
ਸ਼ਹਿਦ ਇਕ ਅਜਿਹਾ ਖਾਦ ਪਦਾਰਥ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ ਕੰਮ ਕਰਦਾ ਹੈ।
ਨਵੀਂ ਦਿੱਲੀ: ਸ਼ਹਿਦ ਇਕ ਅਜਿਹਾ ਖਾਦ ਪਦਾਰਥ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ ਕੰਮ ਕਰਦਾ ਹੈ। ਕਈ ਗੁਣਾਂ ਨਾਲ ਭਰਪੂਰ ਹੋਣ ਕਾਰਨ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਪਰ ਸ਼ਹਿਦ ਅਤੇ ਨਿੰਬੂ ਦਾ ਇਕੱਠਾ ਸੇਵਨ ਕਰਨ ਨਾਲ ਸਿਹਤ ਨੂੰ ਕਾਫੀ ਫਾਇਦਾ ਹੁੰਦਾ ਹੈ। ਨਿੰਬੂ ਵਿਚ ਮੌਜੂਦ ਵਿਟਾਮਨ ਸੀ ਦੀ ਮਾਤਰਾ ਆਮਤੌਰ ‘ਤੇ ਸਾਡੀ ਸਿਹਤ ਲਈ ਲਾਭਦਾਇਕ ਹੁੰਦੀ ਹੈ।
ਆਓ ਜਾਣਦੇ ਹਾਂ ਨਿੰਬੂ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਹੋਣ ਵਾਲੇ 5 ਫਾਇਦੇ-
Lemon And Honey
ਇਮਿਊਨਿਟੀ ਵਧਾਓ
ਇਮਿਊਨਿਟੀ ਵਧਾਉਣ ਲਈ ਸ਼ਹਿਦ ਦਾ ਸੇਵਨ ਕਰਨ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜਦਕਿ ਵਿਟਾਮਨ ਸੀ ਨਾਲ ਭਰਪੂਰ ਨਿੰਬੂ ਦੇ ਸੇਵਨ ਨਾਲ ਵੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿਚ ਮਦਦ ਮਿਲਦੀ ਹੈ। ਇਸ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਿਣ ਲਈ ਅਤੇ ਅਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਸ਼ਹਿਦ ਤੇ ਨਿੰਬੂ ਦਾ ਸੇਵਨ ਕੀਤਾ ਜਾ ਸਕਦਾ ਹੈ।
Lemon And Honey
ਦਿਲ ਦੇ ਰੋਗਾਂ ਤੋਂ ਬਚਣ ਵਿਚ ਮਦਦ
ਦਿਲ ਦੇ ਰੋਗਾਂ ਕਾਰਨ ਭਾਰਤ ਵਿਚ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਖਾਣ-ਪੀਣ ਵਿਚ ਵਰਤੀ ਜਾਂਦੀ ਲਾਪਰਵਾਰੀ ਹੁੰਦਾ ਹੈ। ਉੱਥੇ ਹੀ ਨਿੰਬੂ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਇਸ ਵਿਚ ਮੌਜੂਦ ਪੌਸ਼ਟਿਕ ਤੱਤ ਗੰਭੀਰ ਦਿਲ ਦੀਆਂ ਬਿਮਾਰੀਆਂ ਦੀ ਚਪੇਟ ਵਿਚ ਆਉਣ ਤੋਂ ਬਚਾ ਕੇ ਰੱਖਣ ਵਿਚ ਮਦਦਗਾਰ ਸਾਬਤ ਹੁੰਦੇ ਹਨ।
Lemon And Honey
ਬੀਪੀ ਨੂੰ ਰੱਖੋ ਕੰਟਰੋਲ
ਜਦੋਂ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਤਾਂ ਉਸ ਨੂੰ ਹਾਈਪਰਟੈਂਸ਼ਨ ਦੀ ਸਮੱਸਿਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਹ ਸਟਰੋਕ ਦਾ ਖਤਰਾ ਵਧਾਉਣ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧਾ ਦਿੰਦੀ ਹੈ। ਉੱਥੇ ਹੀ ਜੇਕਰ ਸ਼ਹਿਦ ਅਤੇ ਨਿੰਬੂ ਦਾ ਸੇਵਨ ਕੀਤਾ ਜਾਵੇ ਤਾਂ ਇਸ ਵਿਚ ਮੌਜੂਦ ਮੈਗਨੀਸ਼ੀਅਮ ਅਤੇ ਪੋਟੇਸ਼ੀਅਮ ਆਦਿ ਮਿਨਰਲ ਹਾਈ ਬਲੱਡ ਪ੍ਰੈਸ਼ਨ ਦੇ ਖਤਰੇ ਨੂੰ ਕਈ ਗੁਣਾ ਤੱਕ ਘਟ ਕਰ ਸਕਦੇ ਹਨ।
Lemon And Honey
ਵਜ਼ਨ ਘਟਾਉਣ ਵਿਚ ਮਦਦਗਾਰ
ਕਈ ਵਿਗਿਆਨੀ ਅਧਿਐਨਾਂ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਮੋਟਾਪੇ ਕਾਰਨ ਟਾਈਪ 2 ਡਾਇਬਟੀਜ਼ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਨੀ ਚਾਹੀਦੀ ਹੈ। ਮੋਟਾਪੇ ਨੂੰ ਘੱਟ ਕਰਨ ਲਈ ਨਿੰਬੂ ਅਤੇ ਸ਼ਹਿਦ ਨੂੰ ਗਰਮ ਪਾਣੀ ਦੇ ਨਾਲ ਡਰਿੰਕ ਦੇ ਰੂਪ ਵਿਚ ਪੀਣ ਲਈ ਵਰਤਿਆ ਜਾਵੇ। ਇਸ ਨਾਲ ਵਜ਼ਨ ‘ਤੇ ਅਸਰ ਦਿਖਾਈ ਦੇਵੇਗਾ।