Kidney Cancer Signs: ਕਿਡਨੀ ਕੈਂਸਰ ਦੇ ਇਨ੍ਹਾਂ ਲੱਛਣਾਂ ਨੂੰ ਕਦੇ ਵੀ ਨਾ ਕਰੋ ਨਜ਼ਰਅੰਦਾਜ਼
Published : Apr 12, 2024, 3:19 pm IST
Updated : Apr 12, 2024, 3:19 pm IST
SHARE ARTICLE
Kidney Cancer Signs
Kidney Cancer Signs

ਗੁਰਦੇ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਬਿਲਕੁਲ ਆਮ ਹਨ ਅਤੇ ਇਨ੍ਹਾਂ ਨੂੰ ਗਲਤੀ ਨਾਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

Kidney Cancer Signs: ਕਿਡਨੀ ਦਾ ਕੈਂਸਰ ਇਕ ਗੰਭੀਰ ਸਥਿਤੀ ਹੈ, ਜਿਸ ਦੀ ਜਲਦੀ ਪਛਾਣ ਕਰਕੇ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰਨ ਦੀ ਲੋੜ ਹੈ। ਇਹ ਉਦੋਂ ਹੁੰਦਾ ਹੈ ਜਦੋਂ ਗੁਰਦੇ ਦੇ ਟਿਸ਼ੂ ਦੇ ਅੰਦਰ ਅਸਧਾਰਨ ਸੈੱਲ ਫੈਲਣ ਕਾਰਨ ਟਿਊਮਰ ਬਣਦੇ ਹਨ। ਹਾਲਾਂਕਿ ਸ਼ੁਰੂਆਤੀ ਤੌਰ 'ਤੇ ਲੱਛਣ ਹਮੇਸ਼ਾ ਸਪੱਸ਼ਟ ਨਹੀਂ ਹੋ ਸਕਦੇ ਹਨ, ਪਰ ਆਮ ਲੱਛਣਾਂ ਤੋਂ ਜਾਣੂ ਹੋਣ ਨਾਲ ਇਲਾਜ ਵਿਚ ਮਦਦ ਮਿਲ ਸਕਦੀ ਹੈ।

ਗੁਰਦੇ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਬਿਲਕੁਲ ਆਮ ਹਨ ਅਤੇ ਇਨ੍ਹਾਂ ਨੂੰ ਗਲਤੀ ਨਾਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਭਵਿੱਖ ਵਿਚ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਗੁਰਦੇ ਦੇ ਕੈਂਸਰ ਵਿਚ, ਗੁਰਦਿਆਂ ਦੇ ਅੰਦਰ ਟਿਊਮਰ ਬਣਦੇ ਹਨ।

ਇਹ ਹਨ ਕਿਡਨੀ ਕੈਂਸਰ ਦੇ ਲੱਛਣ

ਪਿਸ਼ਾਬ ਵਿਚ ਖੂਨ ਆਉਣਾ

ਇਹ ਸੱਭ ਤੋਂ ਆਮ ਲੱਛਣ ਹੈ ਅਤੇ ਇਸ ਵਿਚ ਪਿਸ਼ਾਬ ਦਾ ਰੰਗ ਲਾਲ ਹੋਣ ਲੱਗਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਡਨੀ ਵਿਚ ਕੁੱਝ ਸਹੀ ਨਹੀਂ ਹੈ।

ਪੇਟ ਵਿਚ ਗੰਢ ਮਹਿਸੂਸ ਹੋਣਾ

ਇਹ ਗੰਢ ਪੇਟ ਦੇ ਕਿਸੇ ਵਿਚ ਹਿੱਸੇ ਵਿਚ ਮਹਿਸੂਸ ਹੋ ਸਕਦੀ ਹੈ ਅਤੇ ਚਮੜੀ ਦੇ ਹੇਠਾਂ ਇਕ ਸਖ਼ਤ ਉਭਾਰ ਜਿਹਾ ਮਹਿਸੂਸ ਹੁੰਦਾ ਹੈ। ਇਹ ਕਿਡਨੀ ਕੈਂਸਰ ਦਾ ਇਕ ਆਮ ਲੱਛਣ ਹੁੰਦਾ ਹੈ।

ਪਿੱਠ ਵਿਚ ਦਰਦ

ਸਰੀਰ ਵਿਚ ਦਰਦ ਆਮ ਤੌਰ ’ਤੇ ਵਧਦੀ ਉਮਰ ਦਾ ਹਿੱਸਾ ਹੁੰਦਾ ਹੈ ਪਰ ਕਦੀ-ਕਦੀ ਇਹ ਕੈਂਸਰ ਦਾ ਵੀ ਸੰਕੇਤ ਹੋ ਸਕਦਾ ਹੈ। ਪਿੱਠ ਦੇ ਹੇਠਲੇ ਜਾਂ ਇਕ ਪਾਸੇ ਦਰਦ ਹੋਣਾ ਕੈਂਸਰ ਦੀ ਗੰਭੀਰ ਸਥਿਤੀ ਦਾ ਲੱਛਣ ਹੋ ਸਕਦਾ ਹੈ।

ਭੁੱਖ ਦੀ ਕਮੀ ਅਤੇ ਵਜ਼ਨ ਵਿਚ ਕਮੀ

ਭੁੱਖ ਵਿਚ ਕਮੀ ਜਾਂ ਅਚਾਨਕ ਵਜ਼ਨ ਘੱਟ ਹੋਣਾ ਵੀ ਕੈਂਸਰ ਦੀ ਚਿਤਾਵਨੀ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਸੰਕੇਤ ਦਿੰਦਾ ਹੈ ਕਿ ਕੈਂਸਰ ਸਰੀਰ ਦੇ ਹੋਰ ਹਿੱਸਿਆਂ ਵਿਚ ਫੈਲ ਗਿਆ ਹੈ।

ਅਨੀਮੀਆ ਅਤੇ ਥਕਾਨ

ਜੇਕਰ ਕਿਡਨੀ ਵਿਚ ਟਿਊਮਰ ਮੌਜੂਦ ਹੈ ਤਾਂ ਆਰਬੀਸੀ ਘੱਟ ਬਣਦੇ ਹਨ, ਜਿਸ ਨਾਲ ਅਨੀਮੀਆ ਹੁੰਦਾ ਹੈ। ਇਸ ਲਈ ਥਕਾਨ ਵੀ ਮਹਿਸੂਸ ਹੋ ਸਕਦੀ ਹੈ।

ਵਾਰ-ਵਾਰ ਬੁਖਾਰ ਹੋਣਾ

ਬੁਖਾਰ, ਜਿਸ ਵਿਚ ਫਲੂ ਦੇ ਲੱਛਣ ਨਹੀਂ ਦਿਖਾਈ ਦਿੰਦੇ ਪਰ ਇਹ ਕੁੱਝ ਹਫ਼ਤਿਆਂ ਤਕ ਰਹਿੰਦਾ ਹੈ। ਅਜਿਹਾ ਬੁਖਾਰ ਕਿਡਨੀ ਕੈਂਸਰ ਦਾ ਇਕ ਸੰਕੇਤ ਹੋ ਸਕਦਾ ਹੈ।

(For more Punjabi news apart from Kidney Cancer Signs news in punjabi, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement