ਪੇਟ ‘ਚ ਗੈਸ ਹੋਣ ਦੇ ਹੋ ਸਕਦੇ ਹਨ ਇਹ ਕਾਰਨ, ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
Published : Nov 6, 2019, 3:39 pm IST
Updated : Nov 6, 2019, 3:39 pm IST
SHARE ARTICLE
 Gas in the stomach
Gas in the stomach

ਸਹੀਂ ਸਮੇਂ 'ਤੇ ਖਾਣਾ ਨਾ ਖਾਣ ਨਾਲ ਕਈ ਵਾਰ ਪੇਟ ਨਾਲ ਸੰਬੰਧਿਤ ਬੀਮਾਰੀਆਂ ਦਾ ਸਾਹਮਣਾ...

ਚੰਡੀਗੜ੍ਹ: ਸਹੀਂ ਸਮੇਂ 'ਤੇ ਖਾਣਾ ਨਾ ਖਾਣ ਨਾਲ ਕਈ ਵਾਰ ਪੇਟ ਨਾਲ ਸੰਬੰਧਿਤ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾਤਰ ਲੋਕਾਂ ਨੂੰ ਪੇਟ 'ਚ ਗੈਸ ਬਣਨ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਕਈ ਕਿਸਮਾਂ ਦੀਆਂ ਦਵਾਈਆਂ ਵੀ ਖਾਂਦੇ ਹਨ। ਜੇ ਤੁਹਾਨੂੰ ਵੀ ਅਜਿਹੀ ਕੋਈ ਬੀਮਾਰੀ ਹੈ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਵਰਤੋ। ਨਾਲ ਹੀ ਕਸਰਤ ਵੀ ਕਰੋ। ਅੱਜ ਅਸੀਂ ਤੁਹਾਨੂੰ ਪੇਟ ਦੀ ਗੈਸ ਦੇ ਲਈ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ

Apple vinegarApple vinegar

1. ਸੇਬ ਦਾ ਸਿਰਕਾ
ਗਰਮ ਪਾਣੀ 'ਚ 2 ਚਮਚ ਸੇਬ ਦੇ ਸਿਰਕੇ ਨੂੰ ਮਿਲਾਕੇ ਪੀਣ ਨਾਲ ਤੁਰੰਤ ਆਰਾਮ ਮਿਲੇਗਾ। 

PudinaPudina

2. ਪੁਦੀਨਾ
ਪੁਦੀਨਾ ਸਿਹਤ ਲਈ ਬਹੁਤ ਲਾਭਕਾਰੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਦੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਜੇ ਤੁਹਾਡੇ ਪੇਟ 'ਚ ਗੈਸ ਬਣਦੀ ਹੈ ਤਾਂ ਪੁਦੀਨੇ ਦਾ ਜੂਸ ਜਾਂ ਫਿਰ ਚਟਨੀ ਖਾਓ। ਇਸ ਨਾਲ ਆਰਾਮ ਮਿਲੇਗਾ।

LemonLemon

3. ਨਿੰਬੂ
ਛੋਟਾ ਜਿਹਾ ਦਿਖਣ ਵਾਲਾ ਨਿੰਬੂ ਅਸਰ 'ਚ ਬਹੁਤ ਕੰਮ ਦਾ ਹੁੰਦਾ ਹੈ। ਪੇਟ 'ਚ ਗੈਸ ਹੋਣ 'ਤੇ ਨਿੰਬੂ ਪਾਣੀ ਜਾਂ ਫਿਰ ਨਿੰਬੂ ਦੀ ਚਾਹ ਪੀਓ। ਇਸ ਨਾਲ ਰਾਹਤ ਮਿਲੇਗੀ।

4. ਘਰੇਲੂ ਨੁਸਖਾ
ਜੇ ਤੁਹਾਨੂੰ ਜ਼ਿਆਦਾ ਗੈਸ ਦੀ ਪਰੇਸ਼ਾਨੀ ਰਹਿੰਦੀ ਹੈ ਤਾਂ ਇਕ ਗਿਲਾਸ ਪਾਣੀ 'ਚ ਨਿੰਬੂ ਨਿਚੋੜਕੇ ਉਸ 'ਚ ਥੋੜ੍ਹਾ ਜਿਹਾ ਕਾਲਾ ਨਮਕ, ਜੀਰਾ, ਅਜਵਾਇਨ, 2 ਚਮਚ ਮਿਸ਼ਰੀ ਅਤੇ ਪੁਦੀਨੇ ਦਾ ਰਸ ਮਿਲਾਕੇ ਪੀਓ। ਇਸ ਨਾਲ ਪੇਟ ਦੀ ਗੈਸ ਤੋਂ ਛੁਟਕਾਰਾ ਮਿਲ ਜਾਵੇਗਾ। 

AjwainAjwain

5. ਅਜਵਾਇਨ
ਪੇਟ 'ਚ ਗੈਸ ਹੋਣ ਤੇ ਅਜਵਾਇਨ ਬਹੁਤ ਫਾਇਦੇਮੰਦ ਹੈ। ਪੇਟ 'ਚ ਗੈਸ ਬਣਨ ਨਾਲ ਗਰਮ ਪਾਣੀ ਨਾਲ ਛੋਟਾ ਚਮਚ ਅਜਵਾਇਨ ਲਓ। ਇਸ ਨਾਲ ਗੈਸ ਤੋਂ ਤੁਰੰਤ ਰਾਹਤ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement