
ਸਰੀਰ ਨੂੰ ਹੈਲਦੀ ਬਣਾਈ ਰੱਖਣ ਅਤੇ ਬੀਮਾਰੀਆਂ ਨਾਲ ਲੜਨ ਲਈ ਰੋਗ ਰੋਕਣ ਵਾਲੀ ਸਮਰੱਥਾ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਸ ਵਿਚ ਖਰਾਬੀ ਆ ਜਾਵੇ....
ਸਰੀਰ ਨੂੰ ਹੈਲਦੀ ਬਣਾਈ ਰੱਖਣ ਅਤੇ ਬੀਮਾਰੀਆਂ ਨਾਲ ਲੜਨ ਲਈ ਰੋਗ ਰੋਕਣ ਵਾਲੀ ਸਮਰੱਥਾ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਸ ਵਿਚ ਖਰਾਬੀ ਆ ਜਾਵੇ ਤਾਂ ਇਨਸਾਨ ਨੂੰ ਬੀਮਾਰੀਆਂ ਜਲਦੀ ਘੇਰ ਲੈਂਦੀਆਂ ਹਨ। ਇਸ ਨੂੰ ਮਜ਼ਬੂਤ ਬਣਾਈ ਰੱਖਣ ਲਈ ਸਹੀ ਭੋਜਣ ਦਾ ਸੇਵਨ ਕਰਣਾ ਬਹੁਤ ਜ਼ਰੂਰੀ ਹੈ ਵਿਟਾਮਿਨ, ਮਿਨਰਲਸ , ਕੈਲਸ਼ੀਅਮ, ਖਣਿਜ ਪਦਾਰਥਾਂ ਆਦਿ ਹਰ ਤਰ੍ਹਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਇੰੰਮਿਊਨਿਟੀ ਨੂੰ ਮਜਬੂਤ ਬਣਾਉਣ ਲਈ ਆਪਣੇ ਖਾਣੇ ਵਿਚ ਕੁੱਝ ਜ਼ਰੂਰੀ ਤੱਤਾਂ ਨੂੰ ਸ਼ਾਮਿਲ ਕਰੋ।
Almond
ਬਦਾਮ : ਹਰ ਰੋਜ਼ ਰਾਤ ਨੂੰ 8 - 10 ਬਦਾਮ ਭਿਗੋ ਕੇ ਸਵੇਰੇ ਖਾਣ ਨਾਲ ਸਰੀਰ ਨੂੰ ਮਜਬੂਤੀ ਮਿਲਦੀ ਹੈ। ਇਸ ਵਿਚ ਮੌਜੂਦ ਫਾਇਬਰ ਢਿੱਡ ਨੂੰ ਵੀ ਤੰਦੁਰੁਸਤ ਰੱਖਦੇ ਹਨ। ਇਹ ਸਰੀਰ ਵਿਚ ਬੀ - ਟਾਈਪ ਕੋਸ਼ਿਕਾਂ ਗਿਣਤੀ ਵਧਾਉਣ ਦਾ ਕੰਮ ਕਰਦੀਆਂ ਹਨ। ਇਹ ਕੋਸ਼ਿਕਾਵਾਂ ਐਂਟੀਬਡੀਜ ਦੀ ਉਸਾਰੀ ਕਰਦੀਆਂ ਹਨ , ਜੋ ਗੰਦੇ ਬੈਕਟੀਰੀਆ ਨੂੰ ਖਤਮ ਕਰਣ ਦੇ ਵਿਚ ਵੀ ਮਦਦ ਕਰਦੀਆਂ ਹਨ। ਹੈਲਦੀ ਰਹਿਣ ਲਈ ਬਦਾਮ ਦਾ ਸੇਵਨ ਜ਼ਰੂਰ ਕਰੋ।
Food
ਵਿਟਾਮਿਨ ਏ ਅਤੇ ਸੀ , ਪ੍ਰੋਟੀਨ , ਕੈਲਸ਼ਿਅਮ ਤੋਂ ਇਲਾਵਾ ਹੋਰ ਵੀ ਕਈ ਤੱਤਾਂ ਨਾਲ ਭਰਪੂਰ ਬਰੋਕਲੀ ਦਿਲ ਨਾਲ ਸਬੰਧਤ ਬੀਮਾਰੀਆਂ ਲਈ ਵਧੀਆ ਹੈ। ਇਸ ਨੂੰ ਰੋਜ਼ਾਨਾ ਆਪਣੇ ਭੋਜਣ ਵਿਚ ਸ਼ਾਮਿਲ ਕਰਣ ਨਾਲ ਇੰਮਿਊਨ ਸਿਸਟਮ ਬਿਹਤਰ ਹੋ ਜਾਂਦਾ ਹੈ। ਇਸ ਨੂੰ ਉਬਾਲ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ।
Garlic
ਲਸਣ : ਕੁਦਰਤੀ ਐਂਟੀ ਆਕਸਾਈਡੈਂਟ ਨਾ ਭਰਪੂਰ ਲਸਣ ਇੰਫੈਕਸ਼ਨ ਅਤੇ ਬੈਕਟੀਰੀਆ ਨਾਲ ਲੜਨ ਵਿਚ ਮਦਦਗਾਰ ਹੈ।
Green Tea
ਹਰੀ ਚਾਹ : ਹਰੀ ਚਾਹ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇੰਮਿਊਨਿਟੀ ਨੂੰ ਸਹੀ ਰੱਖਣਾ ਹੈ ਤਾਂ ਦਿਨ ਵਿਚ ਇਕ ਜਾਂ ਦੋ ਕੱਪ ਹਰੀ ਚਾਹ ਪੀਓ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਹਰੀ ਚਾਹ ਦਾ ਸੇਵਨ ਜ਼ਰੂਰਤ ਨਹੀ ਕਰਨਾ ਚਾਹੀਦਾ ਹੈ।
Vitamin D
ਵਿਟਾਮਿਨ ਡੀ ਯੁਕਤ ਖਾਣਾ : ਵਿਟਾਮਿਨ ਡੀ ਯੁਕਤ ਖਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਦਾ ਸੇਵਨ ਕਰਣ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਣੀ ਰਹਿੰਦੀ ਹੈ। ਇਹ ਹੱਡੀਆਂ ਨੂੰ ਮਜਬੂਤ ਬਣਾਉਣ ਵਿਚ ਵੀ ਬੇਹੱਦ ਕਾਰਗਰ ਹੈ। ਇਸ ਲਈ ਦਿਲ ਨੂੰ ਤੰਦੁਰੁਸਤ ਬਣਾਉਣ ਲਈ ਵਿਟਾਮਨ ਡੀ ਬਹੁਤ ਜ਼ਰੂਰੀ ਹੈ।