
ਰਸੀਲੀ ਲੀਚੀਆਂ ਦੇਖਦੇ ਹੀ ਸੱਭ ਦੇ ਮੁੰਹ ਤੋਂ ਲਾਰ ਟਪਕਣ ਲਗਦੀ ਹੈ, ਹੋ ਵੀ ਕਿਉਂ ਨਾ ਲੀਚੀ ਖਾਣ ਵਿਚ ਇੰਨੀ ਰਸੀਲੀ ਅਤੇ ਸਵਾਦਿਸ਼ਟ ਹੁੰਦੀ ਹੈ ਕਿ ਹਰ ਕੋਈ ਇਸ ਨੂੰ...
ਰਸੀਲੀ ਲੀਚੀਆਂ ਦੇਖਦੇ ਹੀ ਸੱਭ ਦੇ ਮੁੰਹ ਤੋਂ ਲਾਰ ਟਪਕਣ ਲਗਦੀ ਹੈ, ਹੋ ਵੀ ਕਿਉਂ ਨਾ ਲੀਚੀ ਖਾਣ ਵਿਚ ਇੰਨੀ ਰਸੀਲੀ ਅਤੇ ਸਵਾਦਿਸ਼ਟ ਹੁੰਦੀ ਹੈ ਕਿ ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਲੀਚੀ ਨੂੰ ਖਾਣ ਨਾਲ ਤੁਸੀਂ ਲੀਚੀ ਸਿੰਡਰੋਮ ਦੇ ਸ਼ਿਕਾਰ ਹੋ ਸਕਦੇ ਹੋ। ਇਸ ਮੌਸਮ ਵਿਚ ਲੀਚੀ ਖਾਣਾ ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ।
Lychee
ਇਸ ਤੋਂ ਨਾ ਸਿਰਫ਼ ਕਈ ਤਰ੍ਹਾਂ ਦੇ ਸੰਕਰਮਣ ਹੋ ਸਕਦੇ ਹਨ, ਸਗੋਂ ਤੇਜ਼ ਬੁਖਾਰ ਅਤੇ ਦਸਤ ਵੀ ਹੋ ਸਕਦੇ ਹਨ। ਅਕਸਰ ਮੀਂਹ ਦੇ ਮੌਸਮ ਵਿਚ ਲੀਚੀ ਸਿੰਡਰੋਮ ਦੇ ਕੇਸ ਸਾਹਮਣੇ ਆਉਂਦੇ ਹਨ। ਇਸ ਲਈ ਇਸ ਮੌਸਮ 'ਚ ਤੁਸੀਂ ਲੀਚੀ ਖਾਣ ਤੋਂ ਪਰਹੇਜ਼ ਹੀ ਕਰੋ, ਆਉ ਜੀ ਜਾਣਦੇ ਹਾਂ ਅਖੀਰ ਕੀ ਹੈ ਲੀਚੀ ਸਿੰਡਰੋਮ ਅਤੇ ਕਿਉਂ ਹੈ ਇਸ ਮੌਸਮ ਵਿਚ ਸਿਹਤ ਦੇ ਲਈ ਖ਼ਤਰਨਾਕ ?
Lychee
ਕੀ ਹੈ ਲੀਚੀ ਸਿੰਡਰੋਮ : ਲੀਚੀ ਸਿੰਡਰੋਮ ਇਕ ਵਾਇਰਲ ਸੰਕਰਮਣ ਹੈ ਜੋ ਕੱਚੀ ਜਾਂ ਅੱਧ ਪਕੀ ਹੋਈ ਲੀਚੀ ਖਾਣ ਨਾਲ ਹੋ ਸਕਦਾ ਹੈ। ਇਸ ਸੰਕਰਮਣ ਤੋਂ ਪੀਡ਼ਤ ਮਰੀਜ਼ ਨੂੰ ਤੇਜ਼ ਬੁਖਾਰ, ਤੇਜ਼ ਸਿਰ ਦਰਦ, ਚੱਕਰ, ਉਲਟੀਆਂ ਅਤੇ ਢਿੱਡ ਵਿਚ ਦਰਦ ਵਰਗੇ ਲੱਛਣ ਹੁੰਦੇ ਹਨ।
Lychee
ਖਾਣ ਤੋਂ ਪਹਿਲਾਂ ਰੱਖੋ ਧਿਆਨ : ਇਨੀਂ ਦਿਨੀਂ ਬਾਜ਼ਾਰ ਵਿਚ ਮੌਜੂਦ ਬਹੁਤ ਸਾਰੇ ਫਲ ਅਜਿਹੇ ਹਨ ਜਿਨ੍ਹਾਂ ਨੂੰ ਕੱਚਾ ਤੋੜ ਕੇ ਹੋਰ ਕੈਮਿਕਲ ਜਾਂ ਗਲਤ ਤਰੀਕਿਆਂ ਨਾਲ ਪਕਾਇਆ ਜਾਂਦਾ ਹੈ। ਇਸ ਨਾਲ ਇਹਨਾਂ ਫਲਾਂ ਦਾ ਕੁਦਰਤੀ ਵਿਕਾਸ ਉਤੇ ਅਸਰ ਪੈਂਦਾ ਹੈ, ਜਿਸ ਦੇ ਨਾਲ ਉਨ੍ਹਾਂ ਵਿਚ ਮੌਜੂਦ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਲੀਚੀ ਦਾ ਮੌਸਮ ਦੋ ਢਾਈ ਮਹੀਨੇ ਹੀ ਰਹਿੰਦਾ ਹੈ। ਕੁੱਝ ਲੋਕ ਇਸ ਨੂੰ ਲੰਮੇ ਸਮੇਂ ਤੱਕ ਬਾਜ਼ਾਰ ਵਿਚ ਰੱਖਣ ਲਈ ਇਸ ਨੂੰ ਕੈਮਿਕਲਸ ਦੇ ਨਾਲ ਸਟੋਰ ਕਰਦੇ ਹਨ। ਅਜਿਹੀ ਲੀਚੀ ਖਾਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
Lychee
ਮੀਂਹ 'ਚ ਨਾ ਖਾਓ ਲੀਚੀ : ਇਹ ਉਂਝ ਵੀ ਗਰਮੀਆਂ ਦਾ ਫਲ ਹੈ ਇਸ ਲਈ ਮੀਂਹ ਦੇ ਦੌਰਾਨ ਇਸ ਨੂੰ ਖਾਣ ਤੋਂ ਅਵਾਇਡ ਹੀ ਕਰਨਾ ਚਾਹੀਦਾ ਹੈ। ਮੀਂਹ ਦੇ ਦੌਰਾਨ ਲੀਚੀ ਵਿਚ ਕੀੜੇ ਨਿਕਲਣ ਲਗਦੇ ਹਨ। ਆਮ ਤੌਰ 'ਤੇ ਅਪ੍ਰੈਲ ਦੇ ਅੰਤ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਬਾਜ਼ਾਰ ਵਿਚ ਉਪਲਬਧ ਹੈ। ਪਰ ਮੀਂਹ ਨਾਲ ਲੀਚੀ ਵਿਚ ਕੀੜੇ ਲੱਗ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਪਹਿਲੇ ਮੀਂਹ ਦੇ ਪਹਿਲੇ ਹੀ ਖਾਣਾ ਸਿਹਤਮੰਦ ਹੈ।
Lychee
ਸੂਗਰ ਰੋਗੀ ਖਾਣ ਬਚੋ : ਗਰਮੀਆਂ ਦੇ ਮੌਸਮ ਵਿਚ ਲੀਚੀ ਖਾਣ ਨਾਲ ਸਰੀਰ ਵਿਚ ਭਰਪੂਰ ਮਾਤਰਾ ਵਿਚ ਪਾਣੀ ਅਤੇ ਵਿਟਾਮਿਨ ਸੀ ਹੋਣ ਦੀ ਵਜ੍ਹਾ ਨਾਲ ਇਹ ਸਿਹਤ ਲਈ ਫਾਇਦੇਮੰਦ ਹੈ ਪਰ ਇਸ ਵਿਚ ਸੂਗਰ ਵੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਸੂਗਰ ਦੇ ਪੀਡ਼ਤਾਂ ਨੂੰ ਲੀਚੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Lychee
ਖਾਲੀ ਢਿੱਡ ਕਦੇ ਨਹੀਂ ਖਾਵਾਂ ਲੀਚੀ : ਖਾਲੀ ਢਿੱਡ ਲੀਚੀ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਲੀਚੀ ਦੇ ਫਲ ਵਿਚ ਐਕਯੂਟ ਐਨਸੈਫਲਾਇਟਿਸ ਸਿਨਡਰੋਮ (acute encephalitis syndrome) ਜਾਂ AES ਫੈਲਾਉਣ ਵਾਲਾ ਵਾਇਰਸ ਪਾਇਆ ਜਾਂਦਾ ਹੈ ਅਤੇ ਇਹ ਦਿਮਾਗ ਵਿਚ ਸੋਜ ਪੈਦਾ ਕਰ ਸਕਦਾ ਹੈ। ਇਸ ਲਈ ਇਸ ਨੂੰ ਖਾਸ ਤੌਰ ਉਤੇ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਢਿੱਡ ਦਰਦ ਹੋਣ ਦੀ ਵੀ ਸਮੱਸਿਆ ਹੋ ਸਕਦੀ ਹੈ।