
ਡਾਕ੍ਟਰ ਤੰਦੁਰੁਸਤ ਰਹਿਣ ਲਈ ਖਾਣੇ ਵਿਚ ਫਲ-ਸਬਜ਼ੀਆਂ ਦੇ ਨਾਲ - ਨਾਲ ਵੱਖ—ਵੱਖ ਤਰ੍ਹਾਂ ਦੇ ਬੀਜਾਂ ਨੂੰ ਵੀ ਸ਼ਾਮਿਲ ਕਰਨ ਦੀ ਸਲਾਹ ਵੀ ਦਿੰਦੇ....
ਡਾਕ੍ਟਰ ਤੰਦਰੁਸਤ ਰਹਿਣ ਲਈ ਖਾਣੇ ਵਿਚ ਫਲ-ਸਬਜ਼ੀਆਂ ਦੇ ਨਾਲ - ਨਾਲ ਵੱਖ—ਵੱਖ ਤਰ੍ਹਾਂ ਦੇ ਬੀਜਾਂ ਨੂੰ ਵੀ ਸ਼ਾਮਿਲ ਕਰਨ ਦੀ ਸਲਾਹ ਵੀ ਦਿੰਦੇ ਹਨ। ਇੰਨਾ ਹੀ ਬੀਜਾਂ ਵਿੱਚੋਂ ਇਕ ਹੈ ਅਲਸੀ, ਜਿਸ ਵਿਚ ਓਮੇਗਾ - 3 ਫੈਟੀ ਐਸਿਡ, ਪ੍ਰੋਟੀਨ, ਫਾਈਬਰ, ਵਿਟਾਮਿਨਜ਼ ਅਤੇ ਮਿਨਰਲਸ ਪਾਏ ਜਾਂਦੇ ਹਨ। ਇਹ ਸਰੀਰ ਨੂੰ ਤੰਦੁਰੁਸਤ ਰੱਖਣ ਵਿਚ ਫਾਇਦੇਮੰਦ ਹੁੰਦੇ ਹਨ। ਅਲਸੀ ਦੇ ਬੀਜਾਂ ਤੋਂ ਬਣਾਏ ਕਾੜੇ ਦਾ ਨਿਯਮਤ ਰੂਪ ਵਿਚ ਸੇਵਨ ਕਰਨ ਨਾਲ ਕਈ ਬੀਮਾਰੀਆਂ ਦੇ ਇਲਾਜ ਵਿਚ ਫਾਇਦਾ ਹੁੰਦਾ ਹੈ। ਅਸੀਂ ਜਾਣਦੇ ਹਾਂ ਇਸ ਨੂੰ ਕਿਵੇਂ ਤਿਆਰ ਕੀਤਾ ਜਾਵੇ ਅਤੇ ਇਸ ਦੇ ਕੀ ਫਾਇਦੇ ਹਨ . . .
flax seedਦੋ ਚਮਚ ਅਲਸੀ ਦੇ ਬੀਜਾਂ ਨੂੰ ਦੋ ਕੱਪ ਪਾਣੀ ਵਿਚ ਮਿਕਸ ਕਰੋ ਅਤੇ ਅੱਧਾ ਰਹਿ ਜਾਣ ਤੱਕ ਉਬਾਲੋ। ਤਿਆਰ ਕਾੜਾ ਛਾਣ ਲਉ ਅਤੇ ਥੋੜ੍ਹਾ ਠੰਡਾ ਹੋਣ ਤੋਂ ਬਾਅਦ ਉਸ ਦਾ ਸੇਵਨ ਕਰੋ। ਸ਼ੂਗਰ ਤੋਂ ਪੀੜਤ ਲੋਕਾਂ ਲਈ ਅਲਸੀ ਦਾ ਕਾੜਾ ਵਰਦਾਨ ਸਾਬਤ ਹੁੰਦਾ ਹੈ। ਸਵੇਰੇ ਖਾਲੀ ਢਿੱਡ ਕਾੜੇ ਦੇ ਸੇਵਨ ਨਾਲ ਸ਼ੂਗਰ ਕਾਬੂ ਵਿਚ ਰਹਿੰਦੀ ਹੈ। ਸਵੇਰੇ ਖਾਲੀ ਢਿੱਡ ਅਲਸੀ ਦਾ ਇਕ ਕੱਪ ਕਾੜਾ ਹਾਇਪੋਥਾਇਰਾਇਡ ਅਤੇ ਹਾਇਪਰਥਾਇਰਾਇਡ ਦੋਨਾਂ ਹਲਾਤਾਂ ਵਿਚ ਫਾਇਦੇਮੰਦ ਹੈ। ਰੋਜ਼ ਤਿੰਨ ਮਹੀਨੇ ਤੱਕ ਅਲਸੀ ਦਾ ਕਾੜਾ ਪੀਣ ਨਾਲ ਆਰਟਰੀਜ ਵਿਚ ਬਲਾਕੇਜ ਦੂਰ ਹੁੰਦਾ ਹੈ ਅਤੇ ਤੁਹਾਨੂੰ ਐਨਜੂਪਲਾਸਟੀ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ।
flax for heartਅਲਸੀ ਵਿਚ ਮੌਜੂਦ ਓਮੇਗਾ - 3 ਸਰੀਰ ਵਿਚ ਭੈੜੇ ਕੋਲੇਸਟਰਾਲ ਐਲ ਡੀਐਲ ਦੇ ਪੱਧਰ ਨੂੰ ਘੱਟ ਕਰਦਾ ਹੈ ਅਤੇ ਦਿਲ ਸਬੰਧੀ ਬੀਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਨੁਕਸਾਨਦਾਇਕ ਘਾਤਕ ਪਦਾਰਥਾਂ ਨੂੰ ਬਾਹਰ ਕੱਢ ਕੇ ਸਰੀਰ ਨੂੰ ਡੀਟਾਕਸੀਫਾਈ ਕਰਦਾ ਹੈ। ਸਾਇਟਿਕਾ , ਨਸ ਦਾ ਦਬਨਾ, ਗੋਡਿਆਂ ਜਾਂ ਹੋਰ ਜੋੜਾਂ ਦੇ ਦਰਦ ਵਿਚ ਅਲਸੀ ਦੇ ਕਾੜੇ ਦਾ ਰੋਜ਼ ਸੇਵਨ ਫਾਇਦੇਮੰਦ ਸਾਬਤ ਹੁੰਦਾ ਹੈ। ਕਾੜਾ ਸਰੀਰ ਵਿਚ ਜਮਾਂ ਹੋਈ ਚਰਬੀ ਨੂੰ ਕੱਢਣ ਵਿਚ ਮਦਦ ਕਰਦਾ ਹੈ।
flaxਅਲਸੀ ਵਿੱਚ ਮੌਜੂਦ ਫਾਈਬਰ ਭੁੱਖ ਨੂੰ ਘੱਟ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਰੋਜ਼ ਅਲਸੀ ਦਾ ਕਾੜਾ ਪੀਣ ਨਾਲ ਕਬਜ਼, ਢਿੱਡ ਦਰਦ, ਢਿੱਡ ਫੁੱਲਣ ਵਰਗੀ ਸਮਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਅੱਧਾ ਚਮਚ ਅਲਸੀ ਦੇ ਬੀਜ ਰੋਜ਼ ਸਵੇਰੇ ਗਰਮ ਪਾਣੀ ਦੇ ਨਾਲ ਲੈਣ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਹੱਲ ਹੁੰਦੀ ਹੈ। ਵਾਲਾਂ ਦਾ ਸਫੇਦ ਹੋਣਾ ਰੁਕ ਜਾਂਦਾ ਹੈਂ। ਇਸ ਨਾਲ ਚਮੜੀ ਦਾ ਰੁੱਖਾਪਣ, ਕਿਲ -ਮੁਹਾਸੇ, ਐਗਜਿਮਾ, ਐਲਰਜੀ ਵਰਗੀ ਸਮਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਚਮੜੀ ਮੁਲਾਇਮ ਹੋ ਜਾਂਦੀ ਹੈ।