
ਮੋਦੀ ਸਰਕਾਰ ਦੀ ਫ਼ਲੈਗਸ਼ਿਪ ਸਿਰਤ ਸਕੀਮ ‘ਆਯੂਸ਼ਮਾਨ ਭਾਰਤ’ ਦੀ ਫ਼ੰਡਿੰਗ ਲਾਟਰੀ ਦੇ ਜ਼ਰੀਏ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਲਾਟਰੀ ਐਂਡ ਗੇਮਿੰਗ ਕੰਪਨੀ ਨੇ ਇਸ ਸਕੀਮ...
ਨਵੀਂ ਦਿੱਲੀ : ਮੋਦੀ ਸਰਕਾਰ ਦੀ ਫ਼ਲੈਗਸ਼ਿਪ ਸਿਰਤ ਸਕੀਮ ‘ਆਯੂਸ਼ਮਾਨ ਭਾਰਤ’ ਦੀ ਫ਼ੰਡਿੰਗ ਲਾਟਰੀ ਦੇ ਜ਼ਰੀਏ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਲਾਟਰੀ ਐਂਡ ਗੇਮਿੰਗ ਕੰਪਨੀ ਨੇ ਇਸ ਸਕੀਮ ਦੇ ਐਲਾਨ ਤੋਂ ਬਾਅਦ ਸਰਕਾਰ ਨੂੰ ਇਸ ਦੇ ਲਈ ਪੱਤਰ ਲਿਖਿਆ ਸੀ, ਜਿਸ 'ਤੇ ਸਰਕਾਰ ਨੇ ਵਿਚਾਰ ਕਰਨ ਦਾ ਭਰੋਸਾ ਦਿਤਾ ਹੈ। ਉਥੇ ਹੀ ਇਸ ਮਾਮਲੇ 'ਤੇ ਨੀਤੀ ਕਮਿਸ਼ਨ ਤੋਂ ਵੀ ਸਮਾਂ ਮੰਗਿਆ ਗਿਆ ਹੈ, ਜਿਨ੍ਹਾਂ ਸਾਹਮਣੇ ਇਸ ਯੋਜਨਾ ਨੂੰ ਲੈ ਕੇ ਪੇਸ਼ਕਾਰੀ ਦਿਤੀ ਜਾਵੇਗੀ।
Ayushman Bharat funding
ਇਸ ਯੋਜਨਾ ਦੇ ਤਹਿਤ ਦੇਸ਼ ਦੇ 10 ਕਰੋਡ਼ ਪਰਵਾਰਾਂ ਨੂੰ ਹਰ ਸਾਲ ਮੁਫ਼ਤ ਵਿਚ 5 ਲੱਖ ਰੁਪਏ ਦੇ ਸਿਹਤ ਬੀਮੇ ਦੀ ਸਹੂਲਤ ਮੁਫ਼ਤ ਵਿਚ ਦਿਤੇ ਜਾਣਗੇ। ਯੋਜਨਾ ਨੂੰ ਸਰਕਾਰ ਅਗਲੀ 15 ਅਗਸਤ ਤੋਂ ਲਾਂਚ ਕਰਨ ਦੀ ਤਿਆਰੀ ਵਿਚ ਹੈ। 3 ਫ਼ਰਵਰੀ ਨੂੰ ਲਾਟਰੀ ਐਂਡ ਗੇਮਿੰਗ ਕੰਪਨੀ ਸੁਗਲ ਐਂਡ ਦਮਾਨੀ ਗਰੁਪ ਨੇ ਪੀਐਮ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿਹਤ ਯੋਜਨਾ ਲਈ ਲਾਟਰੀ ਜ਼ਰੀਏ ਫ਼ੰਡਿੰਗ ਜੁਟਾਉਣ ਦਾ ਸੱਦਾ ਦਿਤਾ ਸੀ।
Sugal and Daman
ਕੰਪਨੀ ਦੇ ਸੀਈਓ ਕਮਲੇਸ਼ ਵਿਜੈ ਅਨੁਸਾਰ, ਉਨ੍ਹਾਂ ਨੂੰ ਸਰਕਾਰ ਵਲੋਂ ਦਸਿਆ ਗਿਆ ਹੈ ਕਿ ਇਸ ਸੱਦੇ 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਇਸ ਮਾਮਲੇ 'ਚ ਨੀਤੀ ਕਮਿਸ਼ਨ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ ਹੈ। ਜਿਵੇਂ ਹੀ ਇਹ ਸਮਾਂ ਮਿਲੇਗਾ ਉਹ ਲੋਕ ਉਨ੍ਹਾਂ ਦੇ ਸਾਹਮਣੇ ਇਸ ਮਾਮਲੇ 'ਚ ਅਪਣੀ ਪੇਸ਼ਕਾਰੀ ਦੇਣਗੇ।
Narendra Modi
ਸਾਲ 2017 - 18 ਵਿਚ ਲਾਟਰੀ ਨਾਲ ਦੇਸ਼ ਦੇ ਨੌਂ ਰਾਜਾਂ ਨੂੰ 5800 ਕਰੋਡ਼ ਰੁਪਏ ਦਾ ਮਾਲ ਮਿਲਿਆ ਹੈ। ਇਨ੍ਹਾਂ ਰਾਜਾਂ 'ਚ ਕੇਰਲ, ਮਹਾਰਾਸ਼ਟਰ, ਪੱਛਮ ਬੰਗਾਲ, ਪੰਜਾਬ, ਮਿਜ਼ੋਰਮ, ਅਰੁਣਾਚਲ, ਸਿੱਕਮ, ਅਸਮ ਅਤੇ ਗੋਆ ਸ਼ਾਮਲ ਹਨ। ਇਹਨਾਂ ਵਿਚੋਂ 3 ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਰਾਜਾਂ ਵਿਚ ਲਾਟਰੀ ਤੋਂ ਸੱਭ ਤੋਂ ਜ਼ਿਆਦਾ 2599 ਕਰੋਡ਼ ਰੁਪਏ ਮਾਲ ਕੇਰਲ ਨੂੰ ਮਿਲਿਆ ਹੈ।