
Health News: ਮਾਹਰਾਂ ਅਨੁਸਾਰ ਥੋੜ੍ਹੀ ਮਾਤਰਾ ਵਿਚ ਘਿਉ ਦਾ ਸੇਵਨ ਕਰਨ ਨਾਲ ਸਿਹਤਮੰਦ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ
Health News: ਪੁਰਾਣੇ ਜ਼ਮਾਨੇ ਵਿਚ, ਰੋਟੀ ਘਿਉ ਤੋਂ ਬਿਨਾਂ ਕਦੇ ਨਹੀਂ ਖਾਧੀ ਜਾਂਦੀ ਸੀ ਅਤੇ ਜਦੋਂ ਦਾਲ ਵਿਚ ਘਿਉ ਪਾਇਆ ਜਾਂਦਾ ਸੀ, ਤਾਂ ਇਸ ਤੋਂ ਇਕ ਸੁੰਦਰ ਖ਼ੁਸ਼ਬੂ ਨਿਕਲਦੀ ਸੀ ਜੋ ਲੋਕਾਂ ਨੂੰ ਖ਼ੁਸ਼ ਕਰਦੀ ਸੀ। ਹਾਲਾਂਕਿ, ਆਧੁਨਿਕ ਯੁੱਗ ਵਿਚ ਕਈ ਤਰ੍ਹਾਂ ਦੀ ਮਿਲਾਵਟ ਸਮੇਤ ਕਈ ਕਾਰਨਾਂ ਕਰ ਕੇ ਘਿਉ ਦੀ ਵਰਤੋਂ ਕਰਨ ਦਾ ਰੁਝਾਨ ਹੌਲੀ-ਹੌਲੀ ਘੱਟ ਗਿਆ ਹੈ।
ਇਸ ਤੋਂ ਇਲਾਵਾ, ਘਿਉ ਦੇ ਸੇਵਨ ਨਾਲ ਜੁੜੇ ਸੰਭਾਵੀ ਸਿਹਤ ਖ਼ਤਰਿਆਂ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੀ ਜਾਗੂਰਕਤਾ ਵੀ ਵਧ ਰਹੀ ਹੈ। ਮਾਹਰਾਂ ਅਨੁਸਾਰ ਥੋੜ੍ਹੀ ਮਾਤਰਾ ਵਿਚ ਘਿਉ ਦਾ ਸੇਵਨ ਕਰਨ ਨਾਲ ਸਿਹਤਮੰਦ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਹਾਲਾਂਕਿ, ਘਿਉ ਦੇ ਜ਼ਿਆਦਾ ਸੇਵਨ ਦੇ ਨੁਕਸਾਨਦੇਹ ਪ੍ਰਭਾਵ ਹੋ ਸਕਦੇ ਹਨ ਅਤੇ ਇਹ ਸਮਝਣਾ ਜ਼ਰੂਰੀ ਹੈ ਕਿ ਘਿਉ ਦੀ ਵਰਤੋਂ ਕਰਨ ਨਾਲ ਕਿਸ ਨੂੰ ਫ਼ਾਇਦਾ ਹੋ ਸਕਦਾ ਹੈ ਅਤੇ ਕਿਸ ਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਹਰ ਮਨੁੱਖੀ ਸਰੀਰ ਦੀਆਂ ਵੱਖੋ-ਵਖਰੀਆਂ ਸਮੱਰਥਾਵਾਂ ਹੁੰਦੀਆਂ ਹਨ ਅਤੇ ਵਿਅਕਤੀ ਦੀ ਸਿਹਤ ਇਹ ਤੈਅ ਕਰਦੀ ਹੈ ਕਿ ਘਿਉ ਉਨ੍ਹਾਂ ਨੂੰ ਲਾਭ ਪਹੁੰਚਾਏਗਾ ਜਾਂ ਨੁਕਸਾਨ। ਜੇਕਰ ਕਿਸੇ ਵਿਅਕਤੀ ਦੀ ਸਿਹਤ ਪਹਿਲਾਂ ਤੋਂ ਹੀ ਕਮਜ਼ੋਰ ਹੈ ਤਾਂ ਉਸ ਲਈ ਘਿਉ ਦਾ ਸੇਵਨ ਕਰਨਾ ਲਾਭਦਾਇਕ ਨਹੀਂ ਹੋ ਸਕਦਾ। ਦੂਜੇ ਪਾਸੇ ਜੇਕਰ ਕੋਈ ਸਿਹਤਮੰਦ ਵਿਅਕਤੀ ਘੱਟ ਮਾਤਰਾ ਵਿਚ ਘਿਉ ਖਾਵੇ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।
ਸਵੇਰੇ ਚਪਾਤੀ ’ਤੇ ਘਿਉ ਲਗਾ ਕੇ ਇਸ ਦਾ ਸੇਵਨ ਕਰਨ ਨਾਲ ਦਿਨ ਭਰ ਦੀ ਭੁੱਖ ਨੂੰ ਕਾਬੂ ਵਿਚ ਰਖਿਆ ਜਾ ਸਕਦਾ ਹੈ, ਜਿਸ ਨਾਲ ਭਾਰ ਕੰਟਰੋਲ ਵਿਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਜਦੋਂ ਘਿਉ ਨੂੰ ਚਪਾਤੀ ਉਤੇ ਲਗਾਇਆ ਜਾਂਦਾ ਹੈ, ਤਾਂ ਇਹ ਇਸ ਦੇ ਗਲਾਈਸੈਮਿਕ ਇੰਡੈਕਸ ਨੂੰ ਘਟਾਉਂਦਾ ਹੈ, ਜੋ ਸ਼ੂਗਰ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਘਿਉ ਦਾ ਬਹੁਤ ਜ਼ਿਆਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ। ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਕੈਲੇਸਟਰੋਲ ਦਾ ਪੱਧਰ ਉੱਚਾ ਹੈ ਜਾਂ ਜੋ ਲੋਕ ਦਿਲ ਦੇ ਮਰੀਜ਼ ਹਨ।
ਇਸ ਤੋਂ ਇਲਾਵਾ, ਜਦੋਂ ਘਿਉ ਨੂੰ ਉੱਚ ਤਾਪਮਾਨ ’ਤੇ ਗਰਮ ਕੀਤਾ ਜਾਂਦਾ ਹੈ, ਤਾਂ ਇਸ ਦੀ ਬਣਤਰ ਬਦਲ ਜਾਂਦੀ ਹੈ, ਜਿਸ ਨਾਲ ਸਰੀਰ ਵਿਚ ਫ੍ਰੀ ਸੈੱਲ ਬਣਦੇ ਹਨ। ਫ੍ਰੀ ਸੈੱਲਾਂ ਦਾ ਇਕੱਠਾ ਹੋਣਾ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਘਿਉ ਦਾ ਸੇਵਨ ਸੰਜਮ ਨਾਲ ਕਰਨਾ ਜ਼ਰੂਰੀ ਹੋ ਜਾਂਦਾ ਹੈ, ਆਮ ਤੌਰ ’ਤੇ ਇਕ ਜਾਂ ਦੋ ਚਮਚ, ਇਸ ਤੋਂ ਵੱਧ ਦਿਨ ਵਿਚ ਦੇਸੀ ਘਿਉ ਦਾ ਸੇਵਨ ਨਹੀਂ ਕਰਨਾ ਚਾਹੀਦਾ।