ਬਲੱਡ ਸ਼ੂਗਰ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਨੇ ਫਲ ਅਤੇ ਸਬਜ਼ੀਆਂ ਦੇ ਛਿਲਕੇ
Published : Apr 14, 2025, 9:41 am IST
Updated : Apr 14, 2025, 9:41 am IST
SHARE ARTICLE
Fruit and vegetable peels can cure many body problems including blood sugar
Fruit and vegetable peels can cure many body problems including blood sugar

ਇਹ ਦਿਲ ਨੂੰ ਸੁਰੱਖਿਅਤ ਰੱਖਣ ਵਿਚ ਵੀ ਮਦਦਗਾਰ ਹੈ।

 

Health News: ਆਮ ਤੌਰ ’ਤੇ ਜਦੋਂ ਅਸੀਂ ਕੁੱਝ ਫਲ ਅਤੇ ਸਬਜ਼ੀਆਂ ਕੱਟਦੇ ਹਾਂ ਤਾਂ ਇਸ ਦੇ ਛਿਲਕੇ ਨੂੰ ਕੂੜੇਦਾਨ ਵਿਚ ਸੁੱਟ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਫਲਾਂ ਦੇ ਇਨ੍ਹਾਂ ਛਿਲਕਿਆਂ ਵਿਚ ਕਿੰਨੇ ਪੌਸ਼ਟਿਕ ਗੁਣ ਹਨ? ਇਕ ਖੋਜ ਵਿਚ ਇਹ ਪਾਇਆ ਗਿਆ ਹੈ ਕਿ ਇਨ੍ਹਾਂ ਗੂੜ੍ਹੇ ਰੰਗ ਦੇ ਛਿਲਕਿਆਂ ਵਿਚ ਅਸਲ ਵਿਚ ਬਹੁਤ ਗੁਣ ਹਨ। ਇਕ ਤਾਜ਼ਾ ਖੋਜ ਵਿਚ ਪਾਇਆ ਗਿਆ ਹੈ ਕਿ ਸੰਤਰਾ-ਮੁਸੰਮੀ ਵਰਗੇ ਖੱਟੇ ਫਲਾਂ ਦੇ ਛਿਲਕੇ ਵਿਚ ਸੁਪਰ-ਫਲੇਵੋਨੋਇਡਸ ਮੌਜੂਦ ਹੁੰਦੇ ਹਨ। ਇਹ ਕੈਲੇਸਟਰੋਲ ਦੇ ਬੁਰੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ ਅਤੇ ਖ਼ੂਨ ਦੇ ਪ੍ਰਵਾਹ ਦੇ ਦੌਰਾਨ ਧਮਣੀਆਂ ਤੇ ਬਹੁਤ ਜ਼ਿਆਦਾ ਦਬਾਅ ਨਹੀਂ ਹੋਣ ਦਿੰਦਾ। ਇਹ ਦਿਲ ਨੂੰ ਸੁਰੱਖਿਅਤ ਰੱਖਣ ਵਿਚ ਵੀ ਮਦਦਗਾਰ ਹੈ।

ਸੇਬ ਦੇ ਛਿਲਕੇ ਫ਼ਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਪਾਚਣ ਨੂੰ ਸਹੀ ਰਖਦਾ ਹੈ। ਸੇਬ ਦੇ ਛਿਲਕਿਆਂ ਵਿਚ ਪੈਕਟਿਨ ਨਾਂ ਦਾ ਫ਼ਾਈਬਰ ਹੁੰਦਾ ਹੈ ਜੋ ਬਲੱਡ ਕੈਲੇਸਟਰੋਲ ਨੂੰ ਘਟਾਉਣ ਵਿਚ ਮਦਦਗਾਰ ਹੁੰਦਾ ਹੈ ਅਤੇ ਬਲੱਡ ਸੂਗਰ ਨੂੰ ਕੰਟਰੋਲ ਕਰਦਾ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਗੁਣ ਕੈਂਸਰ ਸੈੱਲਾਂ ਨੂੰ ਕੰਟਰੋਲ ਕਰਦੇ ਹਨ।

ਆਲੂ ਦੇ ਛਿਲਕੇ ਵਿਚ ਫ਼ਾਈਬਰ ਦੇ ਨਾਲ, ਜਿੰਕ, ਵਿਟਾਮਿਨ ਸੀ, ਆਇਰਨ, ਪੋਟਾਸ਼ੀਅਮ, ਵਿਟਾਮਿਨ ਬੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ। ਇਸ ਵਿਚ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ। ਇਸ ਲਈ ਸਿਹਤ ਲਈ ਚੰਗਾ ਹੈ ਕਿ ਜਿਥੋਂ ਤਕ ਸੰਭਵ ਹੋ ਸਕੇ ਆਲੂ ਨੂੰ ਛਿਲਕੇ ਸਮੇਤ ਖਾਉ।

ਆਲੂ ਦੇ ਛਿਲਕੇ ਇਮਿਊਨਿਟੀ ਵਧਾਉਣ ਵਿਚ ਵੀ ਬਹੁਤ ਮਦਦ ਕਰਦੇ ਹਨ। ਇਸ ਕਾਰਨ ਪਾਚਣ ਸਹੀ ਰਹਿੰਦਾ ਹੈ ਅਤੇ ਇਹ ਚਮੜੀ ਨੂੰ ਤੰਦਰੁਸਤ ਵੀ ਬਣਾਉਂਦਾ ਹੈ।
ਕੇਲੇ ਦੇ ਛਿਲਕੇ ਦੀ ਵਰਤੋਂ ਸੇਰੋਟੋਨਿਨ ਨਾਮ ਦਾ ਇਕ ਹਾਰਮੋਨ ਜਾਰੀ ਕਰਦਾ ਹੈ ਜਿਸ ਨੂੰ ਫੀਲਗੁੱਡ ਹਾਰਮੋਨ ਵੀ ਕਿਹਾ ਜਾਂਦਾ ਹੈ।

ਇਹ ਬੇਚੈਨੀ ਜਾਂ ਉਦਾਸੀ ਦੀ ਭਾਵਨਾ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਖ਼ੁਸ਼ ਰੱਖ ਸਕਦਾ ਹੈ। ਇਸ ਵਿਚ ਇਕ ਲੂਟੀਨ ਨਾਂ ਦਾ ਐਂਟੀ-ਆਕਸੀਡੈਂਟ ਵੀ ਹੁੰਦਾ ਹੈ ਜੋ ਅੱਖਾਂ ਦੇ ਸੈੱਲਾਂ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ ਅਤੇ ਮੋਤੀਆ ਹੋਣ ਦਾ ਖ਼ਤਰਾ ਵੀ ਘਟਾਉਂਦਾ ਹੈ। ਤੁਸੀਂ ਇਸ ਨੂੰ ਪਾਣੀ ਵਿਚ ਉਬਾਲ ਕੇ ਪੀ ਸਕਦੇ ਹੋ ਜਾਂ ਸਬਜ਼ੀ ਦੇ ਰੂਪ ਵਿਚ ਇਸ ਨੂੰ ਖਾ ਸਕਦੇ ਹੋ।

ਕੱਦੂ ਦੇ ਛਿਲਕੇ ਵਿਚ ਬੀਟਾ ਕੈਰੋਟਿਨ ਹੁੰਦਾ ਹੈ ਜੋ ਫ਼?ਰੀ ਸੈੱਲਾਂ ਤੋਂ ਬਚਾਉਂਦਾ ਹੈ। ਬੀਟਾ ਕੈਰੋਟੀਨ ਸਾਨੂੰ ਕੈਂਸਰ ਤੋਂ ਬਚਾ ਸਕਦੀ ਹੈ। ਇਸ ਵਿਚ ਮੌਜੂਦ ਜਿੰਕ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ। ਜਿੰਕ ਨਹੁੰਆਂ ਨੂੰ ਮਜ਼ਬੂਤ ਕਰਦਾ ਹੈ। ਕੱਦੂ ਦਾ ਛਿਲਕਾ ਸਾਡੀ ਚਮੜੀ ਦੇ ਸੈੱਲਾਂ ਨੂੰ ਅਲਟਰਾ ਵਾਇਲਟ ਕਿਰਨਾਂ ਤੋਂ ਵੀ ਬਚਾਉਂਦਾ ਹੈ।


 

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement