ਸ਼ਹਿਦ 'ਚ ਮਿਲਾਓ ਰਸੋਈਘਰ ਦੀਆਂ ਕੁਝ ਚੀਜ਼ਾਂ, ਸਿਹਤ 'ਚ ਆਉਣਗੇ ਇਹ ਬਦਲਾਅ
Published : Feb 25, 2019, 2:09 pm IST
Updated : Feb 25, 2019, 2:09 pm IST
SHARE ARTICLE
Honey benefits
Honey benefits

ਸ਼ਹਿਦ ਸਿਹਤ ਲਈ ਬਹੁਤ ਲਾਭਦਾਇਕ ਔਸ਼ਧੀ ਹੈ। ਸਿਹਤ ਦੇ ਜਾਣਕਾਰਾਂ ਮੁਤਾਬਕ, ਜੇਕਰ ........

ਭੋਪਾਲ: ਸ਼ਹਿਦ ਸਿਹਤ ਲਈ ਬਹੁਤ ਲਾਭਦਾਇਕ ਔਸ਼ਧੀ ਹੈ। ਸਿਹਤ ਦੇ ਜਾਣਕਾਰਾਂ ਮੁਤਾਬਕ, ਜੇਕਰ ਸ਼ਹਿਦ ਦੇ ਇਸਤੇਮਾਲ ਦਾ ਤਰੀਕਾ ਪਤਾ ਹੈ, ਤਾਂ ਇਸ ਦੀ ਵਰਤੋਂ ਕਰਕੇ ਸਿਹਤ ਸਬੰਧੀ ਹਰ ਰੋਗ ਨਾਲ ਲੜਿਆ ਜਾ ਸਕਦਾ ਹੈ।  ਇਹੀ ਕਾਰਨ ਹੈ ਕਿ, ਆਯੁਰਵੇਦ ਵਿਚ ਇਸ ਨੂੰ ਬੇਹਦ ਲਾਭਦਾਇਕ ਔਸ਼ਧੀ ਕਿਹਾ ਜਾਂਦਾ ਹੈ। ਅਜਿਹੀ ਹੀ ਇੱਕ ਚੀਜ ਹੈ ਦਾਲਚੀਨੀ, ਜੋ ਸਾਡੇ ਘਰ ਦੀ ਰਸੋਈ ਵਿਚ ਆਮ ਤੌਰ 'ਤੇ ਮਿਲ ਹੀ ਜਾਂਦੀ ਹੈ।

Boil WaterBoil Water

 ਉਂਝ ਤਾਂ ਇਸ ਨੂੰ ਖਾਣ ਦਾ ਸਵਾਦ ਵਧਾਉਣ ਲਈ ਮਸਾਲੇ ਦੇ ਰੂਪ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਸ ਨੂੰ ਜੇਕਰ ਸ਼ਹਿਦ ਨਾਲ ਵਰਤਿਆ ਜਾਵੇ ਤਾਂ ਇਹ ਕਈ ਬੀਮਾਰੀਆਂ ਨੂੰ ਜਡ਼ ਤੋਂ ਖਤਮ ਕਰਨ ਵਾਲੀ ਔਸ਼ਧੀ ਬਣ ਜਾਂਦੀ ਹੈ। ਕੈਂਸਰ ਵਰਗੇ ਜਾਨਲੇਵਾ ਰੋਗ ਨੂੰ ਨਿਯੰਤਰਿਤ ਕਰਨ ਵਿਚ ਦਾਲਚੀਨੀ ਬੇਹਦ ਫਾਇਦੇਮੰਦ ਹੈ। ਜੇਕਰ ਇੱਕ ਮਹੀਨੇ ਤੱਕ ਗਰਮ ਪਾਣੀ ਵਿਚ ਦਾਲਚੀਨੀ ਪਾਉਡਰ ਅਤੇ ਸ਼ਹਿਦ ਦਾ ਸੇਵਨ ਕੀਤਾ ਜਾਵੇ ਤਾਂ ਇਸ ਤੋਂ ਰੋਗ ਰੋਕਣ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ, ਜਿਸ ਨਾਲ ਸਰੀਰ ਨੂੰ ਹਰ ਰੋਗ ਨਾਲ ਲੜਨ ਵਿਚ ਮਦਦ ਮਿਲਦੀ ਹੈ।

ਦਾਲਚੀਨੀ ਅਤੇ ਸ਼ਹਿਦ ਦਾ ਮਿਸ਼ਰਣ ਦਿਲ ਲਈ ਵੀ ਬੇਹਦ ਫਾਇਦੇਮੰਦ ਹੁੰਦਾ ਹੈ। ਇਹਨਾਂ ਦਾ ਸੇਵਨ ਦਿਲ ਦੀਆਂ ਧਮਨੀਆਂ ਵਿਚ ਕੋਲੇਸਟਰਾਲ ਨੂੰ ਜਮਣ ਤੋਂ ਰੋਕਦਾ ਹੈ। ਰੋਜਾਨਾ ਸ਼ਹਿਦ ਅਤੇ ਦਾਲਚੀਨੀ ਦਾ ਗਰਮ ਪਾਣੀ ਨਾਲ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਦਾਲਚੀਨੀ ਅਤੇ ਸ਼ਹਿਦ ਦੇ ਮਿਸ਼ਰਣ ਨੂੰ ਰੋਟੀ ਨਾਲ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਦਾਲਚੀਨੀ ਨੂੰ ਚਾਹ ਵਿਚ ਪਾ ਕੇ ਵੀ ਪੀਤਾ ਜਾ ਸਕਦਾ ਹੈ। ਵਧਦੇ ਭਾਰ ਤੋਂ ਪੀਡ਼ਿਤ ਲੋਕਾਂ ਲਈ ਸ਼ਹਿਦ ਅਤੇ ਦਾਲਚੀਨੀ ਇੱਕ ਵਰਦਾਨ ਮੰਨਿਆ ਜਾਂਦਾ ਹੈ। 

DalchiniDalchini

ਇਹ ਸਰੀਰ ਵਿਚ ਤੇਜੀ ਨਾਲ ਵਧਣ ਵਾਲੇ ਕੋਲੇਸਟਰਾਲ ਲੈਵਲ ਨੂੰ ਘੱਟ ਕਰਦੀ ਹੈ,  ਜਿਸ ਨਾਲ ਸਰੀਰ ਦਾ ਭਾਰ ਘੱਟ ਜਾਂਦਾ ਹੈ। ਇੱਕ ਚਮਚ ਦਾਲਚੀਨੀ ਪਾਉਡਰ ਨੂੰ ਇੱਕ ਗਲਾਸ ਪਾਣੀ ਵਿਚ ਉਬਾਲ ਕੇ ਉਸ ਵਿਚ ਦੋ ਵੱਡੇ ਚਮਚ ਸ਼ਹਿਦ ਮਿਲਾ ਲਓ। ਇਸ ਮਿਸ਼ਰਣ ਨੂੰ ਸਵੇਰੇ ਨਾਸ਼ਤਾ ਕਰਨ ਤੋਂ ਅੱਧਾ ਘੰਟਾ ਪਹਿਲਾਂ ਪੀਓ। ਇਸ ਦੇ ਸੇਵਨ ਨਾਲ ਚਰਬੀ ਹੌਲੀ-ਹੌਲੀ ਖਤਮ ਹੋ ਜਾਵੇਗੀ। ਜੇਕਰ ਤੁਹਾਨੂੰ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦਾਲਚੀਨੀ ਦਾ ਪ੍ਰ੍ਯੋਗ ਕਰੋ। 

ਇਸ ਲਈ ਨਿੱਤ ਦਾਲਚੀਨੀ ਦਾ ਗਰਮ ਪਾਣੀ ਵਿਚ ਸੇਵਨ ਤਾਂ ਲਾਭਦਾਇਕ ਹੈ ਹੀ, ਇਸ ਤੋਂ ਇਲਾਵਾ ਇਸ ਹਲਕੇ ਗਰਮ ਪਾਣੀ ਦੀ ਦਰਦ ਵਾਲੇ ਸਥਾਨ 'ਤੇ ਮਾਲਿਸ਼ ਕਰਨ ਨਾਲ ਵੀ ਜੋੜਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ। ਸਰਦੀ, ਖੰਘ ਜਾਂ ਗਲੇ ਵਿਚ ਤਕਲੀਫ ਹੋਣ 'ਤੇ ਇਹ ਇੱਕ ਅਸਰਦਾਰ ਘਰੇਲੂ ਉਪਾਅ ਹੈ। ਇਸ ਨੂੰ ਪੀ ਕੇ ਇੱਕ ਚਮਚ ਸ਼ਹਿਦ ਨਾਲ ਇੱਕ ਚੁਟਕੀ ਮਾਤਰਾ ਵਿਚ ਖਾਣ ਨਾਲ ਜੁਕਾਮ ਤੋਂ ਰਾਹਤ ਮਿਲਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement