ਪੇਟ ‘ਚ ਗੈਸ ਬਣਨ ਦੇ ਕਾਰਨ, ਲੱਛਣ ਅਤੇ ਅਸਰਦਾਰ ਘਰੇਲੂ ਉਪਾਅ ਦੀ ਪੂਰੀ ਜਾਣਕਾਰੀ
Published : Jan 9, 2020, 5:30 pm IST
Updated : Jan 9, 2020, 5:30 pm IST
SHARE ARTICLE
Acidity
Acidity

ਠੀਕ ਸਮੇਂ ਤੇ ਭੋਜਨ ਨਾ ਕਰਨਾ ਤੇ ਗਲਤ ਖਾਣ-ਪੀਣ, ਸਿਹਤ ‘ਚ ਲਾਪ੍ਰਵਾਹੀ ਆਦਿ ਦੇ ਕਾਰਨ...

ਚੰਡੀਗੜ੍ਹ: ਠੀਕ ਸਮੇਂ ਤੇ ਭੋਜਨ ਨਾ ਕਰਨਾ ਤੇ ਗਲਤ ਖਾਣ-ਪੀਣ, ਸਿਹਤ ‘ਚ ਲਾਪ੍ਰਵਾਹੀ ਆਦਿ ਦੇ ਕਾਰਨ ਸਾਡੇ ਪੇਟ ਦੇ ਵਿੱਚ ਦੂਸ਼ਿਤ ਵਾਯੂ ਇਕੱਠੀ ਹੋ ਜਾਂਦੀ ਹੈ ਜੋ ਪੇਟ ਦਾ ਅਫਾਰਾ ਜਾਂ ਪੇਟ ਦੇ ਅੰਦਰ ਗੈਸ ਪੈਦਾ ਕਰਦੀ ਹੈ। ਇਸ ਦੇ ਕਾਰਨ ਪੇਟ ਦੀਆਂ ਨਸਾਂ ਵਿੱਚ ਖਿਚਾਅ ਮਹਿਸੂਸ ਹੋਣ ਲੱਗਦਾ ਹੈ ਪੇਟ ਫੁੱਲਣ ਲੱਗਦਾ ਹੈ, ਜਦੋਂ ਗੈਸ ਦਾ ਅਫ਼ਾਰਾ ਉੱਤੇ ਨੂੰ ਵਧਦਾ ਹੈ ਤਾਂ ਸਾਡੇ ਦਿਲ ਤੇ ਵੀ ਦਬਾਅ ਪੈਂਦਾ ਹੈ। ਜਿਸ ਨਾਲ ਘਬਰਾਹਟ ਮਹਿਸੂਸ ਹੁੰਦੀ ਹੈ। ਇਹ ਗੈਸ ਜਦੋਂ ਪੇਟ ਦੇ ਅੰਦਰ ਕਾਫੀ ਲੰਬੇ ਸਮੇਂ ਤੱਕ ਰੁਕ ਜਾਂਦੀ ਹੈ ਤਾਂ ਪੇਟ ਅੰਦਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਪੇਟ ਅੰਦਰ ਤੇਜ਼ਾਬ ਦਾ ਬਣਨਾ ਸ਼ੁਰੂ ਕਰ ਦਿੰਦੀ ਹੈ।

AcidityAcidity

ਪੇਟ ਅੰਦਰ ਗੈਸ ਬਣਨ ਦੇ ਕਾਰਨ

ਜਦੋਂ ਪੇਟ ਆਫ਼ਰ ਜਾਵੇ ਤਾਂ ਵਾਯੂ ਇਕੱਠੀ ਹੋਣ ਦੇ ਨਾਲ-ਨਾਲ ਪੇਟ ਫੁੱਲਣ ਲੱਗਦਾ ਹੈ, ਜਿਸ ਨਾਲ ਕਬਜ਼ ਪੈਦਾ ਹੁੰਦੀ ਹੈ ਕਬਜ਼ ਦੇ ਕਾਰਨ ਅੰਤੜੀਆਂ ਵਿੱਚ ਮਲ ਜਮ੍ਹਾ ਹੋਣ ਲੱਗਦਾ ਹੈ ਤਾਂ ਇਸਦੇ ਗਲਣ ਸੜਨ ਨਾਲ ਦੂਸ਼ਿਤ ਵਾਯੂ ਪੈਦਾ ਹੁੰਦੀ ਹੈ। ਜਦੋਂ ਇਸ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲਦਾ ਤਾਂ ਇਹ ਪੇਟ ਵਿੱਚ ਹੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋੜ ਤੋਂ ਵੱਧ ਭੋਜਨ ਕਰਨ ਨਾਲ, ਬਾਜ਼ਾਰਾਂ ਵਿੱਚੋਂ ਮਿਲਣ ਵਾਲਾ ਤੇਲ ਮਿਰਚ ਮਸਾਲੇ ਵਾਲਾ ਗਰਮ ਮਸਾਲੇ ਵਾਲਾ ਭੋਜਨ, ਮੀਟ ਮਸਾਲਿਆਂ ਦੀ ਵੱਧ ਵਰਤੋਂ ਜਾਂ ਕੋਈ ਚਿੰਤਾ-ਡਰ ਕਾਰਨ ਪਾਚਣ ਕਿਰਿਆ ਵਿੱਚ ਇਹ ਵਿਕਾਰ ਆਉਣਾ ਸ਼ੁਰੂ ਹੋ ਜਾਂਦਾ ਹੈ।

acidityacidity

ਪੇਟ ਦੀ ਗੈਸ ਹੋਣ ਦੇ ਲੱਛਣ

ਪੇਟ ਦੇ ਅੰਦਰ ਵਾਯੂ ਇਕੱਠੀ ਹੋਣ ਨਾਲ ਦਰਦ ਹੋਣਾ ,ਜੀ ਮਚਲਾਉਣਾ, ਸਾਹ ਲੈਣ ਵਿੱਚ ਕਠਿਨਾਈ ਦੇ ਨਾਲ-ਨਾਲ ਰੋਗੀ ਨੂੰ ਘਬਰਾਹਟ ਵੀ ਹੁੰਦੀ ਹੈ। ਛਾਤੀ ਵਿੱਚ ਜਲਨ ਹੁੰਦੀ ਹੈ, ਵਾਯੂ ਜਦੋਂ ਉੱਤੇ ਨੂੰ ਚੜ੍ਹਦੀ ਹੈ ਤਾਂ ਕਈ ਵਾਰੀ ਸਿਰ ਵੀ ਦਰਦ ਹੋਣ ਲੱਗਦਾ ਹੈ ਅਤੇ ਚੱਕਰ ਆਉਂਦੇ ਹਨ। ਜਦੋਂ ਤੱਕ ਡਕਾਰ ਨਹੀਂ ਆਉਂਦੀ ਜਾਂ ਇਹ ਗੈਸ ਬਾਹਰ ਨਹੀਂ ਨਿਕਲਦੀ ਉਦੋਂ ਤੱਕ ਬੇਚੈਨੀ ਅਤੇ ਪੇਟ ਦਰਦ ਹੁੰਦਾ ਰਹਿੰਦਾ ਹੈ।

AcidityAcidityਪੇਟ ਦੀ ਗੈਸ ਦੂਰ ਕਰਨ ਦੇ ਘਰੇਲੂ ਉਪਾਅ

ਸੁੰਡ: ਸੁੰਡ ਦਾ ਚੂਰਨ 3 ਗ੍ਰਾਮ ਅਤੇ ਅਰੰਡੀ ਦਾ ਤੇਲ 8 ਗ੍ਰਾਮ ਸੇਵਨ ਕਰਨ ਨਾਲ ਕਬਜ਼ ਦੇ ਕਾਰਨ ਆਉਣ ਵਾਲਾ ਅਫਾਰਾ ਠੀਕ ਹੁੰਦਾ ਹੈ। ਇੱਕ ਗ੍ਰਾਮ ਸੁੰਢ ਇੱਕ ਗ੍ਰਾਮ ਕਾਲੇ ਨਮਕ ਵਿਚ ਮਿਲਾ ਕੇ ਸਵੇਰੇ ਸ਼ਾਮ ਲੈਣ ਨਾਲ ਵੀ ਠੀਕ ਹੁੰਦੀ ਹੈ।

ਪੁਦੀਨਾ: ਪੁਦੀਨੇ ਦੀਆਂ 5-7 ਪੱਤੀਆਂ ਅਤੇ ਥੋੜ੍ਹਾ ਜਿਹਾ ਸੇਂਧਾ ਨਮਕ ਇਕੱਠੇ ਮਿਲਾ ਕੇ ਖਾਣ ਨਾਲ ਪੇਟ ਦਾ ਅਫਾਰਾ ਠੀਕ ਹੋ ਜਾਂਦਾ ਹੈ।

ਅਦਰਕ: 3 ਗ੍ਰਾਮ ਅਦਰਕ ਅਤੇ 10 ਗ੍ਰਾਮ ਪੀਸਿਆ ਹੋਇਆ ਗੁੜ ਇਨ੍ਹਾਂ ਨੂੰ ਇਕੱਠੇ ਖਾਣ ਨਾਲ ਵੀ ਪੇਟ ਦਾ ਅਫਾਰਾ ਠੀਕ ਹੁੰਦਾ ਹੈ।

ਲਸਣ: ਲਸਣ ਦੀਆਂ 2 ਕਲੀਆਂ ਦੇਸੀ ਘਿਓ ਦੇ ਵਿੱਚ ਡੁਬੋ ਕੇ ਖਾਣ ਨਾਲ ਵੀ ਪੇਟ ਤੇ ਵਿਚਲੀ ਗੈਸ ਬਾਹਰ ਨਿਕਲਦੀ ਹੈ।

ਸੌਂਫ: ਲਗਭਗ 25ਗ੍ਰਾਮ ਸੌਂਫ ਨੂੰ ਅੱਧਾ ਲਿਟਰ ਪਾਣੀ ਵਿੱਚ ਉਬਾਲੋ, ਜਦੋਂ ਤੱਕ ਪਾਣੀ ਉੱਬਲ ਕੇ ਪੰਜਵਾਂ ਹਿੱਸਾ ਨਾ ਰਹਿ ਜਾਵੇ ਉਦੋਂ ਤੱਕ ਉਬਾਲਦੇ ਰਹੋ ਅਤੇ ਉਸ ਮਗਰੋਂ ਇਸ ਵਿੱਚ ਸੇਂਧਾ ਨਮਕ ਇੱਕ ਇੱਕ ਚੁਟਕੀ ਪਾਓ ਅਤੇ ਇਸ ਕਾੜ੍ਹੇ ਨੂੰ ਛਾਣ ਕੇ ਪੀਣ ਨਾਲ ਪੇਟ ਦਾ ਅਫਾਰਾ ਤੇ ਗੈਸ ਖਤਮ ਹੁੰਦੀ ਹੈ।

ਪਿੱਪਲ: ਪਿੱਪਲ ਦੇ ਪੱਤੇ ਦਾ ਚੂਰਨ 3 ਗ੍ਰਾਮ ਸੇਂਧਾ ਨਮਕ ਇੱਕ ਗ੍ਰਾਮ ਵਿੱਚ ਮਿਲਾ ਕੇ 150 ਮਿਲੀ ਲੀਟਰ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਪੇਟ ਦਾ ਅਫਾਰਾ ਦੂਰ ਹੁੰਦਾ ਹੈ।

ਦਾਲ ਚੀਨੀ:  ਲੱਗਭਗ ਦੋ ਚੁਟਕੀ ਦਾਲਚੀਨੀ ਨੂੰ ਮਿਸ਼ਰੀ ਵਿੱਚ ਮਿਲਾ ਕੇ ਸਵੇਰੇ ਸ਼ਾਮ ਖਾਣ ਨਾਲ ਵੀ ਪੇਟ ਦੀ ਗੈਸ ਦੂਰ ਹੁੰਦੀ ਹੈ।

ਤੇਜ ਪੱਤਾ: ਤੇਜ ਪੱਤੇ ਦਾ ਪੀਸਿਆ ਹੋਇਆ ਚੂਰਨ ਇੱਕ ਤੋਂ ਚਾਰ ਗ੍ਰਾਮ ਸਵੇਰੇ ਸ਼ਾਮ ਲੈਣ ਨਾਲ ਪੇਟ ਵਿਚ ਗੈਸ ਨਹੀਂ ਬਣਦੀ

ਕੇਸਰ: ਲੱਗਭਗ ਅੱਧਾ ਗ੍ਰਾਮ ਕੇਸਰ ਇੱਕ ਚਮਚ ਸ਼ਹਿਦ ਵਿੱਚ ਮਿਲਾ ਕੇ ਲੈਣ ਨਾਲ ਪੇਟ ਦੀ ਗੈਸ ਅਤੇ ਦਸਤ ਉਲਟੀ ਠੀਕ ਹੁੰਦੇ ਹਨ

ਹਿੰਗ: ਹਿੰਗ ਨੂੰ ਪਾਣੀ ਵਿੱਚ ਘੋਲ ਕੇ ਧੁੰਨੀ ਦੇ ਆਸ ਪਾਸ ਦੇ ਹਿੱਸੇ ਤੇ ਲੇਪ ਕਰਨ ਨਾਲ ਪੇਟ ਵਿੱਚੋਂ ਗੈਸ ਨਿਕਲਦੀ ਹੈ।

ਨਿੰਬੂ: ਨਿੰਬੂ ਦੇ ਰਸ ਨੂੰ ਪਾਣੀ ਦੇ ਵਿਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਵੀ ਪੇਟ ਦੀ ਗੈਸ ਨਿਕਲਦੀ ਹੈ।

ਮੂਲੀ: ਮੂਲੀ ਦੇ ਪੱਤਿਆਂ ਦਾ ਰਸ ਸਵੇਰੇ ਸ਼ਾਮ 40 ਮਿਲੀਲੀਟਰ ਪੀਣ ਨਾਲ ਪੇਟ ਦੀ ਗੈਸ ਪੇਟ ਤੋਂ ਬਾਹਰ ਨਿਕਲਦੀ ਹੈ।

ਗੁੜ: ਗੁੜ ਵਿੱਚ ਮੇਥੀ ਦਾਣਾ ਉਬਾਲ ਕੇ ਪੀਣ ਨਾਲ ਵੀ ਪੇਟ ਦਾ ਅਫਾਰਾ ਖਤਮ ਹੁੰਦਾ ਹੈ।

ਧਨੀਆ: ਧਨੀਏ ਦਾ ਤੇਲ ਇੱਕ ਤੋਂ ਚਾਰ ਬੂੰਦਾ ਮਿਸ਼ਰੀ ਦੇ ਨਾਲ ਬੱਚਿਆਂ ਦੇ ਪੇਟ ਦੀ ਗੈਸ ਤੋਂ ਰਾਹਤ ਮਿਲਦੀ ਹੈ ।ਜਾਂ ਦੋ ਚਮਚ ਸੁੱਕਿਆ ਧਨੀਆ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਦਿਨ ਵਿੱਚ ਤਿੰਨ ਵਾਰ ਪੀਣ ਨਾਲ ਗੈਸ ਤੋਂ ਲਾਭ ਹੁੰਦਾ ਹੈ। ਹਰੇ ਧਨੀਏ ਦੀ ਚਟਨੀ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਬਣਾਉਣ ਨਾਲ ਵੀ ਇਸ ਦੇ ਸੇਵਨ ਨਾਲ ਪੇਟ ਦੇ ਅਫਾਰੇ ਤੋਂ ਰਾਹਤ ਮਿਲਦੀ ਹੈ।

AcidityAcidity

ਪੇਟ ਦੀ ਗੈਸ ਤੋਂ ਬਚਣ ਲਈ ਭੋਜਨ ਅਤੇ ਪਰਹੇਜ਼

ਛੋਟਾ ਅਨਾਜ, ਪੁਰਾਣਾ ਚਾਵਲ, ਲਸਣ, ਕਰੇਲਾ, ਕਟਹਲ ਦੇ ਪੱਤੇ, ਫਲ ਅਤੇ ਬਾਥੂ ਇਹ ਸਭ ਪੇਟ ਦੇ ਅਫਾਰੇ ਤੋਂ ਬਚਾਉਂਦੇ ਹਨ ਇਸ ਲਈ ਇਨ੍ਹਾਂ ਦਾ ਸੇਵਨ ਵੱਧ ਤੋਂ ਵੱਧ ਕਰੋ। ਬੰਦਗੋਭੀ, ਆਲੂ, ਅਰਬੀ, ਭਿੰਡੀ ਅਤੇ ਠੰਢੀਆਂ ਚੀਜ਼ਾਂ ਇਨ੍ਹਾਂ ਦਾ ਸੇਵਨ ਕਰਨ ਨਾਲ ਸਾਡੇ ਪੇਟ ਦੇ ਅੰਦਰ ਗੈਸ ਬਣਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement