ਭਾਰਤ ਸਮੇਤ ਘੱਟ ਨਿਯਮਤ ਬਾਜ਼ਾਰਾਂ ਲਈ ਸਭ ਤੋਂ ਖ਼ਰਾਬ ਦਵਾਈਆਂ ਬਣਾਉਂਦੀਆਂ ਨੇ ਦਵਾਈ ਕੰਪਨੀਆਂ

ਏਜੰਸੀ
Published Jul 12, 2019, 5:03 pm IST
Updated Jul 12, 2019, 5:03 pm IST
ਖੋਜੀ ਪੱਤਰਕਾਰ ਕੈਥਰੀਨ ਐਬਨ ਦੀ ਕਿਤਾਬ 'ਬੌਟਲ ਆਫ਼ ਲਾਈਜ਼' ਦਾ ਖ਼ੁਲਾਸਾ
Bottle of Lies
 Bottle of Lies

ਨਵੀਂ ਦਿੱਲੀ: ਮਾਰਚ 2013 ਵਿਚ ਅਮਰੀਕੀ ਫ਼ੂਡ ਐਂਡ ਡਰੱਗ ਐਡਮਿਸਟ੍ਰੇਸ਼ਨ ਦੇ ਜਾਂਚਕਰਤਾ ਪੀਟਰ ਬੇਕਰ ਨੇ ਇਕ ਵੱਡੀ ਭਾਰਤੀ ਦਵਾਈ ਕੰਪਨੀ ਦੇ ਉਤਪਾਦਨ ਪਲਾਂਟ 'ਤੇ ਇਕ ਹੈਰਾਨ ਕਰਨ ਵਾਲੀ ਖੋਜ ਕੀਤੀ ਹੈ। ਬੇਕਰ ਨੇ ਫਿਲਮਾਂ ਦੀ ਤਰ੍ਹਾਂ ਇਕ ਸ਼ੱਕੀ ਕਚਰਾ ਬੈਗ ਲਿਜਾਣ ਵਾਲੇ ਕਰਮਚਾਰੀ ਦਾ ਪਿੱਛਾ ਕਰਨ ਤੋਂ ਬਾਅਦ ਮਹਿਸੂਸ ਕੀਤਾ ਕਿ ਕੰਪਨੀ ਵੱਲੋਂ ਕੁੱਝ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦੇਖਿਆ ਕਿ ਉਸ ਵਿਚ ਕਈ ਸ਼ੀਸ਼ੀਆਂ ਵਿਚ ਕਾਲੇ ਕਣ ਸਨ ਜੋ ਸੰਭਾਵਤ ਰੂਪ ਨਾਲ ਘਾਤਕ ਦੂਸ਼ਿਤ ਪਦਾਰਥ ਸਨ ਅਤੇ ਉਹ ਦਵਾਈ ਜਾਂਚ ਵਿਚ ਵੀ ਫ਼ੇਲ੍ਹ ਸਾਬਤ ਹੋਈ ਸੀ।

Katherine EdanKatherine Edan

Advertisement

ਇਸ ਘਟਨਾ ਦਾ ਜ਼ਿਕਰ ਖੋਜੀ ਪੱਤਰਕਾਰ ਕੈਥਰੀਨ ਐਬਨ ਵੱਲੋਂ ਅਪਣੀ ਨਵੀਂ ਪੁਸਤਕ ''ਬੌਟਲ ਆਫ਼ ਲਾਈਜ਼' ਵਿਚ ਕੀਤਾ ਗਿਆ ਹੈ। ਉਸ ਦੇ ਅਨੁਸਾਰ ਕੰਪਨੀ ਨੇ ਮਹਿੰਗੀ ਅੰਦਰੂਨੀ ਜਾਂਚ ਤੋਂ ਬਚਣ ਲਈ ਇਸ ਦੀ ਜਾਣਕਾਰੀ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ। ''ਬੌਟਲ ਆਫ਼ ਲਾਈਜ਼' ਕਿਤਾਬ ਨੂੰ ਇਸੇ ਹਫ਼ਤੇ ਭਾਰਤ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦੇ ਲਾਂਚ ਹੁੰਦਿਆਂ ਹੀ ਭਾਰਤੀ ਫਾਰਮਾਸਿਊਟੀਕਲਜ਼ ਉਦਯੋਗ ਵਿਚ ਹਲਚਲ ਮਚ ਗਈ ਹੈ। ਇਸ ਕਿਤਾਬ ਵਿਚ ਐਬਨ ਨੇ ਕੁੱਝ ਭਾਰਤੀ ਦਵਾਈ ਉਤਪਾਦਕਾਂ ਵਲੋਂ ਅਮਰੀਕਾ ਵਿਚ ਦਵਾਈਆਂ ਦਾ ਨਿਰਯਾਤ ਕਰਨ ਲਈ ਭੇਜੇ ਜਾਣ ਵਾਲੇ ਸ਼ੱਕੀ ਡਾਟਾ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਵਿਚ ਜੈਨੇਰਿਕ ਦਵਾਈਆਂ ਦੇ ਕੁੱਝ ਘਪਲਿਆਂ ਦਾ ਵੀ ਜ਼ਿਕਰ ਸ਼ਾਮਲ ਹੈ।

Bottle of LiesBottle of Lies

ਕੁੱਝ ਕੰਪਨੀਆਂ ਨੇ ਸਬੂਤਾਂ ਨੂੰ ਖ਼ਤਮ ਕਰਨ ਲਈ ਲਾਪ੍ਰਵਾਹੀ ਵਰਤੀ ਜੋ ਉਨ੍ਹਾਂ ਦੇ ਅਮਰੀਕਾ ਵਿਚ ਉਤਪਾਦ ਸਪਲਾਈ ਨੂੰ ਰੋਕ ਸਕਦੇ ਸਨ। ਐਬਨ ਦੀ ਕਿਤਾਬ ਦਾ ਵੱਡਾ ਹਿੱਸਾ ਰੈਨਬੈਕਸੀ 'ਤੇ ਕੇਂਦਰਤ ਹੈ। ਇਹ ਰਵੱਈਆ ਅਜਿਹੇ ਸਮੇਂ ਸਾਹਮਣੇ ਆਇਆ ਸੀ ਜਦੋਂ ਅਫਰੀਕਾ ਨੂੰ ਸਪਲਾਈ ਕੀਤੀ ਜਾਣ ਵਾਲੀ ਏਡਜ਼ ਦੀ ਦਵਾਈ ਦੀ ਗੁਣਵੱਤਾ 'ਤੇ ਇਕ ਸੰਮੇਲਨ ਵਿਚ ਗੱਲਬਾਤ ਹੋਣੀ ਸੀ। ਐਬਨ ਲਿਖਦੀ ਹੈ ਕਿ ਰੈਨਬੈਕਸੀ ਦੇ ਸੀਨੀਅਰ ਮੈਡੀਕਲ ਅਧਿਕਾਰੀਆਂ ਵਿਚੋਂ ਇਕ ਨੇ ਜਵਾਬ ਦਿੱਤਾ ਸੀ ਕਿ ਕੌਣ ਪ੍ਰਵਾਹ ਕਰਦਾ ਹੈ, ਇਹ ਸਿਰਫ਼ ਕਾਲਾ ਧਨ ਹੈ। ਐਬਨ ਨੇ ਦਵਾਈਆਂ ਦੀ ਗੁਣਵੱਤਾ ਸਬੰਧੀ ਕਈ ਸਵਾਲ ਉਠਾਏ ਸਨ ਜੋ ਵਿਕਾਸਸ਼ੀਲ ਦੇਸ਼ਾਂ ਦੇ ਰੋਗੀਆਂ ਲਈ ਬਣਾਈਆਂ ਜਾਂਦੀਆਂ ਹਨ। ਐਬਨ ਦਾ ਕਹਿਣਾ ਹੈ ਕਿ ਉਸ ਦੀ ਰਿਪੋਰਟਿੰਗ ਤੋਂ ਇਹ ਪਤਾ ਚੱਲਿਐ ਕਿ ਜੈਨੇਰਿਕ ਦਵਾਈ ਕੰਪਨੀਆਂ ਨਿਯਮਤ ਰੂਪ ਨਾਲ ਵੱਖ-ਵੱਖ ਗੁਣਵੱਤਾ ਦੀਆਂ ਦਵਾਈਆਂ ਬਣਾਉਂਦੀਆਂ ਹਨ। ਜੋ ਉਨ੍ਹਾਂ ਬਜ਼ਾਰਾਂ ਵਿਚ ਰੈਗੂਲੇਟਰੀ ਦੀ ਚੌਕਸੀ 'ਤੇ ਨਿਰਭਰ ਕਰਦੀਆਂ ਹਨ।

MedicineMedicine

ਐਬਨ ਅਨੁਸਾਰ ਭਾਰਤੀ ਕੰਪਨੀਆਂ ਅਕਸਰ ਸਭ ਤੋਂ ਘੱਟ ਨਿਯਮਤ ਦੇਸ਼ਾਂ ਲਈ ਸਭ ਤੋਂ ਖ਼ਰਾਬ ਦਵਾਈਆਂ ਬਣਾਉਂਦੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਨਾਲ ਭਾਰਤ ਵਿਚਲੀ ਦਵਾਈ ਦੀ ਸਪਲਾਈ ਵੀ ਬਦਤਰ ਹੋ ਗਈ ਹੈ। ਉਧਰ ਇਸ ਕਿਤਾਬ ਦੇ ਲਾਂਚ ਹੋਣ ਤੋਂ ਬਾਅਦ ਰੈਨਬੈਕਸੀ ਦੇ ਬੁਲਾਰੇ ਦਿਨੇਸ਼ ਠਾਕੁਰ ਦਾ ਦਾਅਵਾ ਹੈ ਕਿ ਐਬਨ ਨੇ ਜਿਨ੍ਹਾਂ ਗੱਲਾਂ ਨੂੰ ਅਪਣੀ ਕਿਤਾਬ ਵਿਚ ਉਜਾਗਰ ਕੀਤਾ ਹੈ ਉਹ ਕਾਲਪਨਿਕ ਅਤੇ ਸੱਚਾਈ ਤੋਂ ਬਹੁਤ ਦੂਰ ਹਨ। ਭਾਰਤੀ ਫਾਰਮਾਸਿਊਟੀਕਲ ਅਲਾਇੰਸ ਦੇ ਸੁਦਰਸ਼ਨ ਜੈਨ ਦਾ ਕਹਿਣਾ ਹੈ ਕਿ ਆਈਪੀਏ ਮੈਂਬਰ ਗੁਣਵੱਤਾ ਦੇ ਸੰਸਾਰਕ ਮਾਪਦੰਡਾਂ ਲਈ ਪ੍ਰਤੀਬੱਧ ਹਨ ਅਤੇ ਇਸ ਕਿਤਾਬ ਦੀ ਜਾਣਕਾਰੀ ਸਹੀ ਨਹੀਂ ਹੈ ਕਿਉਂਕਿ ਉਦੋਂ ਤੋਂ ਬਾਅਦ ਅਚਨਚੇਤ ਚੈਕਿੰਗ ਦੇ ਤਰੀਕਿਆਂ ਨੂੰ ਬਦਲਿਆ ਗਿਆ ਹੈ, ਜਿਸ ਨਾਲ ਇਕ ਵੱਡਾ ਬਦਲਾਅ ਆਇਆ ਹੈ।

MedicineMedicine

ਪਰ ਐਬਨ ਦਾ ਤਰਕ ਹੈ ਕਿ ਇਹ ਸਿਲਸਿਲਾ ਅਜੇ ਵੀ ਓਵੇਂ ਜਿਵੇਂ ਜਾਰੀ ਹੈ। 2016 ਦੇ ਬਾਅਦ ਤੋਂ ਬਾਅਦ ਯੂਐਸ ਐਫਡੀਏ ਵੱਲੋਂ ਘੱਟ ਤੋਂ ਘੱਟ 170 ਭਾਰਤੀ ਦਵਾਈ ਪਲਾਂਟਾਂ ਵਿਚ ਡਾਟਾ ਦੀ ਉਲੰਘਣਾ ਦੇ ਮਾਮਲੇ ਦਰਜ ਕੀਤੇ ਗਏ ਹਨ। ਐਬਨ ਨੇ ਸੁਝਾਅ ਦਿੱਤਾ ਹੈ ਕਿ ਰੋਗੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੂੰ ਖ਼ੁਦ ਦੇਖਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੀ ਦਵਾਈ ਕੰਮ ਕਰ ਰਹੀ ਹੈ, ਜੇਕਰ ਨਹੀਂ ਤਾਂ ਕਿਉਂ?

Location: India, Delhi, New Delhi
Advertisement

 

Advertisement
Advertisement