
ਮੌਜੂਦਾ ਸਮੇਂ ਵਿਚ ਬਹੁਤ ਲੋਕਾਂ ਦੇ ਵਾਲ ਜਲਦੀ ਟੁੱਟਣ ਅਤੇ ਸਫੈਦ ਹੋਣ ਲੱਗਦੇ ਹਨ। ਅਜਿਹੇ ਵਿਚ ਵਾਲਾਂ ਨੂੰ ਕਾਲਾ ਕਰਨ ਵਾਲੀਆਂ ਦਵਾਈਆਂ, ਤੇਲ ਤੇ ਹੋਰ ਉਤਪਾਦਕਾਂ ਦੀ ...
ਮੌਜੂਦਾ ਸਮੇਂ ਵਿਚ ਬਹੁਤ ਲੋਕਾਂ ਦੇ ਵਾਲ ਜਲਦੀ ਟੁੱਟਣ ਅਤੇ ਸਫੈਦ ਹੋਣ ਲੱਗਦੇ ਹਨ। ਅਜਿਹੇ ਵਿਚ ਵਾਲਾਂ ਨੂੰ ਕਾਲਾ ਕਰਨ ਵਾਲੀਆਂ ਦਵਾਈਆਂ, ਤੇਲ ਤੇ ਹੋਰ ਉਤਪਾਦਕਾਂ ਦੀ ਵਰਤੋਂ ਕਰਦੇ ਹਨ। ਅਕਸਰ ਦੇਖਣ 'ਚ ਆਉਂਦਾ ਹੈ ਕਿ ਕੁਝ ਲੋਕ ਵਾਲਾਂ ਨੂੰ ਝੜਨ ਤੋਂ ਰੋਕਣ ਲਈ, ਵਾਲਾਂ ਨੂੰ ਵਧਾਉਣ ਜਾਂ ਸਿਹਤਮੰਦ ਵਾਲਾਂ ਲਈ ਤੇਲ ਨੂੰ ਬਹੁਤ ਫਾਇਦੇਮੰਦ ਮੰਨਦੇ ਹਨ ਜਦੋਂਕਿ ਵਾਲਾਂ 'ਚ ਜ਼ਿਆਦਾ ਦੇਰ ਤੱਕ ਕਾਫੀ ਮਾਤਰਾ 'ਚ ਤੇਲ ਲਾ ਕੇ ਰੱਖਣਾ ਵਾਲਾਂ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
Oiling
ਇਸ ਲਈ ਸਫੈਦ ਵਾਲਾਂ ਦੀ ਸਮੱਸਿਆ ਤੋਂ ਬਚਣ ਅਤੇ ਹੇਅਰ ਆਇਲਿੰਗ ਦੇ ਸਹੀ ਤਰੀਕੇ ਬਾਰੇ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੈ। ਇਨਸਾਨੀ ਖੂਬਸੂਰਤੀ 'ਚ ਉਸ ਦੇ ਵਾਲਾਂ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ ਅਤੇ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਣ, ਚਮਕ ਬਰਕਰਾਰ ਰੱਖਣ ਲਈ ਇਨ੍ਹਾਂ 'ਚ ਤੇਲ ਲਾਇਆ ਜਾਂਦਾ ਹੈ, ਜੋ ਚਮੜੀ ਦੇ ਅੰਦਰ ਜਾ ਕੇ ਵਾਲਾਂ ਦੀ ਜੜ੍ਹ ਮਜ਼ਬੂਤ ਬਣਾਉਣ, ਵਾਲਾਂ ਨੂੰ ਟੁੱਟਣ ਤੋਂ ਰੋਕਣ, ਵਾਲਾਂ ਦੇ ਵਧਣ 'ਚ ਮਦਦ ਕਰਦਾ ਹੈ।
White hair
ਤੇਲ 'ਚ ਮੌਜੂਦ ਵਿਟਾਮਿਨਸ, ਐਂਟੀਆਕਸੀਡੈਂਟਸ ਵਾਲਾ ਨੂੰ ਮਜ਼ਬੂਤ, ਸੰਘਣਾ ਹੋਣ 'ਚ ਮਦਦ ਕਰਦੇ ਹਨ। ਵਾਲਾਂ 'ਚ ਤੇਲ ਕਿੰਨੀ ਦੇਰ ਲਾ ਕੇ ਰੱਖਣਾ ਚਾਹੀਦਾ ਹੈ ਇਹ ਤੁਹਾਡੇ ਵਾਲਾਂ ਦੀ ਕਿਸਮ 'ਤੇ ਨਿਰਭਰ ਕਰਦਾ ਹੈ। ਜੇਕਰ ਵਾਲ ਸਿਹਤਮੰਦ ਹਨ ਅਤੇ ਵਾਲਾਂ ਦੀਆਂ ਜੜ੍ਹਾਂ ਦਾ ਪੀ. ਐੱਚ. ਲੈਵਲ ਸਹੀ ਹੈ ਤਾਂ ਵਾਲਾਂ 'ਚ ਸਿਰਫ ਇਕ ਘੰਟੇ ਲਈ ਤੇਲ ਲਾ ਕੇ ਛੱਡਣਾ ਕਾਫੀ ਹੈ ਕਿਉਂਕਿ ਇੰਨੀ ਦੇਰ 'ਚ ਹੀ ਚਮੜੀ ਤੱਕ ਸਾਰੇ ਪੋਸ਼ਕ ਤੱਤ ਪਹੁੰਚ ਜਾਂਦੇ ਹਨ ਅਤੇ ਵਾਲਾਂ ਨੂੰ ਪੋਸ਼ਣ ਮਿਲ ਜਾਂਦਾ ਹੈ ਪਰ ਵਾਲ ਬਹੁਤ ਸੁੱਕੇ, ਟੁੱਟੇ,
Mehndi
ਬੇਜ਼ਾਨ ਹਨ ਤਾਂ ਬਿਹਤਰ ਕੰਡੀਸ਼ਨਿੰਗ ਦੀ ਲੋੜ ਹੁੰਦੀ ਹੈ ਅਤੇ ਵਾਲਾਂ 'ਚ ਤੇਲ ਲਾ ਕੇ 5-6 ਘੰਟੇ ਛੱਡਣਾ ਸਹੀ ਰਹਿੰਦਾ ਹੈ। ਤੇਲ ਲੱਗੇ ਵਾਲਾਂ 'ਚ ਧੂੜ, ਕਣ, ਮਿੱਟੀ, ਗੰਦਗੀ ਤੇਜ਼ੀ ਨਾਲ ਭਰ ਜਾਂਦੀ ਹੈ, ਜੋ ਸਕਾਲਪ 'ਚ ਜੰਮ ਕੇ ਡੈਂਡ੍ਰਫ ਦਾ ਕਾਰਨ ਬਣਦੀ ਹੈ। ਜਦੋਂਕਿ 4-5 ਘੰਟੇ 'ਚ ਹੀ ਸਕਾਲਪ ਤੇਲ 'ਚ ਮੌਜੂਦ ਪੋਸ਼ਕ ਤੱਤਾਂ ਨੂੰ ਸੋਖ ਲੈਂਦਾ ਹੈ। ਇਸ ਲਈ ਜ਼ਿਆਦਾ ਦੇਰ ਤੱਕ ਤੇਲ ਲਾ ਕੇ ਰੱਖਣ ਨਾਲ ਕੋਈ ਫਾਇਦਾ ਨਹੀਂ ਹੁੰਦਾ ਹੈ। ਜੇਕਰ ਸਰੀਰ 'ਚ ਵਿਟਾਮਿਨ-ਈ ਦੀ ਕਮੀ ਹੈ ਤਾਂ ਲੰਬੇ ਸਮੇਂ ਤੱਕ ਤੇਲ ਲਾ ਕੇ ਰੱਖਣ ਨਾਲ ਵਾਲ ਝੜਨ ਦੀ ਸਮੱਸਿਆ ਜ਼ਿਆਦਾ ਤੇਜ਼ ਹੋ ਜਾਂਦੀ ਹੈ।
Hair care
ਹਲਕੇ ਕੋਸੇ ਤੇਲ ਨਾਲ ਮਾਲਿਸ਼ ਕਰਨ ਨਾਲ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਹੈ। ਇਸਦੀ ਗਰਮਾਹਟ ਨਾਲ ਸਿਰ ਦੇ ਰੋਮ ਖੁੱਲ੍ਹ ਜਾਂਦੇ ਹਨ। ਇਸ ਤੋਂ ਇਲਾਵਾ ਇਕ ਟਾਵਲ ਨੂੰ ਗਰਮ ਪਾਣੀ 'ਚ ਭਿਉਂ ਕੇ ਨਿਚੋੜ ਕੇ ਵਾਲਾਂ ਨੂੰ ਲਪੇਟ ਵੀ ਸਕਦੇ ਹੋ। ਸਰੀਰ 'ਚ ਮੇਲਾਨਿਨ ਕੋਸ਼ਿਕਾਵਾਂ ਦਾ ਨਿਰਮਾਣ ਬੰਦ ਹੋਣਾ। ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣਾ ਜੈਨੇਟਿਕ ਵੀ ਹੋ ਸਕਦਾ ਹੈ। ਖਾਣ-ਪੀਣ 'ਚ ਗੜਬੜੀ ਜਾਂ ਖਾਣ-ਪੀਣ 'ਚ ਵਿਟਾਮਿਨ ਦੀ ਕਮੀ। ਜ਼ਿਆਦਾ ਤਣਾਅ ਵਾਲੀ ਜ਼ਿੰਦਗੀ। ਸਰੀਰ 'ਚ ਕਾਪਰ ਦੀ ਕਮੀ।
Hair Oiling
ਵਾਲਾਂ ਦੀ ਉਚਿਤ ਸਫਾਈ ਜਾਂ ਸੰਭਾਲ ਨਾ ਕਰਨਾ। ਲੰਬੀ ਬੀਮਾਰੀ ਜਾਂ ਜ਼ਿਆਦਾ ਡਾਇਵਿੰਗ। ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ। ਪੌਸ਼ਟਿਕ ਡਾਇਟ, ਵਿਟਾਮਿਨ-ਬੀ ਨਾਲ ਭਰਪੂਰ ਭੋਜਨ, ਦਹੀਂ, ਸਬਜ਼ੀਆ, ਫਲਾਂ ਦੀ ਜ਼ਿਆਦਾ ਵਰਤੋਂ ਕਰੋ। ਕੈਮੀਕਲ ਹੇਅਰ ਕਲਰ ਜਾਂ ਡਾਈ ਤੋਂ ਪ੍ਰਹੇਜ਼ ਕਰੋ। ਤੇਜ਼ ਮਹਿਕ ਵਾਲੇ ਤੇਲ ਦੀ ਬਜਾਏ ਸਰ੍ਹੋਂ ਜਾਂ ਨਾਰੀਅਲ ਤੇਲ ਦੀ ਵਰਤੋਂ ਕਰੋ। ਵਾਲਾਂ ਦਾ ਸਿੱਧੀ ਧੁੱਪ, ਪ੍ਰਦੂਸ਼ਣ ਤੋਂ ਬਚਾਅ ਰਖੋ।
grey hair
ਨੈਚੁੂਰਲ ਹੇਅਰ ਡਾਈ 'ਚ ਮਹਿੰਦੀ, ਚੁਕੰਦਰ ਰਸ, ਚਾਹਪੱਤੀ ਪਾਣੀ ਦਾ ਇਸਤੇਮਾਲ ਕਰੋ। ਵਾਲਾਂ 'ਤੇ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟ ਨਾ ਕਰੋ। ਵਾਲਾਂ ਦੀ ਸਫਾਈ, ਦੇਖ-ਭਾਲ ਨੂੰ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਓ। ਡਾ. ਕਮਲ ਭਾਰਤੀ ਨੇ ਦੱਸਿਆ ਕਿ ਵਾਲਾਂ 'ਤੇ ਵਿਗਿਆਪਨੀ ਤੇਲ, ਕੈਮੀਕਲ ਲਾਉਣ ਦੀ ਬਜਾਏ ਉਚਿਤ ਸਫਾਈ, ਦੇਖ-ਭਾਲ ਨੂੰ ਅਹਿਮ ਹਿੱਸਾ ਬਣਾਓ।