Health News: ਕਈ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੀ ਹੈ ‘ਖੁੰਬ’
Published : Sep 14, 2024, 6:52 am IST
Updated : Sep 14, 2024, 6:52 am IST
SHARE ARTICLE
'Mushroom' cures many diseases from the root Health News
'Mushroom' cures many diseases from the root Health News

Health News:  ਖੁੰਬ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ਵਿਚ ਵਾਧਾ ਕਰਦੀ ਹੈ।

'Mushroom' cures many diseases from the root Health News: ਖੁੰਬਾਂ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫ਼ਾਸਫ਼ੋਰਿਕ ਐਸਿਡ ਮਿਲਦਾ ਹੈ। ਇਸ ਨੂੰ ਫ਼ਾਈਬਰ ਦਾ ਵੀ ਸੱਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਮਸ਼ਰੂਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਆਉ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ:

 ਖੁੰਬ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ਵਿਚ ਵਾਧਾ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ। ਖੁੰਬ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫ਼ਾਸਫ਼ੋਰਿਕ ਐਸਿਡ ਮਿਲਦਾ ਹੈ। ਇਨ੍ਹਾਂ ਦੀ ਵਜ੍ਹਾ ਕਰ ਕੇ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।

 ਸਰਦੀ ਦੇ ਮੌਸਮ ਵਿਚ ਬਹੁਤ ਸਾਰੇ ਲੋਕਾਂ ਨੂੰ ਖੰਘ, ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਖੁੰਬ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਸ ਨਾਲ ਤੁਸੀਂ ਹੋਣ ਵਾਲੇ ਸਰਦੀ-ਜ਼ੁਕਾਮ ਦੀ ਲਪੇਟ ਵਿਚ ਨਹੀਂ ਆਉਂਦੇ। ਵਿਟਾਮਿਨ, ਪ੍ਰੋਟੀਨ, ਖਣਿਜ ਦੇ ਤੱਤਾਂ ਨਾਲ ਭਰਪੂਰ ਖੁੰਬਾਂ ਸਰੀਰ ਵਿਚ ਪੋਸ਼ਣ ਦੀ ਕਮੀ ਨੂੰ ਪੂਰਾ ਕਰਦੀਆਂ ਹਨ। ਇਹ ਹਰ ਉਮਰ ਦੇ ਲੋਕਾਂ ਲਈ ਬਹੁਤ ਫ਼ਾਇਦੇਮੰਦ ਸਬਜ਼ੀ ਮੰਨੀ ਜਾ ਰਹੀ ਹੈ। ਇਸ ਦੀ ਵਰਤੋਂ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਵੱਧ ਮਾਤਰਾ ਵਿਚ ਕਰਨੀ ਚਾਹੀਦੀ ਹੈ।

ਨਿਯਮਤ ਰੂਪ ਵਿਚ ਮਸ਼ਰੂਮ ਜ਼ਿਆਦਾ ਖਾਣ ਵਾਲੇ ਅਧਖੜ ਉਮਰ ਅਤੇ ਬਜ਼ੁਰਗ ਮਰਦਾਂ ਨੂੰ ਗਦੂਦ (ਪ੍ਰੋਸਟੇਟ) ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਅਧਿਐਨ ਅਨੁਸਾਰ ਹਫ਼ਤੇ ਵਿਚ ਦੋ ਵਾਰੀ ਖੁੰਬ ਖਾਣ ਵਾਲਿਆਂ ਨੂੰ ਗਦੂਦ ਕੈਂਸਰ ਹੋਣ ਦਾ ਖ਼ਤਰਾ 8 ਫ਼ੀ ਸਦੀ ਘੱਟ ਜਾਂਦਾ ਹੈ ਅਤੇ ਹਫ਼ਤੇ ਵਿਚ ਤਿੰਨ ਵਾਰੀ ਤੋਂ ਜ਼ਿਆਦਾ ਖੁੰਬ ਖਾਣ ਨਾਲ ਕੈਂਸਰ ਦਾ ਖ਼ਤਰਾ 17 ਫ਼ੀ ਸਦੀ ਘੱਟ ਹੁੰਦਾ ਦਸਿਆ ਜਾ ਰਿਹਾ ਹੈ।

ਹਾਈ ਬੱਲਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਲਈ ਖੁੰਬ ਸੱਭ ਤੋਂ ਚੰਗਾ ਸ੍ਰੋਤ ਹੈ। ਖੁੰਬ ਵਿਚ ਮਿਲਣ ਵਾਲੇ ਵਿਟਾਮਿਨ, ਪ੍ਰੋਟੀਨ, ਫ਼ਾਈਬਰ, ਨਿਊਟਰੀਐਂਟਸ ਆਦਿ ਕੈਲੇਸਟਰੋਲ ਦੇ ਲੈਵਲ ਨੂੰ ਵਧਣ ਤੋਂ ਰੋਕਦਾ ਹੈ। ਜੇਕਰ ਤੁਸੀਂ ਅਪਣੇ ਵੱਧ ਰਹੇ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਅਪਣੇ ਖਾਣੇ ਵਿਚ ਖੁੰਬ ਨੂੰ ਜ਼ਰੂਰ ਸ਼ਾਮਲ ਕਰੋ। ਖੁੰਬ ਵਿਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਮਿਲਦੀ ਹੈ, ਜੋ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਤੁਹਾਡੀ ਮਦਦ ਕਰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement