
ਤੰਦਰੁਸਤ ਰਹਿਣ ਲਈ ਤੁਹਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ।
Health News: ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਤੁਸੀਂ ਸਹੀ ਪੋਸ਼ਣ ਨਹੀਂ ਲੈ ਰਹੇ। ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਦੁਨੀਆਂ ਵਿਚ ਹੁਣ ਆਮ ਹੋ ਗਿਆ ਹੈ।ਕੁੱਝ ਅਜਿਹੇ ਪਦਾਰਥ ਹੁੰਦੇ ਹਨ ਜੋ ਅੱਖਾਂ ਦੀ ਰੋਸ਼ਨੀ ’ਤੇ ਬੁਰਾ ਅਸਰ ਪਾ ਸਕਦੇ ਹਨ। ਜ਼ਿਆਦਾ ਭੋਜਨ ਖਾਣਾ, ਕੁਪੋਸ਼ਣ, ਵੱਧ ਚੀਨੀ ਦਾ ਸੇਵਨ, ਮਾਸ, ਪ੍ਰੋਟੀਨ, ਜੰਕ ਫ਼ੂਡ, ਖ਼ਰਾਬ ਮਾਸਪੇਸ਼ੀਆਂ, ਸਰੀਰਕ ਗਤੀਵਿਧੀਆਂ ਦੀ ਕਮੀ ਦਾ ਤੁਹਾਡੇ ਸਰੀਰ ’ਤੇ ਮਾੜਾ ਅਸਰ ਹੋ ਸਕਦਾ ਹੈ। ਤੰਦਰੁਸਤ ਰਹਿਣ ਲਈ ਤੁਹਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ।
ਭੋਜਨ ਵਿਚ ਪੌਸ਼ਟਿਕ ਪਦਾਰਥਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਾਸਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੀਆਂ ਸਬਜ਼ੀਆਂ ਵਿਚ ਲਿਉਟਿਨ ਅਤੇ ਜ਼ੀਐਕਸੈਂਥਿਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ ਜੋ ਕਿ ਘੱਟ ਰੌਸ਼ਨੀ ਨੂੰ ਪੂਰਾ ਕਰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਪੱਤੇਦਾਰ ਸਬਜ਼ੀਆਂ ਖਾਣਾ ਅੱਖਾਂ ਦੀ ਤੰਦਰੁਸਤੀ ਲਈ ਬਹੁਤ ਵਧੀਆ ਹੈ। ਪਾਲਕ, ਸਾਗ, ਮੇਥੀ ਹਰੀਆਂ ਸਬਜ਼ੀਆਂ ਦੇ ਕੁੱਝ ਉਦਾਹਰਣ ਹਨ। ਇਸ ਤੋਂ ਇਲਾਵਾ ਫਲਾਂ ਦਾ ਸੇਵਨ ਵੀ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ।
ਇਸ ਵਿਚ ਖੱਟੇ ਫੱਲ ਸੰਤਰਾ, ਅੰਗੂਰ, ਨਿੰਬੂ ਅੱਖਾਂ ਦੀ ਰੌਸ਼ਨੀ ਲਈ ਕਾਫ਼ੀ ਫ਼ਾਇਦੇਮੰਦ ਹੈ। ਖੱਟੇ ਫਲਾਂ ਵਿਚ ਵਿਟਾਮਿਨ ਸੀ ਐਂਟੀਆਕਸਾਇਡੇਂਟ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਲੰਮੇ ਸਮੇਂ ਤਕ ਰੌਸ਼ਨੀ ਵੀ ਬਰਕਰਾਰ ਰਖਦਾ ਹੈ। ਇਸ ਤੋਂ ਇਲਾਵਾ ਮੂੰਗਫਲੀ, ਕਾਜੂ, ਬਦਾਮ, ਅਖਰੋਟ ਅੱਖਾਂ ਦੀ ਰੌਸ਼ਨੀ ਲਈ ਫ਼ਾਇਦੇਮੰਦ ਹੁੰਦੇ ਹਨ। ਮੱਛੀ ਖਾਣ ਨਾਲ ਰੌਸ਼ਨੀ ਹਮੇਸ਼ਾ ਵਧਦੀ ਰਹਿੰਦੀ ਹੈ। ਮੱਛੀ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਕਿ ਮੈਕਿਉਲਕ ਡਿਜਨਰੇਸ਼ਨ ਅਤੇ ਡਰਾਈ ਆਈ ਸਿੰਡਰੋਮ ਨਾਲ ਅੱਖਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਨਾਲ ਮੋਤੀਏ ਦੀ ਸ਼ਿਕਾਇਤ ਨਹੀਂ ਹੁੰਦੀ। ਹੋਰ ਤਾਂ ਹੋਰ ਗਾਜਰ ਵਿਚ ਰੌਸ਼ਨੀ ਵਧਾਉਣ ਦੀ ਸ਼ਕਤੀ ਹੁੰਦੀ ਹੈ। ਇਸ ਵਿਚ ਵਿਟਾਮਿਨ ‘ਏ’ ਅਤੇ ਕੈਰੋਟਿਨ ਹੁੰਦਾ ਹੈ। ਦੋਵੇਂ ਹੀ ਅੱਖਾਂ ਲਈ ਲਾਭਦਾਇਕ ਹੁੰਦੇ ਹਨ। ਵਿਟਾਮਿਨ ‘ਏ’ ਰੋਡਪਸਿਨ ਦਾ ਇਕ ਭਾਗ ਹੈ ਜੋ ਕਿ ਰੈਟਿਨਾ ਲਈ ਫ਼ਾਇਦੇਮੰਦ ਹੁੰਦਾ ਹੈ।