
ਅੱਜ ਕੱਲ ਦੀ ਦੌੜ ਭੱਜ ਦੇ ਜਮਾਨੇ 'ਚ ਤਣਾਅ ਸੁਭਾਵਿਕ ਹੋ ਗਿਆ ਹੈ। ਖਾਸ ਕਰਕੇ ਨੌਜਵਾਨਾਂ 'ਚ ਕਰੀਅਰ ਨੂੰ ਲੈ ਕੇ ਚਿੰਤਾ ਆਮ ਹੋ ਗਈ ਹੈ।
ਨੀਦਰਲੈਂਡ : ਅੱਜ ਕੱਲ ਦੀ ਦੌੜ ਭੱਜ ਦੇ ਜਮਾਨੇ 'ਚ ਤਣਾਅ ਸੁਭਾਵਿਕ ਹੋ ਗਿਆ ਹੈ। ਖਾਸ ਕਰਕੇ ਨੌਜਵਾਨਾਂ 'ਚ ਕਰੀਅਰ ਨੂੰ ਲੈ ਕੇ ਚਿੰਤਾ ਆਮ ਹੋ ਗਈ ਹੈ। ਇਸੇ ਕਾਰਨ ਹੁਣ ਯੂਨੀਵਰਸਿਟੀਆਂ ਵਲੋਂ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਜਿਸ ਨਾਲ ਇਸ ਤਣਾਅ ਭਰੇ ਮਾਹੌਲ ਨੂੰ ਸ਼ਾਂਤ ਕੀਤਾ ਜਾ ਸਕੇ। ਅਜਿਹੇ 'ਚ ਇੱਕ ਯੂਨੀਵਰਸਿਟੀ ਦਾ ਅਨੋਖਾ ਤਰੀਕਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸਦੀ ਪ੍ਰਸਿੱਧੀ ਇੰਨੀ ਵੱਧ ਗਈ ਹੈ ਕਿ ਲੰਬੀਆਂ ਕਤਾਰਾਂ ਲਗ ਰਹੀਆਂ ਹਨ।
help releasing tension
ਦਰਅਸਲ ਨੀਦਰਲੈਂਡਜ਼ ਦੇ ਨਿਜਮੇਜੇਨ ਸ਼ਹਿਰ ਦੀ ਰਾਡਬਾਊਡ ਯੂਨੀਵਰਸਿਟੀ ਨੇ ਵਿਰਦਿਆਰਥੀਆਂ ਦੀ ਟੈਨਸ਼ਨ ਦੂਰ ਭਜਾਉਣ ਲਈ ਇੱਕ ਅਨੋਖਾ ਉਪਾਅ ਲੱਭਿਆ ਹੈ। ਜਿਸ ਬਾਰੇ ਸੁਣਦੇ ਹੀ ਹਰ ਕੋਈ ਹੈਰਾਨ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਕਬਰ 'ਚ ਲੰਮੇ ਪਾ ਕੇ ਪ੍ਰਾਣਾਯਾਮ ਕਰਵਾਇਆ ਜਾਂਦਾ ਹੈ। ਯੂਨੀਵਰਸਿਟੀ ਦਾ ਦਾਅਵਾ ਹੈ ਕਿ ਇਸ ਨਾਲ ਪ੍ਰੀਖਿਆ ਸਬੰਧੀ ਜਾਂ ਕਿਸੇ ਵੀ ਤਰ੍ਹਾਂ ਦੇ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ
ਇਸ ਸਬੰਧੀ ਵਿਦਿਆਰਥੀਆਂ ਨੇ ਦੱਸਿਆ ਕਿ ਦੁਨੀਆਂ ਭਰ 'ਚ ਇਹ ਪ੍ਰੋਗਰਾਮ ਮਸ਼ਹੂਰ ਹੋ ਚੁੱਕਾ ਹੈ ਅਤੇ ਵਿਦਿਆਰਥੀ ਦੀ ਵੇਟਿੰਗ ਲਿਸਟ ਲਗਾਤਾਰ ਵੱਧਦੀ ਜਾਂ ਰਹੀ ਹੈ। ਉਹਨਾਂ ਨੇ ਦੱਸਿਆ ਕਿ ਕਬਰ 'ਚ ਪ੍ਰਾਣਾਯਾਮ ਤੇ ਯੋਗ ਖਾਸ ਤੋਰ 'ਤੇ ਕੰਬਲ ਤੇ ਚਟਾਈ ਦੀ ਵਿਵਸਥਾ ਵੀ ਹੈ। ਉਹਨਾਂ ਨੇ ਦੱਸਿਆ ਕਿ ਤੀਹ ਮਿੰਟ ਤੋਂ ਤਿੰਨ ਘੰਟੇ ਤੱਕ ਦੀ ਬੁਕਿੰਗ ਕੀਤੀ ਜਾ ਸਕਦੀ ਹੈ।
help releasing tension
ਅਜਿਹਾ ਹੀ ਦੱਖਣੀ ਕੋਰੀਆ 'ਚ ਵੀ ਪ੍ਰਚਲਿਤ ਹੈ, ਹਯੋਵੋਮ ਹੀਲਿੰਗ ਸੈਂਟਰ ਇਹ ਸੇਵਾ ਲੋਕਾਂ ਨੂੰ ਮੌਤ ਦਾ ਅਨੁਭਵ ਕਰਵਾਉਣ ਲਈ ਦਿੱਤੀ ਜਾਂਦੀ ਹੈ। 2012 'ਚ ਸ਼ੁਰੂ ਕੀਤੀ ਗਈ ਇਸ 'ਚ ਹਜੇ ਤੱਕ 25 ਹਜ਼ਾਰ ਲੋਕ ਹਿੱਸਾ ਲੈ ਚੁੱਕੇ ਹਨ। ਇਸ ਦਾ ਮੁੱਖ ਮੰਤਵ ਮੌਤ ਨੂੰ ਮਹਿਸੂਸ ਕਰ ਜੀਵਨ ਦੀ ਮਹੱਤਤਾ ਸਮਝਣਾ ਹੈ। ਇਸ ਨਾਲ ਜੀਵਨ ਜਿਉਣ ਦਾ ਨਜ਼ਰੀਆ ਬਦਲ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।