ਲੂ ਤੋਂ ਬਚਣ ਦੇ ਉਪਾਅ
Published : Jun 11, 2018, 10:29 am IST
Updated : Jun 11, 2018, 10:29 am IST
SHARE ARTICLE
summer season
summer season

ਗਰਮੀ ਦਾ ਮੌਸਮ ਹੁਣ ਆਪਣੇ ਚਰਮ ਉਤੇ ਹੈ। ਅਜਿਹੇ ਵਿਚ ਤੇਜ਼ ਧੁੱਪ ਦੀ ਗਰਮੀ ਨਾਲ ਲੂ ਲੱਗਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਵੱਧ ਗਈ ....

ਗਰਮੀ ਦਾ ਮੌਸਮ ਹੁਣ ਆਪਣੇ ਚਰਮ ਉਤੇ ਹੈ। ਅਜਿਹੇ ਵਿਚ ਤੇਜ਼ ਧੁੱਪ ਦੀ ਗਰਮੀ ਨਾਲ ਲੂ ਲੱਗਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਵੱਧ ਗਈ ਹੈ। ਇਸ ਲਈ ਅਜਿਹੇ ਵਿਚ ਤੁਹਾਨੂੰ ਲੂ ਤੋਂ ਬਚਣ ਲਈ ਕਾਫ਼ੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜਿਵੇਂ - ਧੁੱਪੇ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਘੱਟ ਤੋਂ ਘੱਟ ਕਰੋ। ਜੇਕਰ ਬਾਹਰ ਨਿਕਲ ਵੀ ਰਹੇ ਹੋ ਤਾਂ ਖੂਬ ਪਾਣੀ ਪੀ ਕੇ ਬਾਹਰ ਜਾਉ ਅਤੇ ਆਪਣੇ ਨਾਲ ਪਿਆਜ ਅਤੇ ਪਾਣੀ ਦੀ ਬੋਤਲ ਜ਼ਰੂਰ ਰੱਖ ਲਉ। ਗਰਮੀਆਂ ਵਿਚ ਡਿਹਾਇਡਰੇਸ਼ਨ ਦੀ ਵੀ ਕਾਫ਼ੀ ਸਮੱਸਿਆ ਹੁੰਦੀ ਹੈ।

dhania waterdhania water ਅਜਿਹੇ ਵਿਚ ਪਾਣੀ ਨਾਲ ਭਰਪੂਰ ਫ਼ਲ, ਸਲਾਦ ਆਦਿ ਦਾ ਸੇਵਨ ਕਰੋ, ਨਾਲ ਹੀ ਐਨਰਜੇਟਿਕ ਰਹਿਣ ਲਈ ਪਾਣੀ ਵਿਚ ਗਲੂਕੋਜ ਮਿਲਾ ਕੇ ਪੀਂਦੇ ਰਹੋ। ਇਸ ਤੋਂ ਇਲਾਵਾ ਲੂ ਤੋਂ ਬਚਨ ਲਈ ਇਨ੍ਹਾਂ ਘਰੇਲੂ ਨੁਸਖਿਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਧਨੀਆ :- ਧਨੀਏ ਨੂੰ ਪਾਣੀ ਵਿਚ ਭਿਉ ਲਉ, ਫਿਰ ਉਸ ਨੂੰ ਚੰਗੀ ਤਰ੍ਹਾਂ ਮਸਲ ਕੇ ਅਤੇ ਛਾਣ ਕੇ ਉਸ ਵਿਚ ਥੋੜ੍ਹੀ ਜਿਹੀ ਚੀਨੀ ਮਿਲਾ ਲਉ। ਇਸ ਮਿਸ਼ਰਣ ਦਾ ਰੋਜ਼ਾਨਾ ਸੇਵਨ ਕਰੋ। 
ਧਨੀਏ ਦਾ ਇਸਤੇਮਾਲ ਗਰਮੀ ਦੇ ਦਿਨਾਂ ਵਿਚ ਕਾਫ਼ੀ ਫਾਇਦੇਮੰਦ ਹੁੰਦਾ ਹੈ।  

lemon waterlemon waterਨਿੰਬੂ :- ਪਾਣੀ ਵਿਚ ਨਿੰਬੂ ਅਤੇ ਲੂਣ ਮਿਲਾ ਕੇ ਦਿਨ ਵਿਚ ਦੋ -ਤਿੰਨ ਵਾਰ ਪੀਂਦੇ ਰਹਿਣ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਰਹਿੰਦਾ ਹੈ। ਪਿਆਜ :-ਸਾਰੇ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਕੱਚਾ ਪਿਆਜ ਲੂ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ। ਭੋਜਨ ਦੇ ਨਾਲ ਕੱਚੇ ਪਿਆਜ ਨੂੰ ਆਪਣੇ ਸਲਾਦ ਵਿਚ ਸ਼ਾਮਿਲ ਕਰੋ।  ਇਸ ਤੋਂ ਇਲਾਵਾ ਲੂ ਲੱਗਣ ਉਤੇ ਜੌਂ ਦੇ ਆਟੇ ਅਤੇ ਪਿਆਜ ਨੂੰ ਪੀਸ ਕੇ ਪੇਸਟ ਬਣਾਉ ਅਤੇ ਉਸ ਨੂੰ ਸਰੀਰ ਉਤੇ ਲਗਾਉ, ਰਾਹਤ ਮਿਲੇਗੀ। 

mint watermint waterਸੱਤੂ :-ਛੌਲੇ ਦੇ ਸੱਤੂ ਵਿਚ ਲੂ ਤੋਂ ਬਚਾਉਣ ਦੇ ਗੁਣ ਹੁੰਦੇ ਹਨ। ਢਿੱਡ ਨੂੰ ਠੰਡਾ ਰੱਖਣ ਦੇ ਨਾਲ ਹੀ ਢਿੱਡ ਦੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ। ਇਹ ਸਰੀਰ ਦਾ ਤਾਪਮਾਨ ਕਾਬੂ ਕਰਦਾ ਹੈ। ਜੇਕਰ ਤੁਸੀਂ ਛੌਲੇ ਦੇ ਸੱਤੂ ਨੂੰ ਪਾਣੀ, ਕਾਲ਼ਾ ਲੂਣ ਅਤੇ ਨਿੰਬੂ ਦੇ ਨਾਲ ਘੋਲ ਕੇ ਲਿਆ ਜਾਵੇ ਤਾਂ ਇਹ ਤੁਹਾਡੇ ਪਾਚਨ ਤੰਤਰ ਲਈ ਫਾਇਦੇਮੰਦ ਹੁੰਦਾ ਹੈ। ਪੁਦੀਨਾ ਅਤੇ ਤੁਲਸੀ :- ਇਕ ਗਿਲਾਸ ਠੰਡੇ ਪਾਣੀ ਵਿਚ ਦੋਨਾਂ ਪੱਤੀਆਂ ਦੇ ਪਾਊਡਰ ਅਤੇ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਘੋਲ ਬਣਾ ਲਉ। ਇਸ ਨੂੰ ਗਰਮੀਆਂ ਵਿਚ ਪੀਣ ਨਾਲ ਲੂ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। 

fennel waterfennel waterਸੌਫ਼ :- ਸੌਫ਼ ਦੇ ਬੀਜ ਅੰਦਰ ਤੋਂ ਠੰਡਾ ਰੱਖਣ ਦੀ ਸਮਰੱਥਾ ਨਾਲ ਭਰਪੂਰ ਹੁੰਦੇ ਹਨ। ਇਸ ਦੇ ਲਈ ਕੁੱਝ ਬੀਜਾਂ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖ ਦਿਉ। ਸਵੇਰੇ ਇਸ ਪਾਣੀ ਦਾ ਸੇਵਨ ਕਰੋ। ਇਸ ਨਾਲ ਗਰਮੀ ਤੋਂ ਰਾਹਤ ਮਿਲਣ ਵਿਚ ਮਦਦ ਮਿਲਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement