ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ
Published : Mar 15, 2019, 11:56 am IST
Updated : Mar 15, 2019, 11:56 am IST
SHARE ARTICLE
Drinking lemon water in morning is beneficial
Drinking lemon water in morning is beneficial

ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਲਈ ਮਦਦ ਕਰਦੇ ਹਨ।

ਨਿੰਬੂ ਸਹਿਤ ਲਈ ਬਹੁਤ ਹੀ ਫਾਇਦੇਮਦ ਹੁੰਦਾ ਹੈ, ਇਸਦੇ ਨਾਲ ਹੀ ਨਿੰਬੂ ਪਾਣੀ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਉੱਥੇ ਹੀ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਨਾਲ ਸਰੀਰ ਦੀ ਪਾਚਨਪ੍ਰਣਾਲੀ ਵੀ ਠੀਕ ਕੰਮ ਕਰਦੀ ਹੈ। ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਰੋਜ਼ ਸਵੇਰੇ ਨਿੰਬੂ-ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ਿਅਮ ਅਤੇ ਫਾਈਬਰ ਮਿਲਦਾ ਹੈ।

Lemon waterLemon water

ਜ਼ਿਆਦਾਤਰ ਲੋਕ ਵਜ਼ਨ ਘੱਟ ਕਰਨ ਲਈ ਕੌਸੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਂਦੇ ਹਨ, ਹਾਲਾਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਸਦਾ ਜ਼ਿਆਦਾ ਸੇਵਨ ਕਰਨ ਨਾਲ ਕੁਝ ਸਾਈਡ ਇਫੈਕਟ ਵੀ ਹੋ ਸਕਦੇ ਹਨ। ਜ਼ਿਆਦਾ ਨਿੰਬੂ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਡੀ-ਹਾਈਡਰੇਸ਼ਨ ਦੀ ਸਮੱਸਿਆ ਵੀ ਵਧ ਸਕਦੀ ਹੈ। ਇਸਦੇ ਇਲਾਵਾ ਹੋਰ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਚਮੜੀ ਨੂੰ ਹੋਵੇਗਾ ਫਾਇਦਾ- ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਚੇਹਰੇ ਦੇ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਚਮਕਦਾਰ ਚਮੜੀ ਲਈ ਵੀ ਨਿੰਬੂ ਮਦਦਗਾਰ ਸਾਬਿਤ ਹੁੰਦਾ ਹੈ।

ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਬਿਮਾਰੀਆਂ ਨੂੰ ਦੂਰ ਕਰਨ ‘ਚ ਹੋਵੇਗਾ ਫਾਇਦਾ- ਨਿੰਬੂ ਵਿਚ ਵਿਟਾਮਨ ਸੀ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਇਸਦੇ ਕਾਰਨ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।

ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਹੋਵੇਗੀ ਪਾਚਨ ਸ਼ਕਤੀ ਮਜ਼ਬੂਤ- ਨਿੰਬੂ ਪਾਚਨ ਵਿਚ ਬਹੁਤ ਸਹਾਇਕ ਸਾਬਿਤ ਹੁੰਦਾ ਹੈ। ਰੋਜ਼ ਸਵੇਰੇ ਨਿੰਬੂ ਪਾਣੀ ਪੀਣ ਨਾਲ ਪੂਰੇ ਦਿਨ ਦੀ ਪਾਚਨ ਕਿਰਿਆ ਨੂੰ ਸਹੀ ਕੀਤਾ ਜਾ ਸਕਦਾ ਹੈ। ਉੱਥੇ ਹੀ ਨਿੰਬੂ-ਪਾਣੀ ਨਾਲ ਐਸਿਡੀਟੀ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ।

Lemon waterLemon water

ਸਵੇਰੇ ਖਾਲੀ ਪੇਟ-ਨਿੰਬੂ ਪਾਣੀ ਪੀਣ ਨਾਲ ਮਿਲੇਗੀ ਸਰੀਰ ਨੂੰ ਉਰਜਾ- ਸਵੇਰੇ ਖਾਲੀ ਪੇਟ-ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਉਰਜਾ ਮਿਲਦੀ ਹੈ ਅਤੇ ਇਸ ਨਾਲ ਸਰੀਰ ਨੂੰ ਤਨਾਅ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ।

ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਵਜ਼ਨ ਘੱਟ ਕਰਨਾ ਹੋਵੇਗਾ ਅਸਾਨ- ਵਧਦੇ ਵਜ਼ਨ ਨੂੰ ਘੱਟ ਕਰਨ ਲਈ ਨਿੰਬੂ ਪਾਣੀ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ। ਨਿੰਬੂ ਵਿਚ ਪਾਏ ਜਾਣ ਵਾਲੇ ਪੇਕਟਿਨ ਫਾਈਬਰ ਸਰੀਰ ਨੂੰ ਭੁੱਖ ਮਹਿਸੂਸ ਨਹੀਂ ਹੋਣ ਦਿੰਦੇ। ਨਿੰਬੂ ਸਰੀਰ ਵਿਚੋਂ ਜ਼ਹਿਰੀਲੇ ਤੱਤ ਕੱਢ ਕੇ ਵਜ਼ਨ ਘੱਟ ਕਰਨ ਵਿਚ ਮਦਦਗਾਰ ਸਾਬਿਤ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement