ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹਨ ਇਹ ਪੱਤੇ

By : GAGANDEEP

Published : Apr 7, 2023, 8:57 am IST
Updated : Apr 7, 2023, 10:26 am IST
SHARE ARTICLE
photo
photo

ਸੀਤਾਫਲ ਦੇ ਦਰੱਖ਼ਤ ਦੇ ਪੱਤਿਆਂ ਵਿਚ ਐਂਟੀ-ਡਾਇਬੀਟਿਕ ਗੁਣ ਮਿਲ ਜਾਂਦੇ ਹਨ

 

ਮੁਹਾਲੀ : ਸ਼ੂਗਰ ਦੇ ਮਰੀਜ਼ਾਂ ਲਈ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਜੇ ਇਹ ਨਾ ਕੀਤਾ ਜਾਵੇ ਤਾਂ ਹੋਰ ਵੀ ਕਈ ਬੀਮਾਰੀਆਂ ਤੇ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਕੁੱਝ ਔਸ਼ਧੀ ਪੱਤੇ ਇਨਸੁਲਿਨ ਦੇ ਉਤਪਾਦਨ ਨੂੰ ਵਧਾ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦੇ ਹਨ। ਆਉ ਜਾਣਦੇ ਹਾਂ ਇਨ੍ਹਾਂ ਬਾਰੇ:

ਐਲੋਵੇਰਾ ਭਾਰਤ ਵਿਚ ਇਕ ਮਸ਼ਹੂਰ ਚਿਕਿਤਸਕ ਪੌਦਾ ਹੈ ਅਤੇ ਇਸ ਵਿਚ ਹਾਈਪੋਗਲਾਈਸੀਮਿਕ ਗੁਣ ਮਿਲ ਗਏ ਹਨ, ਭਾਵ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਇਕ ਰੀਪੋਰਟ ਮੁਤਾਬਕ ਸਵੇਰੇ ਖ਼ਾਲੀ ਪੇਟ ਐਲੋਵੇਰਾ ਦੀਆਂ ਪੱਤੀਆਂ ਖਾਣ ਨਾਲ ਇਨਸੁਲਿਨ ਦਾ ਉਤਪਾਦਨ ਵਧ ਸਕਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ।

ਸੀਤਾਫਲ ਦੇ ਦਰੱਖ਼ਤ ਦੇ ਪੱਤਿਆਂ ਵਿਚ ਐਂਟੀ-ਡਾਇਬੀਟਿਕ ਗੁਣ ਮਿਲ ਜਾਂਦੇ ਹਨ। ਉਨ੍ਹਾਂ ਵਿਚ ਫ਼ੋਟੋਕੰਸਟੀਟਿਊਟ ਹੁੰਦੇ ਹਨ ਜੋ ਪੈਨਕ੍ਰੀਅਸ ਵਿਚ ਇਨਸੁਲਿਨ ਦੇ ਉਤਪਾਦਨ ਨੂੰ ਵਧਾਉਣ ਵਿਚ ਮਦਦ ਕਰਦੇ ਹਨ ਅਤੇ ਅਪਣੀ ਹਾਈਪੋਗਲਾਈਸੀਮਿਕ ਸਮਰੱਥਾ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦੇ ਹਨ। ਨਿੰਮ ਨੂੰ ਆਮ ਤੌਰ ’ਤੇ ਇਸ ਦੇ ਐਂਟੀ-ਫ਼ੰਗਲ ਅਤੇ ਐਂਟੀ-ਬੈਕਟੀਰੀਅਲ ਗੁਣਾਂ ਲਈ ਜਾਣਿਆ ਜਾਂਦਾ ਹੈ।

ਇਸ ਨੂੰ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਇਕ ਖੋਜ ਵਿਚ ਪਤਾ ਲੱਗਾ ਹੈ ਕਿ ਨਿੰਮ ਦੇ ਪੱਤੇ ਇਕ ਕੁਦਰਤੀ ਪ੍ਰਕਿਰਿਆ ਦੁਆਰਾ ਇਨਸੁਲਿਨ ਪੈਦਾ ਕਰਨ ਵਿਚ ਪੈਨਕ੍ਰੀਅਸ ਦੀ ਮਦਦ ਕਰ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦੇ ਹਨ। ਨਿੰਮ ਦੀਆਂ ਪੱਤੀਆਂ ਵਿਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਕਾਰਗਰ ਸਿੱਧ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement