Health News: ਫੇਫੜਿਆਂ ਦੀ ਇਨਫ਼ੈਕਸ਼ਨ ਠੀਕ ਕਰਨ ਲਈ ਸਵੇਰੇ ਖ਼ਾਲੀ ਪੇਟ ਖਾਉ ਪਪੀਤਾ, ਹੋਣਗੇ ਕਈ ਫ਼ਾਇਦੇ
Published : Nov 11, 2024, 7:25 am IST
Updated : Nov 11, 2024, 7:25 am IST
SHARE ARTICLE
Eat papaya on an empty stomach in the morning to cure lung infection, there will be many benefits
Eat papaya on an empty stomach in the morning to cure lung infection, there will be many benefits

Health News: ਅੱਜ ਅਸੀਂ ਤੁਹਾਨੂੰ ਉਨ੍ਹਾਂ ਫਲਾਂ ਬਾਰੇ ਦਸਾਂਗੇ, ਜਿਨ੍ਹਾਂ ਨੂੰ ਸਵੇਰੇ ਖ਼ਾਲੀ ਪੇਟ ਖਾਣ ਨਾਲ ਫੇਫੜਿਆਂ ਦੀ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ:

 

Health News: ਸਵੇਰੇ ਖ਼ਾਲੀ ਪੇਟ ਫਲ ਖਾਣ ਨਾਲ ਢਿੱਡ ਦੇ ਰੋਗ ਠੀਕ ਹੋ ਜਾਂਦੇ ਹਨ ਅਤੇ ਫੇਫੜਿਆਂ ਦੀ ਇਨਫ਼ੈਕਸ਼ਨ ਵੀ ਕਾਫ਼ੀ ਮਾਤਰਾ ਵਿਚ ਘੱਟ ਹੋ ਜਾਂਦੀ ਹੈ। ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਸਵੇਰੇ ਅਜਿਹੇ ਫਲਾਂ ਦਾ ਸੇਵਨ ਕਰਨਾ ਚਾਹੀਦਾ, ਜਿਨ੍ਹਾਂ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੋਵੇ। ਖ਼ਾਲੀ ਪੇਟ ਕਦੇ ਵੀ ਖੱਟੇ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਗੈਸ ਅਤੇ ਐਸੀਡਿਟੀ ਵਧਦੀ ਹੈ ਅਤੇ ਸਾਹ ਫੁੱਲਣ ਜਿਹੀ ਸਮੱਸਿਆ ਹੋ ਸਕਦੀ ਹੈ।

ਅੱਜ ਅਸੀਂ ਤੁਹਾਨੂੰ ਉਨ੍ਹਾਂ ਫਲਾਂ ਬਾਰੇ ਦਸਾਂਗੇ, ਜਿਨ੍ਹਾਂ ਨੂੰ ਸਵੇਰੇ ਖ਼ਾਲੀ ਪੇਟ ਖਾਣ ਨਾਲ ਫੇਫੜਿਆਂ ਦੀ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ:

 ਫੇਫੜਿਆਂ ਦੀ ਇਨਫ਼ੈਕਸ਼ਨ ਠੀਕ ਕਰਨ ਲਈ ਸਵੇਰੇ ਖ਼ਾਲੀ ਪੇਟ ਪਪੀਤੇ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਪਪੀਤੇ ਵਿਚ ਪਾਚਕ ਅੰਜਾਈਮ ਹੁੰਦੇ ਹਨ, ਜੋ ਸਰੀਰ ਦੀ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ। ਇਹ ਫੇਫੜਿਆਂ ਵਿਚ ਜੰਮੀ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ ਜਿਸ ਨਾਲ ਇਨਫ਼ੈਕਸ਼ਨ ਤੋਂ ਬਾਅਦ ਫੇਫੜੇ ਠੀਕ ਹੋਣ ਲਗਦੇ ਹਨ। ਜੇਕਰ ਤੁਹਾਨੂੰ ਢਿੱਡ ਵਿਚ ਗੈਸ, ਪੇਟ ਫੁਲਣਾ, ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਸਵੇਰੇ ਖ਼ਾਲੀ ਪੇਟ ਪਪੀਤਾ ਜ਼ਰੂਰ ਖਾਉ। ਇਸ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਅਤੇ ਕੈਲਰੀ ਘੱਟ ਮਾਤਰਾ ਵਿਚ ਹੁੰਦੀ ਹੈ ਜਿਸ ਨਾਲ ਕੈਲੇਸਟਰੋਲ ਲੈਵਲ ਵੀ ਕੰਟਰੋਲ ਰਹਿੰਦਾ ਹੈ।

ਕੀਵੀ ਵਿਚ ਕਈ ਤਰ੍ਹਾਂ ਦੇ ਵਿਟਾਮਿਨਜ਼ ਅਤੇ ਮਿਨਰਲਜ਼ ਮਿਲ ਜਾਂਦੇ ਹਨ। ਸਵੇਰੇ ਖ਼ਾਲੀ ਪੇਟ ਇਕ ਕੀਵੀ ਖਾਣ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਰੋਜ਼ਾਨਾ ਕੀਵੀ ਖਾਣ ਨਾਲ ਇਨਫ਼ੈਕਸ਼ਨ ਵੀ ਘੱਟ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਕੀਵੀ ਖਾਣ ਨਾਲ ਫੇਫੜਿਆਂ ਵਿਚੋਂ ਗੰਦਗੀ ਬਾਹਰ ਨਿਕਲ ਜਾਂਦੀ ਹੈ ਅਤੇ ਫੇਫੜਿਆਂ ਦੀ ਇਨਫ਼ੈਕਸ਼ਨ ਜਲਦੀ ਠੀਕ ਹੋ ਜਾਂਦੀ ਹੈ ।

ਫੇਫੜਿਆਂ ਦੀ ਇਨਫ਼ੈਕਸ਼ਨ ਨੂੰ ਘੱਟ ਕਰਨ ਲਈ ਤਰਬੂਜ਼ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਖ਼ਾਲੀ ਪੇਟ ਇਸ ਦਾ ਜੂਸ ਪੀਣ ਨਾਲ ਫੇਫੜਿਆਂ ਦੀ ਗੰਦਗੀ ਆਸਾਨੀ ਨਾਲ ਨਿਕਲ ਜਾਂਦੀ ਹੈ ਅਤੇ ਫੇਫੜੇ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਹਨ। 

ਅਮਰੂਦ ਢਿੱਡ ਦੀ ਸਫ਼ਾਈ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਢਿੱਡ ਦੇ ਰੋਗ, ਜਿਵੇਂ ਗੈਸ, ਐਸੀਡਿਟੀ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਜੇ ਤੁਹਾਨੂੰ ਫੇਫੜਿਆਂ ਵਿਚ ਇਨਫ਼ੈਕਸ਼ਨ ਦੀ ਵਜ੍ਹਾ ਨਾਲ ਸਾਹ ਫੁੱਲਣ ਦੀ ਸਮੱਸਿਆ ਹੋ ਰਹੀ ਹੈ, ਤਾਂ ਇਸ ਦਾ ਸੇਵਨ ਜ਼ਰੂਰ ਕਰੋ। ਅਮਰੂਦ ਫੇਫੜਿਆਂ ਦੀ ਇਨਫ਼ੈਕਸ਼ਨ ਨੂੰ ਘੱਟ ਕਰਦਾ ਹੈ ਅਤੇ ਫੇਫੜਿਆਂ ਦੀ ਸਫ਼ਾਈ ਕਰਦਾ ਹੈ।

ਰੋਜ਼ਾਨਾ ਇਕ ਸੇਬ ਖਾਣ ਨਾਲ ਅਸੀਂ ਹਮੇਸ਼ਾ ਤੰਦਰੁਸਤ ਰਹਿ ਸਕਦੇ ਹਾਂ। ਇਸ ਲਈ ਦਿਨ ਵਿਚ ਘੱਟ ਤੋਂ ਘੱਟ ਇਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ। ਇਸ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ, ਜਿਸ ਨਾਲ ਢਿੱਡ ਦੀ ਚੰਗੀ ਤਰ੍ਹਾਂ ਸਫ਼ਾਈ ਹੋ ਜਾਂਦੀ ਹੈ।

 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement