
ਇਹ ਨਾ ਸਿਰਫ਼ ਭਾਰ ਘਟਾਉਣ ਵਿਚ ਮਦਦ ਕਰਦੀ ਹੈ ਬਲਕਿ ਇਹ ਪਾਚਣ ਸਬੰਧੀ ਸਮੱਸਿਆਵਾਂ, ਦੰਦਾਂ ਦੇ ਦਰਦ, ਡਾਇਬਟੀਜ਼, ਸਿਰਦਰਦ ਤੇ ਸਰਦੀ-ਖਾਂਸੀ ਦੂਰ ਭਜਾਉਣ ਵਿਚ ਵੀ ਮਦਦਗਾਰ ਹੈ।
ਕਾਲੀ ਮਿਰਚ ਵਾਂਗ ਹੀ ਚਿੱਟੀ ਮਿਰਚ ਦਾ ਇਸਤੇਮਾਲ ਵੀ ਮਸਾਲਿਆਂ ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਹ ਦੋਵੇਂ ਹੀ ਸਿਹਤ ਲਈ ਚੰਗੀਆਂ ਹਨ ਪਰ ਚਿੱਟੀ ਮਿਰਚ ਵਿਚ ਕੁੱਝ ਅਜਿਹੇ ਗੁਣ ਹੁੰਦੇ ਹਨ ਜਿਹੜੇ ਇਸ ਨੂੰ ਕਾਲੀ ਮਿਰਚ ਤੋਂ ਬਿਹਤਰ ਬਣਾਉਂਦੇ ਹਨ। ਚਿੱਟੀ ਮਿਰਚ ਤੁਹਾਡੇ ਲਈ ਕਈ ਫ਼ਾਇਦਿਆਂ ਨਾਲ ਭਰਪੂਰ ਹੈ। ਇਹ ਨਾ ਸਿਰਫ਼ ਭਾਰ ਘਟਾਉਣ ਵਿਚ ਮਦਦ ਕਰਦੀ ਹੈ ਬਲਕਿ ਇਹ ਪਾਚਣ ਸਬੰਧੀ ਸਮੱਸਿਆਵਾਂ, ਦੰਦਾਂ ਦੇ ਦਰਦ, ਡਾਇਬਟੀਜ਼, ਸਿਰਦਰਦ ਤੇ ਸਰਦੀ-ਖਾਂਸੀ ਦੂਰ ਭਜਾਉਣ ਵਿਚ ਵੀ ਮਦਦਗਾਰ ਹੈ। ਚਿੱਟੀ ਮਿਰਚ ਨੂੰ ਜੇਕਰ ਤੁਸੀਂ ਅਪਣੇ ਖਾਣੇ ਵਿਚ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ।
ਭਾਰ ਘਟਾਉਣ ਵਿਚ ਵੀ ਫ਼ਾਇਦੇਮੰਦ: ਹਾਲਾਂਕਿ ਕਾਲੀ ਮਿਰਚ ਨੂੰ ਵੀ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਪਰ ਉਥੇ ਹੀ ਚਿੱਟੀ ਮਿਰਚ ਵੀ ਭਾਰ ਘਟਾਉਣ ਵਿਚ ਸਹਾਇਕ ਹੈ ਕਿਉਂਕਿ ਚਿੱਟੀ ਮਿਰਚ ਕੈਪਸਾਈਸਿਨ ਨਾਲ ਭਰਪੂਰ ਹੁੰਦੀ ਹੈ। ਕੈਪਸਾਈਨਿਨ ਸਰੀਰ ਅੰਦਰ ਚਰਬੀ ਖ਼ਤਮ ਕਰਨ ਵਿਚ ਮਦਦ ਕਰਦਾ ਹੈ ਤੇ ਇਸ ਤਰ੍ਹਾਂ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।
ਬਿਹਤਰ ਪਾਚਨ ਲਈ: ਕਾਲੀ ਮਿਰਚ ਦੀ ਤਰ੍ਹਾਂ ਚਿੱਟੀ ਮਿਰਚ ਵੀ ਤੁਹਾਡੀਆਂ ਪਾਚਨ ਸਬੰਧੀ ਸਮੱਸਿਆਵਾਂ ਦੂਰ ਕਰ ਕੇ ਬਿਹਤਰ ਪਾਚਣ ਵਿਚ ਮਦਦਗਾਰ ਹੈ।
ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦਗਾਰ: ਚਿੱਟੀ ਮਿਰਚ ਵਿਟਾਮਿਨ ਸੀ ਤੇ ਏ ਨਾਲ ਭਰਪੂਰ ਹੁੰਦੀ ਹੈ ਜਿਸ ਕਾਰਨ ਇਹ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ। ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਚਿੱਟੀ ਮਿਰਚ ਨੂੰ ਅਪਣੇ ਖਾਣੇ ਵਿਚ ਇਸਤੇਮਾਲ ਕਰਨਾ ਚਾਹੀਦਾ ਹੈ।