
ਅੱਜ–ਕੱਲ੍ਹ ਗੁਰਦੇ (ਕਿਡਨੀ) ਵਿੱਚ ਪਥਰੀ ਦੀ ਸਮੱਸਿਆ ਆਮ ਹੀ ਹੋ ਗਈ ਹੈ
ਅੱਜ–ਕੱਲ੍ਹ ਗੁਰਦੇ (ਕਿਡਨੀ) ਵਿੱਚ ਪਥਰੀ ਦੀ ਸਮੱਸਿਆ ਆਮ ਹੀ ਹੋ ਗਈ ਹੈ। ਇਹ ਕਿਸੇ ਵੀ ਉਮਰ–ਵਰਗ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਸ ਨਾਲ ਢਿੱਡ ਜਾਂ ਪਿੱਠ ਵਿੱਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ। ਪਥਰੀ ਕੋਈ ਬੀਮਾਰੀ ਨਹੀਂ, ਸਗੋਂ ਸਾਡੀ ਗ਼ਲਤ ਜੀਵਨ–ਸ਼ੈਲੀ (ਲਾਈਫ਼–ਸਟਾਈਲ) ਦੀ ਦੇਣ ਹੈ, ਜਿਸ ਕਾਰਨ ਪਥਰੀ ਜਿਹੀ ਸਮੱਸਿਆ ਕਿਸੇ ਨੂੰ ਵੀ ਝੱਲਣੀ ਪੈ ਸਕਦੀ ਹੈ। ਬੇਕਾਰ ਕਿਸਮ ਦਾ ਖਾਣਾ ਖਾਣ ਦੀ ਆਦਤ, ਪਾਣੀ ਘੱਟ ਪੀਣਾ ਇਸ ਦੇ ਮੁੱਖ ਕਾਰਨ ਹੈ। ਡੀਹਾਈਡ੍ਰੇਸ਼ਨ ਕਾਰਨ ਪਿਸ਼ਾਬ ਕੁਝ ਗੂੜ੍ਹੇ ਰੰਗ ਦਾ ਬਣਦਾ ਹੈ; ਜਿਸ ਵਿੱਚ ਕੈਲਸ਼ੀਅਮ ਸਾਲਟ ਵਧਣਾ ਹੈ ਤੇ ਪਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।
Wrong Life-style causes stones in the human body
ਗਰਮੀਆਂ ਵਿੱਚ ਪਾਣੀ ਦੀ ਬੋਤਲ ਸਦਾ ਆਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਥਰੀ ਨਾ ਹੋਵੇ, ਤਾਂ ਕੁਝ ਬੁਰੀਆਂ ਆਦਤਾਂ ਛੱਡਣੀਆਂ ਹੋਣਗੀਆਂ। ਦਾਲ–ਸਬਜ਼ੀ ਵਿੱਚ ਲੂਣ ਭਾਵ ਨਮਕ ਸਿਰਫ਼ ਬਲੱਡ–ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹੀ ਨਹੀਂ, ਸਗੋਂ ਸਭ ਨੂੰ ਹੀ ਘੱਟ ਖਾਣਾ ਚਾਹੀਦਾ ਹੈ। ਬਣੀ ਹੋਈ ਸਬਜ਼ੀ ਵਿੱਚ ਬਾਅਦ ’ਚ ਲੂਣ ਪਾਉਣ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ।
ਉਸ ਨਾਲ ਪਿਸ਼ਾਬ ਵਿੱਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ ਤੇ ਉਹ ਕੈਲਸ਼ੀਅਮ ਵੀ ਆਪਣੇ ਨਾਲ ਬਾਹਰ ਸੁੱਟਦਾ ਹੈ ਤੇ ਇੰਝ ਪਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਕਦੇ ਵੀ ਡਾਕਟਰੀ ਸਲਾਹ ਤੋਂ ਬਗ਼ੈਰ ਵਿਟਾਮਿਨ ਤੇ ਕੈਲਸ਼ੀਅਮ ਦੀਆਂ ਗੋਲ਼ੀਆਂ ਜਾਂ ਹੋਰ ਦਵਾਈਆਂ ਖਾਣ ਨਾਲ ਵੀ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਪਥਰੀ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਨੂੰ ਮਾਸਾਹਾਰੀ ਭੋਜਨ ਤੋਂ ਬਚਣਾ ਚਾਹੀਦਾ ਹੈ।