ਦੀ ਲੋੜ ਪੈਂਦੀ ਹੈ। ਖ਼ਾਸ ਤੌਰ ਤੇ ਉਦੋਂ ਜਦੋਂ ਤੁਸੀ ਕਸਰਤ ਦੌਰਾਨ ਅਪਣੀ ਕਾਫ਼ੀ ਊਰਜਾ ਗੁਆ ਦੇਂਦੇ ਹੋ। ਜਿਥੇ ਮਰਦਾਂ ਨੂੰ ਸਮੇਂ ਸਮੇਂ ਤੇ ਅਪਣੇ ਸ਼ੁਕਰਾਣੂਆਂ ਦੀ ਗਿਣਤੀ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ, ਉਥੇ ਔਰਤਾਂ ਨੂੰ ਅਪਣੀ ਗਰਭਧਾਰਨ ਸਮਰੱਥਾ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਸਮੱਸਿਆ ਵਿਚੋਂ ਨਿਕਲਣ ਅਤੇ ਆਮ ਜੀਵਨ ਜਿਊਣ ਵਿਚ ਮਦਦ ਮਿਲੇਗੀ। 

ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement