ਬਰਸਾਤੀ ਮੌਸਮ ਵਿਚ ਨਹੀਂ ਪੈਣਗੀਆਂ ਸਿਰ 'ਚ ਜੂਆਂ, ਅਪਨਾਉ ਇਹ ਘਰੇਲੂ ਨੁਸਖ਼ੇ

By : GAGANDEEP

Published : Jul 15, 2023, 7:17 am IST
Updated : Jul 15, 2023, 7:37 am IST
SHARE ARTICLE
photo
photo

ਆਯੁਰਵੈਦਿਕ ਗੁਣਾਂ ਨਾਲ ਭਰਪੂਰ ਬਦਾਮ ਜੂੰਆਂ ਨੂੰ ਮਾਰਨ ਵਿਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ

 

ਮੁਹਾਲੀ: ਮਾਨਸੂਨ ਦੇ ਮੌਸਮ ਵਿਚ ਸਿਹਤ ਅਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਜਾਂਦੀਆਂ ਹਨ। ਜੇ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਤਾਂ ਇਸ ਮੌਸਮ ਵਿਚ ਉਨ੍ਹਾਂ ਨੂੰ ਲਾਗ ਦੇ ਨਾਲ-ਨਾਲ ਸਿਰ ਦੀਆਂ ਜੂੰਆਂ ਦੀ ਸਮੱਸਿਆ ਹੋਣ ਲਗਦੀ ਹੈ। ਵੈਸੇ ਜੂੰਆਂ ਦੀ ਸਮੱਸਿਆ ਬੱਚਿਆਂ ਵਿਚ ਆਮ ਹੈ। ਪਰ ਮਾਨਸੂਨ ਦੇ ਸਮੇਂ ਬਰਸਾਤੀ ਪਾਣੀ ਵਾਲਾਂ ’ਤੇ ਡਿਗਦਾ ਹੈ ਜਾਂ ਹੁੰਮਸ ਹੋਣ ਕਾਰਨ ਜ਼ਿਆਦਾ ਪਸੀਨਾ ਆਉਣ ’ਤੇ ਸਿਰ ਵਿਚ ਜੂੰਆਂ ਪੈਣ ਲੱਗ ਜਾਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸ਼ੈਂਪੂ ਉਪਲੱਭਧ ਹਨ। ਪਰ ਤੁਸੀਂ ਕੁੱਝ ਘਰੇਲੂ ਚੀਜ਼ਾਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਆਉ ਜਾਣਦੇ ਹਾਂ ਬੱਚਿਆਂ ਦੇ ਵਾਲਾਂ ਵਿਚ ਜੂੰਆਂ ਪੈਣ ਦੇ ਕਾਰਨ:  ਉਸ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਜਿਸ ਦੇ ਸਿਰ ਵਿਚ ਪਹਿਲਾਂ ਤੋਂ ਜੂੰਆਂ ਹਨ। ਕੰਘੀ, ਕਪੜੇ, ਬਿਸਤਰੇ ਜਾਂ ਉਸ ਵਿਅਕਤੀ ਦੇ ਸਿਰਹਾਣੇ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨਾ ਜਿਸ ਦੇ ਸਿਰ ’ਚ ਪਹਿਲਾਂ ਤੋਂ ਜੂੰਆਂ ਹਨ।
 ਵਾਲਾਂ ’ਤੇ ਮੈਲ ਅਤੇ ਗੰਦਗੀ ਦਾ ਹੋਣਾ
 ਕਈ ਦਿਨਾਂ ਤਕ ਵਾਲ ਚੰਗੀ ਤਰ੍ਹਾਂ ਨਾ ਧੋਣਾ 
 ਉਸ ਬੱਚੇ ਨਾਲ ਖੇਡਣਾ ਜਿਸ ਦੇ ਵਾਲਾਂ ਵਿਚ ਜੂੰਆਂ ਹਨ

ਜੂੰਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ
ਕਪੂਰ ਅਤੇ ਨਾਰੀਅਲ ਦਾ ਤੇਲ: ਕਪੂਰ ਦੇ 2 ਤੋਂ 3 ਟੁਕੜੇ ਪੀਸ ਲਉ। ਫਿਰ ਇਸ ਦੇ ਪਾਊਡਰ ਨੂੰ ਨਾਰੀਅਲ ਦੇ ਤੇਲ ਵਿਚ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਲਉ। ਤਿਆਰ ਮਿਸ਼ਰਣ ਨੂੰ ਥੋੜ੍ਹੀ ਦੇਰ ਲਈ ਰੱਖ ਦਿਉ। ਫਿਰ ਇਸ ਤੇਲ ਨੂੰ ਸਿਰ ’ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਕਪੂਰ ਦੀ ਤੇਜ਼ ਖ਼ੁਸ਼ਬੂ ਕਾਰਨ ਜੂੰਆਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਸਿਰ ’ਤੇ ਬਰੀਕ ਕੰਘੀ ਕਰੋ ਅਤੇ ਮਰੀਆਂ ਹੋਈਆਂ ਜੂੰਆਂ ਸਿਰ ਵਿਚੋਂ ਕੱਢ ਦਿਉ। 
ਪਿਆਜ਼ ਜਾਂ ਮੂਲੀ ਦਾ ਰਸ: ਪਿਆਜ਼ ਜਾਂ ਮੂਲੀ ਨੂੰ ਇਕ ਕੱਦੂਕਸ ਕਰ ਕੇ ਜਾਂ ਪੀਸ ਕੇ ਇਸ ਦਾ ਰਸ ਕੱਢ ਲਉ। ਤਿਆਰ ਕੀਤੇ ਜੂਸ ਨਾਲ ਵਾਲਾਂ ਦੀ ਮਾਲਸ਼ ਕਰੋ। ਜੂੰਆਂ 10-15 ਮਿੰਟ ਵਿਚ ਮਰ ਜਾਣਗੀਆਂ।

ਬਦਾਮ ਅਤੇ ਨਿੰਬੂ: ਆਯੁਰਵੈਦਿਕ ਗੁਣਾਂ ਨਾਲ ਭਰਪੂਰ ਬਦਾਮ ਜੂੰਆਂ ਨੂੰ ਮਾਰਨ ਵਿਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਦੇ ਹੇਅਰ ਪੈਕ ਨੂੰ ਤਿਆਰ ਕਰਨ ਲਈ ਕੁੱਝ ਬਦਾਮ ਰਾਤ ਭਰ ਭਿਉਂ ਦਿਉ। ਸਵੇਰੇ ਬਦਾਮ ਨੂੰ ਪੀਸ ਲਉ ਅਤੇ ਪੇਸਟ ਤਿਆਰ ਕਰ ਲਉ। ਫਿਰ ਇਸ ਵਿਚ ਨਿੰਬੂ ਦੀਆਂ ਕੁੱਝ ਬੂੰਦਾਂ ਮਿਲਾਉ ਅਤੇ ਸਿਰ ਦੀ ਮਾਲਿਸ਼ ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement