
ਸਾਫਟ ਡ੍ਰਿੰਕ ਅੱਜ ਸਾਡੇ ਜਿੰਦਗੀ ਦਾ ਖਾਸ ਹਿੰਸਾ ਬਣਗੀ ਹੈ । ਅਸੀ ਅੱਜ ਜਦੋ ਤੱਕ ਦਿਨ ‘ਚ ਇੱਕ ਦੋ ਵਾਰ ਸਾਫਟ ਡ੍ਰਿੰਕ ਨਹੀ ਪੀਦੇ ਹਾਂ ਅਸੀ ਆਪਣੇ ....
ਨਵੀਂ ਦਿੱਲੀ (ਭਾਸ਼ਾ) : ਸਾਫਟ ਡ੍ਰਿੰਕ ਅੱਜ ਸਾਡੇ ਜਿੰਦਗੀ ਦਾ ਖਾਸ ਹਿੰਸਾ ਬਣਗੀ ਹੈ । ਅਸੀ ਅੱਜ ਜਦੋ ਤੱਕ ਦਿਨ ‘ਚ ਇੱਕ ਦੋ ਵਾਰ ਸਾਫਟ ਡ੍ਰਿੰਕ ਨਹੀ ਪੀਦੇ ਹਾਂ ਅਸੀ ਆਪਣੇ ਆਪ ਨੂੰ ਅਧੁਰਾ ਸਮਝਦੇ ਹਾਂ । ਜੇਕਰ ਕੋਈ ਮਹਿਮਾਨ ਤੁਹਾਡੇ ਘਰ ਆਵੇ ਤਾਂ ਅਸੀ ਸਾਫਟ ਡ੍ਰਿੰਕ ਬਿਨ੍ਹਾ ਅਸੀਂ ਉਹਨਾਂ ਦੀ ਮਹਿਮਾਨ ਨਿਵਾਜ਼ੀ ਅਧੂਰੀ ਮੰਨਦੇ ਹਾਂ । ਉੱਥੇ ਹੀ ਗਰਭ ਅਵਸਥਾ ‘ਚ ਕੁਝ ਔਰਤਾਂ ਜੰਮ ਕੇ ਸੌਫਟ ਡ੍ਰਿੰਕ ਦਾ ਸੇਵਨ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਹੋਣ ਵਾਲੇ ਬੱਚੇ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਇਸ ਤਰ੍ਹਾਂ ਦੀ ਡ੍ਰਿੰਕ ‘ਚ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੈ ਜੋ ਮੋਟਾਪਾ ਅਤੇ ਡਾਇਬਿਟੀਜ਼ ਦੀ ਪ੍ਰੇਸ਼ਾਨੀ ਦਾ ਖਤਰਾ ਵਧਾਉਂਦਾ ਹੈ।ਬੱਚਾ ਹੋ ਸਕਦਾ ਹੈ ਮੋਟਾਪੇ ਦਾ ਸ਼ਿਕਾਰ ਇਕ ਸ਼ੋਧ ਮੁਤਾਬਕ ਗਰਭ ਅਵਸਥਾ ਦੇ ਸਮੇਂ ਤਰਲ ਪਦਾਰਥਾਂ ਦਾ ਸੇਵਨ ਕਰਨ ਨਾਲ ਬੱਚੇ ਨੂੰ ਮੋਟਾਪੇ ਦੀ ਪ੍ਰੇਸ਼ਾਨੀ ਹੋ ਸਕਦੀ ਹੈ।ਗਰਭ ਅਵਸਥਾ ਦੌਰਾਨ ਮੀਠੇ ਤਰਲ ਪਦਾਰਥਾਂ ਦਾ ਸੇਵਨ ਬੱਚੇ ਦੇ ਭਾਰ ਵਧਾਉਂਦਾ ਹੈ। ਇਸ ਅਧਿਐਨ ‘ਚ 3,033 ਮਾਂ-ਬੱਚੇ ਦੀ ਜੋੜੀ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ‘ਚ ਇਹ ਪਾਇਆ ਗਿਆ ਕਿ ਤਰਲ ਪਦਾਰਥਾਂ ਦਾ ਸੇਵਨ ਬੱਚੇ ਦੀ ਬਾਡੀ ਮਾਸ ਇੰਡੈਕਸ ‘ਤੇ ਪ੍ਰਭਾਵ ਪਾਉਂਦਾ ਹੈ।
ਬੱਚੇ ‘ਚ ਮੋਟਾਪੇ ਕਾਰਨ ਹੋਣ ਵਾਲੀਆਂ ਬੀਮਾਰੀਆਂ : ਡਾਇਬਿਟੀਜ਼ 1ਬੱਚੇ ‘ਚ ਵਧਦਾ ਮੋਟਾਪਾ ਟਾਈਪ 1 ਡਾਇਬਿਟੀਜ਼ ਦਾ ਖਤਰਾ ਵਧਾਉਂਦਾ ਹੈ, ਜਿਸ ਨਾਲ ਛੋਟੀ ਉਮਰ ‘ਚ ਹੀ ਉਸ ਨੂੰ ਕਈ ਖਾਦ ਪਦਾਰਥਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਦਿਲ ਦੀਆਂ ਬੀਮਾਰੀਆਂ ਮੋਟਾਪਾ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣਦਾ ਹੈ। ਇਸ ਨਾਲ ਦਿਲ ਨਾਲ ਜੁੜੇ ਰੋਗ ਹੋਣ ਦੀ ਸੰਭਾਵਨਾ ਵੀ ਵਧਣ ਲੱਗਦੀ ਹੈ।
ਨੀਂਦ ਨਾ ਆਉਣਾ ਓਵਰਵੇਟ ਹੋਣ ਕਾਰਨ ਬੱਚੇ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਤਣਾਅ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣ ਕਾਰਨ ਬੱਚਾ ਹਮੇਸ਼ਾ ਤਣਾਅ ‘ਚ ਰਹਿਣ ਲੱਗਦਾ ਹੈ। ਕਿਉਕਿ ਉਸ ਦੀ ਨੀਂਦ ਪੂਰੀ ਨਹੀ ਹੁੰਦੀ ਹੈ ।