
ਗੁਜ਼ਰੇ ਜ਼ਮਾਨੇ ਦਾ ਫ਼ੈਸ਼ਨ ਹੁਣ ਨਵੇਂ ਅੰਦਾਜ ਵਿਚ ਲੋਕਾਂ ਦੇ ਵਿਚ ਆਉਣ ਲਗਿਆ ਹੈ| ਪੁਰਾਣੇ ਸਮੇਂ ਵਿਚ ਚਲਣ ਵਾਲੇ ਡਿਜ਼ਾਇਨ ਵਿਚ ਬਸ ਥੋੜ੍ਹਾ ਜਿਹਾ ਬਦਲਾਵ......
ਗੁਜ਼ਰੇ ਜ਼ਮਾਨੇ ਦਾ ਫ਼ੈਸ਼ਨ ਹੁਣ ਨਵੇਂ ਅੰਦਾਜ ਵਿਚ ਲੋਕਾਂ ਦੇ ਵਿਚ ਆਉਣ ਲਗਿਆ ਹੈ| ਪੁਰਾਣੇ ਸਮੇਂ ਵਿਚ ਚਲਣ ਵਾਲੇ ਡਿਜ਼ਾਇਨ ਵਿਚ ਬਸ ਥੋੜ੍ਹਾ ਜਿਹਾ ਬਦਲਾਵ ਕਰ ਕੇ ਉਸਨੂੰ ਅਜੋਕੇ ਜਮਾਨੇ ਦੇ ਹਿਸਾਬ ਨਾਲ ਸਟਾਈਲਿਸ਼ ਬਣਾਇਆ ਜਾ ਰਿਹਾ ਹੈ| ਇਸ ਸਮੇਂ ਫਲੋਰਲ ਪ੍ਰਿੰਟ, ਜੌਮੈਟ੍ਰੀਕਲ ਅਤੇ ਬੋਲਡ ਰੰਗਾਂ ਦੇ ਕਪੜਿਆਂ ਨੂੰ ਖ਼ਰੀਦਿਆ ਜਾ ਰਿਹਾ ਹੈ| ਫਲੋਰਲ ਪ੍ਰਿੰਟ ਵਿਚ ਇਨ੍ਹੀ ਦਿਨੀਂ ਫੁੱਲ-ਬੂਟੀ ਲੁੱਕ ਦੀ ਸਭ ਤੋਂ ਜ਼ਿਆਦਾ ਮੰਗ ਹੈ|
salwar-suitਮਾਹਰ ਦੀ ਮੰਨੀਏ ਤਾਂ ਫਲੋਰਲ ਵਿਚ ਥ੍ਰੀਡੀ ਡਾਇਮੇਂਸ਼ਨਲ ਪ੍ਰਿੰਟ ਦੇ ਨਾਲ ਵੀ ਦਿਖਾਇਆ ਜਾ ਰਿਹਾ ਹੈ, ਜੋ 70 ਦੇ ਦਹਾਕੇ ਵਿਚ ਚਲਣ ਵਾਲੇ ਟ੍ਰੈਂਡ ਨਾਲ ਖਾਸ ਮੇਲ ਖਾਂਦਾ ਹੈ| ਫਲੋਰਲ ਪ੍ਰਿੰਟ ਦੀ ਸਾੜ੍ਹੀ, ਇਵਨਿੰਗ ਗਾਉਨ, ਸਲਵਾਰ-ਕਮੀਜ਼ ਅਤੇ ਸ਼ੋਰਟ ਕੁੜਤੀ ਜਾਂ ਸਕ੍ਰਟ ਨੂੰ ਪਲੇਨ ਮਟੀਰੀਅਲ ਨਾਲ ਮਿਕਸ ਐਂਡ ਮੈਚ ਕਰ ਕੇ ਵੀ ਪਾਇਆ ਜਾ ਸਕਦਾ ਹੈ|
floral saree70 - 80 ਦੇ ਦਹਾਕੇ ਦੀ ਧਾਰੀਦਾਰ ਪੈਂਟ ਹੁਣ ਫਿਰ ਤੋਂ ਟ੍ਰੈਂਡ ਵਿਚ ਛਾਈ ਹੋਈ ਹੈ, ਉਥੇ ਹੀ ਕੁਝ ਸਾਲ ਪਹਿਲਾਂ ਇਹ ਪੈਂਟਸ ਬਿਲਕੁਲ ਆਊਟ ਔਫ਼ ਫ਼ੈਸ਼ਨ ਹੋ ਚੁਕੀ ਸੀ| ਉਸੀ ਤਰ੍ਹਾਂ ਟ੍ਰੈਕ ਪੈਂਟਸ ਅਤੇ ਬੈੱਲ ਬੋਟੋਮਜ਼ ਨੇ ਵੀ ਫ਼ੈਸ਼ਨ ਵਿਚ ਜ਼ੋਰਦਾਰ ਵਾਪਸੀ ਕੀਤੀ ਹੈ| ਇਸਨੂੰ ਬਲੇਜ਼ਰ, ਬੌਂਬਰ ਜੈਕੇਟ, ਡੈਨਿਮ, ਸਵੈਟ ਸ਼ਰਟ, ਹੁਡ, ਸ਼ਟਰਸ ਅਤੇ ਕਲਰਫੁੱਲ ਸਪੋਟਰਸ ਸ਼ੂਜ ਅਤੇ ਹੀਲਸ ਦੇ ਨਾਲ ਵੀ ਪਾਇਆ ਜਾ ਸਕਦਾ ਹੈ|
Geometric Printਇਹ ਦੇਖਿਆ ਜਾਂਦਾ ਹੈ ਕਿ ਆਉਟ ਔਫ਼ ਫ਼ੈਸ਼ਨ ਹੋ ਚੁੱਕਿਆ ਸਟਾਈਲ ਕੁਝ ਸਾਲ ਬਾਅਦ ਫਿਰ ਤੋਂ ਟ੍ਰੈਂਡ ਵਿਚ ਆ ਜਾਂਦਾ ਹੈ| ਇਨੀ ਦਿਨੀਂ ਫਿਰ ਤੋਂ 70 ਦੇ ਦਹਾਕੇ ਦਾ ਫ਼ੈਸ਼ਨ ਫ਼ਰੰਟ ਟਾਈ-ਅਪ ਟੋਪਸ ਟ੍ਰੈਂਡ ਬਣ ਚੁਕਿਆ ਹੈ| ਇਸ ਟੋਪ ਵਿਚ ਕਈ ਤਰ੍ਹਾਂ ਦੇ ਡਿਜ਼ਾਇਨ ਕੁੜੀਆਂ ਲਈ ਖਾਸ ਹਨ, ਜਿਨ੍ਹਾਂ ਨੂੰ ਡਿਜ਼ਾਈਨਰਸ ਨੇ ਵੱਖ - ਵੱਖ ਅੰਦਾਜ਼ ਵਿਚ ਡਿਜ਼ਾਇਨ ਵੀ ਕੀਤਾ ਅਤੇ ਨੌਜਵਾਨ ਇਸ ਨੂੰ ਪਸੰਦ ਵੀ ਕਰ ਰਹੇ ਹਨ| ਟੋਪ ਨੂੰ ਸਕਰਟ, ਜੀਨਜ਼, ਟ੍ਰਾਉਜ਼ਰਸ ਨਾਲ ਟ੍ਰਾਈ ਕੀਤਾ ਜਾ ਸਕਦਾ ਹੈ|