
ਇਹ ਭਾਰ ਘੱਟ ਕਰਨ ਵਿਚ ਮੱਦਦ ਕਰਦਾ ਹੈ ਅਤੇ ਡਾਇਬਟੀਜ਼ ਨੂੰ ਵੀ ਕੰਟਰੋਲ ਕਰਦਾ ਹੈ
ਮਸਾਲੇ ਭਾਰਤੀ ਆਹਾਰ ਵਿਚ ਖਾਸ ਸਥਾਨ ਰੱਖਦੇ ਹਨ। ਦੁਨਿਆ ਵਿਚ ਭਾਰਤੀ ਭੋਜਨ ਅਪਣੇ ਮਸਾਲੇ ਅਤੇ ਅਪਣੀ ਖਾਸ ਮਹਿਕ ਲਈ ਜਾਣਿਆ ਜਾਂਦਾ ਹੈ। ਇਹਨਾਂ ਮਸਾਲਿਆਂ ਵਿਚੋਂ ਇਕ ਮਸਾਲਾ ਹੈ ਧਨੀਆ। ਧਨੀਆ ਭੋਜਨ ਦਾ ਅਹਿਮ ਹਿੱਸਾ ਹੈ। ਧਨੀਆ ਇਕ ਛੋਟਾ ਜਿਹਾ ਪੌਦਾ ਹੁੰਦਾ ਹੈ ਜਿਸ ਦੇ ਸਾਰੇ ਹਿੱਸੇ ਜਿਵੇਂ ਕਿ ਪੱਤਿਆਂ ਤੋਂ ਲੈ ਕੇ ਬੀਜ ਤਕ ਨੂੰ ਭੋਜਨ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਧਨੀਆ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
Coriander For Fat Loss
ਇਹ ਭਾਰ ਘੱਟ ਕਰਨ ਵਿਚ ਮੱਦਦ ਕਰਦਾ ਹੈ ਅਤੇ ਡਾਇਬਟੀਜ਼ ਨੂੰ ਵੀ ਕੰਟਰੋਲ ਕਰਦਾ ਹੈ। ਧਨੀਏ ਵਿਚ ਆਇਰਨ, ਵਿਟਾਮਿਨ ਏ, ਕੇ ਅਤੇ ਸੀ ਦੇ ਨਾਲ ਨਾਲ ਫਾਲਿਕ ਐਸਿਡ, ਮੈਗਨੀਸ਼ਿਅਮ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਕਿ ਸਿਹਤ ਲਈ ਵਧੀਆ ਹੁੰਦਾ ਹੈ। ਅਧਿਐਨ ਤੋਂ ਪਤਾ ਚੱਲਿਆ ਹੈ ਕਿ ਇਹ ਕੋਲੇਸਟ੍ਰਾਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਭੁੱਖ ਉਤੇਜਿਤ ਹੁੰਦੀ ਹੈ ਅਤੇ ਪਾਚਨ ਵਿਚ ਸੁਧਾਰ ਵੀ ਹੁੰਦਾ ਹੈ।
Coriander
ਧਨੀਆ ਡਾਇਬਟੀਜ਼ ਪ੍ਰ੍ਬੰਧਨ ਲਈ ਸਭ ਤੋਂ ਭਰੋਸੇਮੰਦ ਰਵਾਇਤੀ ਉਪਚਾਰਾਂ ਵਿਚੋਂ ਇਕ ਰਿਹਾ ਹੈ। ਦ ਬਿਤਾਨਵੀ ਜਰਨਲ ਨਿਊਟਿਸ਼ਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਇਹ ਪਾਇਆ ਗਿਆ ਕਿ ਧਨੀਆ ਦੇ ਬੀਜ ਵਿਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਖੂਨ ਵਿਚ ਆਉਣ 'ਤੇ ਐਂਟੀ ਹਾਈਪਰਗਲਾਇਕੇਮਿਕ, ਇੰਸੂਲਿਨ ਡਿਸਚਾਰਜਿੰਗ ਅਤੇ ਇੰਸੂਲਿਨ ਦਾ ਉਤਪਾਦਨ ਕਰਦੇ ਹਨ ਜਿਸ ਵਿਚ ਲਹੂ ਦੇ ਲੈਵਲ ਨੂੰ ਨਿਯੰਤਰਿਤ ਕਰਨ ਵਿਚ ਮੱਦਦ ਮਿਲਦੀ ਹੈ।