
ਜਾਣੋ ਇਸ ਤੋਂ ਬਚਣ ਦੇ ਉਪਾਅ
ਨਵੀਂ ਦਿੱਲੀ: ਅੱਜ ਕੱਲ੍ਹ ਦੇ ਸਮੇਂ ਵਿਚ ਲੋਕਾਂ ਕੋਲ ਵਿਅਸਤ ਹੋਣ ਕਾਰਨ ਸਮਾਂ ਹੀ ਨਹੀਂ ਹੁੰਦਾ ਕਿ ਉਹ ਅਪਣੀ ਸਿਹਤ ਦਾ ਧਿਆਨ ਰੱਖ ਸਕਣ। ਇਸ ਲਈ ਤਾਂ ਜਲਦੀ ਵਿਚ ਭੋਜਨ ਕਰਨ ਦੀ ਆਦਤ ਹੋ ਜਾਂਦੀ ਹੈ ਜਿਸ ਦੇ ਬਹੁਤ ਨੁਕਸਾਨ ਹੁੰਦੇ ਹਨ। ਇਸ ਤਰ੍ਹਾਂ ਕਾਹਲੀ ਵਿਚ ਭੋਜਨ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਵੀ ਨਹੀਂ ਖਾਧਾ ਜਾਂਦਾ। ਇਸ ਨਾਲ ਖਾਣਾ ਠੀਕ ਢੰਗ ਨਾਲ ਸਾਡੇ ਪੇਟ ਵਿਚ ਕੰਮ ਨਹੀਂ ਕਰਦਾ ਅਤੇ ਨਾ ਹੀ ਪਚਦਾ ਹੈ।
Salt
ਅਜਿਹੇ ਵਿਚ ਕਈ ਬਿਮਾਰੀਆਂ ਵੀ ਉਤਪੰਨ ਹੁੰਦੀਆਂ ਹਨ। ਉਹਨਾਂ ਵਿਚੋਂ ਇਕ ਸਮੱਸਿਆ ਹੈ ਪੱਥਰੀ ਦੀ। ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਸ ਨਾਲ ਢਿੱਡ ਜਾਂ ਪਿੱਠ ਵਿਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ।ਪਥਰੀ ਕੋਈ ਬੀਮਾਰੀ ਨਹੀਂ, ਸਗੋਂ ਸਾਡੀ ਗ਼ਲਤ ਜੀਵਨ–ਸ਼ੈਲੀ (ਲਾਈਫ਼–ਸਟਾਈਲ) ਦੀ ਦੇਣ ਹੈ, ਜਿਸ ਕਾਰਨ ਪਥਰੀ ਜਿਹੀ ਸਮੱਸਿਆ ਕਿਸੇ ਨੂੰ ਵੀ ਝੱਲਣੀ ਪੈ ਸਕਦੀ ਹੈ।
ਬੇਕਾਰ ਕਿਸਮ ਦਾ ਖਾਣਾ ਖਾਣ ਦੀ ਆਦਤ, ਪਾਣੀ ਘੱਟ ਪੀਣਾ ਇਸ ਦੇ ਮੁੱਖ ਕਾਰਨ ਹੈ। ਡੀਹਾਈਡ੍ਰੇਸ਼ਨ ਕਾਰਨ ਪਿਸ਼ਾਬ ਕੁਝ ਗੂੜ੍ਹੇ ਰੰਗ ਦਾ ਬਣਦਾ ਹੈ; ਜਿਸ ਵਿਚ ਕੈਲਸ਼ੀਅਮ ਸਾਲਟ ਵਧਣਾ ਹੈ ਤੇ ਪਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਗਰਮੀਆਂ ਵਿਚ ਪਾਣੀ ਦੀ ਬੋਤਲ ਸਦਾ ਆਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਥਰੀ ਨਾ ਹੋਵੇ, ਤਾਂ ਕੁਝ ਬੁਰੀਆਂ ਆਦਤਾਂ ਛੱਡਣੀਆਂ ਹੋਣਗੀਆਂ।
Food
ਦਾਲ, ਸਬਜ਼ੀ ਵਿਚ ਲੂਣ ਭਾਵ ਨਮਕ ਸਿਰਫ਼ ਬਲੱਡ–ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹੀ ਨਹੀਂ, ਸਗੋਂ ਸਭ ਨੂੰ ਹੀ ਘੱਟ ਖਾਣਾ ਚਾਹੀਦਾ ਹੈ। ਬਣੀ ਹੋਈ ਸਬਜ਼ੀ ਵਿਚ ਬਾਅਦ ਵਿਚ ਲੂਣ ਪਾਉਣਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਉਸ ਨਾਲ ਪਿਸ਼ਾਬ ਵਿਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ ਤੇ ਉਹ ਕੈਲਸ਼ੀਅਮ ਵੀ ਆਪਣੇ ਨਾਲ ਬਾਹਰ ਸੁੱਟਦਾ ਹੈ ਤੇ ਇੰਝ ਪਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।
ਇਸ ਤੋਂ ਇਲਾਵਾ ਕਦੇ ਵੀ ਡਾਕਟਰੀ ਸਲਾਹ ਤੋਂ ਬਗ਼ੈਰ ਵਿਟਾਮਿਨ ਤੇ ਕੈਲਸ਼ੀਅਮ ਦੀਆਂ ਗੋਲ਼ੀਆਂ ਜਾਂ ਹੋਰ ਦਵਾਈਆਂ ਖਾਣ ਨਾਲ ਵੀ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਪਥਰੀ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਨੂੰ ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪਥਰੀ ਦੀ ਸਮੱਸਿਆ ਵਿਚ ਹੋਰ ਵੀ ਵਾਧਾ ਹੁੰਦਾ ਹੈ।