ਪੂਰੀ ਤਰ੍ਹਾਂ ਅਫ਼ਵਾਹ ਹਨ ਨੀਂਦ ਨਾਲ ਜੁਡ਼ੀਆਂ ਇਹ ਗੱਲਾਂ
Published : Jul 15, 2018, 1:44 pm IST
Updated : Jul 15, 2018, 1:44 pm IST
SHARE ARTICLE
sleep
sleep

ਇੱਕ ਚੰਗੀ ਸਿਹਤ ਲਈ ਨੀਂਦ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਚੰਗੀ ਨੀਂਦ ਦਾ ਅਹਿਸਾਸ ਨਾ ਸਿਰਫ਼ ਸਾਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਸਗੋਂ ਅਸੀਂ ਇਸ ਤੋਂ ਸਰੀਰਕ...

ਇੱਕ ਚੰਗੀ ਸਿਹਤ ਲਈ ਨੀਂਦ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਚੰਗੀ ਨੀਂਦ ਦਾ ਅਹਿਸਾਸ ਨਾ ਸਿਰਫ਼ ਸਾਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਸਗੋਂ ਅਸੀਂ ਇਸ ਤੋਂ ਸਰੀਰਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਨਾਲ ਤੰਦਰੁਸਤ ਰਹਿੰਦੇ ਹਾਂ। ਇਕ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੁਨਿਆਂਭਰ ਵਿਚ 10 ਕਰੋਡ਼ ਲੋਕ ਸਲੀਪ ਐਪਨਿਆ ਯਾਨੀ ਚੰਗੀ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਝੂਜ ਰਹੇ ਹਨ।

sleepsleep

ਇਹਨਾਂ ਵਿਚੋਂ 80 ਫ਼ੀ ਸਦੀ ਤੋਂ ਜ਼ਿਆਦਾ ਲੋਕ ਤਾਂ ਇਸ ਬਿਮਾਰੀ ਤੋਂ ਹੀ ਅਣਜਾਨ ਹਨ ਅਤੇ 30 ਫ਼ੀ ਸਦੀ ਲੋਕ ਨੀਂਦ ਲੈਂਦੇ ਵੀ ਹਨ ਤਾਂ ਉਸ ਨੂੰ ਨੇਮੀ ਨਹੀਂ ਬਣਾ ਪਾਉਂਦੇ ਹਨ। ਅੱਜ ਅਸੀਂ ਤੁਹਾਨੂੰ ਨੀਂਦ ਨਾਲ ਜੁਡ਼ੇ ਕੁੱਝ ਅਜਿਹੇ ਮਿਥ ਦੱਸ ਰਹੇ ਹਾਂ ਜਿਨ੍ਹਾਂ ਉਤੇ ਭੁੱਲ ਕੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ। 

sleepsleep

ਮਿਥ : ਰੋਜ਼ 8 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੁੰਦੀ ਹੈ 
ਸੱਚਾਈ : ਅਕਸਰ ਅਸੀਂ ਇਹ ਸੁਣਦੇ ਹਾਂ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਘੱਟ ਤੋਂ ਘੱਟ ਅੱਠ ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਜਦਕਿ ਮਨੋ-ਵਿਗਿਆਨੀ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਸਿਹਤਮੰਦ ਰਹਿਣ ਲਈ ਅੱਠ ਘੰਟੇ ਦੀ ਨੀਂਦ ਲਈ ਜਾਵੇ। ਨੀਂਦ ਦੀ ਸਮਾਂ ਸੀਮਾ ਵਿਅਕਤੀ ਦੀ ਉਮਰ ਅਤੇ ਸਰੀਰ ਉਤੇ ਨਿਰਭਰ ਕਰਦੀ ਹੈ। ਜੇਕਰ ਕੋਈ ਵਿਅਕਤੀ 6 ਤੋਂ 9 ਘੰਟੇ ਦੀ ਨੀਂਦ ਲੈ ਰਿਹਾ ਹੈ ਤਾਂ ਉਹ ਤੰਦਰੁਸਤ ਹੈ ਅਤੇ ਅੱਗੇ ਵੀ ਤੰਦਰੁਸਤ ਰਹਿ ਸਕਦਾ ਹੈ। 

SleepingSleeping

ਮਿਥ : ਘੱਟ ਸੌਣ ਵਾਲੇ ਅਕਸਰ ਤਣਾਅ 'ਚ ਰਹਿੰਦੇ ਹਨ 
ਸੱਚਾਈ : ਘੱਟ ਸੌਣ ਵਾਲੇ ਲੋਕ ਤਣਾਅ ਨਾਲ ਝੂਜ ਰਹੇ ਹੋਣ ਇਹ ਜ਼ਰੂਰੀ ਨਹੀਂ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਸੌਨਾ ਵੀ ਕਦੇ ਕਦੇ ਤਣਾਅ ਅਤੇ ਸਿਰ ਦਰਦ ਦਾ ਕਾਰਨ ਬਣਦਾ ਹੈ। 

sleepsleep

ਮਿਥ : ਵੀਕੈਂਡ 'ਚ ਜ਼ਿਆਦਾ ਸੌਣ ਨਾਲ ਹਫ਼ਤੇ ਭਰ ਦੀ ਥਕਾਣ ਮਿਟ ਜਾਂਦੀ ਹੈ। 
ਸੱਚਾਈ : ਜੇਕਰ ਤੁਸੀਂ ਵੀ ਅਜਿਹਾ ਹੀ ਸੋਚਦੇ ਹੋ ਕਿ ਵੀਕੈਂਡ 'ਚ ਰੱਜ ਸੌਂ ਲੈਣ ਨਾਲ ਤੁਸੀਂ ਹਫ਼ਤੇਭਰ ਦੀ ਥਕਾਣ ਨੂੰ ਮਿਟਾ ਸਕਦੇ ਹੋ ਤਾਂ ਦੱਸ ਦਈਏ ਕਿ ਇਹ ਸਿਰਫ਼ ਇਕ ਮਿਥ ਹੈ। ਮਨੋ-ਵਿਗਿਆਨੀ ਦੇ ਮੁਤਾਬਕ ਅੱਜ ਦੀ ਜੀਵਨਸ਼ੈਲੀ ਵਿਚ ਸਾਡਾ ਇਹ ਰਵੱਈਆ ਬਾਡੀ ਕਲਾਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜੋ ਸਿਹਤ ਲਈ ਕਦੇ ਵੀ ਠੀਕ ਨਹੀਂ ਹੈ। ਇਸ ਨਾਲ ਸਰੀਰ 'ਚ ਦਰਦ ਅਤੇ ਹੋਰ ਬਿਮਾਰੀ ਦੇ ਹੋਣ ਦਾ ਖ਼ਤਰਾ ਰਹਿੰਦਾ ਹੈ। 

CoffeeCoffee

ਮਿਥ : ਜ਼ਿਆਦਾ ਕਾਫ਼ੀ ਪੀਣ ਅਤੇ ਨੀਂਦ ਦਾ ਕੋਈ ਸਬੰਧ ਨਹੀਂ ਹੈ। 
ਸੱਚਾਈ : ਜ਼ਿਆਦਾ ਕਾਫ਼ੀ ਪੀਣਾ ਪੂਰੀ ਤਰ੍ਹਾਂ ਨਾਲ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਸੀਂ ਦਿਨਭਰ ਦਫ਼ਤਰ ਵਿਚ ਬੈਠ ਕੇ 5 ਤੋਂ 6 ਕਪ ਕਾਫ਼ੀ ਪੀਂਦੇ ਹਨ ਤਾਂ ਨਿਸ਼ਚਿਤ ਰੂਪ ਨਾਲ ਤੁਹਾਡੀ ਰਾਤ ਦੀ ਨੀਂਦ ਪ੍ਰਭਾਵਿਤ ਹੋਵੋਗੀ। ਕਾਫ਼ੀ ਵਿਚ ਮੌਜੂਦ ਕੈਫ਼ੀਨ ਦੇ ਕਣ ਖ਼ੂਨ 'ਚ 12 ਘੰਟੇ ਤੱਕ ਬਣੇ ਰਹਿੰਦੇ ਹਨ। ਜੋ ਨੀਂਦ ਨੂੰ ਪ੍ਰਭਾਵਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। 

sleep snoresleep snore

ਮਿਥ : ਚੰਗੀ ਨੀਂਦ ਦਾ ਸੰਕੇਤ ਹਨ ਘਰਾੜੇ
ਸੱਚਾਈ : ਜੋ ਲੋਕ ਜ਼ੋਰ ਜ਼ੋਰ ਨਾਲ ਘੁਰਾੜੇ ਲੈਂਦੇ ਹਨ ਜ਼ਰੂਰੀ ਨਹੀਂ ਹੈ ਕਿ ਉਹ ਚੰਗੀ ਅਤੇ ਚੈਨ ਦੀ ਨੀਂਦ ਵੀ ਲੈਂਦੇ ਹਨ। ਘਰਾੜੇ ਦਾ ਮਤਲਬ ਚੰਗੀ ਨੀਂਦ ਨਹੀਂ ਸਗੋਂ ਨੱਕ ਦੇ ਛੇਕ ਦੇ ਸਾਫ਼ਟ ਟਿਸ਼ੂ ਵਿਚ ਹੋਣ ਵਾਲਾ ਕੰਪਨ ਜਾਂ ਦਿਮਾਗ ਨੂੰ ਪੂਰੀ ਤਰ੍ਹਾਂ ਆਕਸੀਜਨ ਨਹੀਂ ਮਿਲ ਪਾਉਣ ਦੀ ਹਾਲਤ ਹੁੰਦੀ ਹੈ। ਇਸ ਲਈ ਅਜਿਹੇ ਮਿਥਾਂ ਤੋਂ ਬਿਲਕੁਲ ਦੂਰ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement