
ਅੰਡੇ ਵਿਚ ਉੱਚ ਗੁਣਵੱਤਾ ਵਾਲਾ ਪ੍ਰੋਟੀਨ, ਸੇਲੇਨੀਅਮ, ਫ਼ਾਸਫ਼ੋਰਸ, ਕੋਲੀਨ, ਵਿਟਾਮਿਨ ਬੀ12 ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ।
ਮੁਹਾਲੀ: ਅੰਡਾ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਆਂਡੇ ਵਿਚ ਮੌਜੂਦ ਵਿਟਾਮਿਨ ਬੀ6, ਬੀ12, ਵਿਟਾਮਿਨ ਡੀ, ਆਇਰਨ, ਆਇਉਡੀਨ, ਫ਼ਾਸਫ਼ੋਰਸ ਆਦਿ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਤੋਂ ਲੈ ਕੇ ਮਾਸਪੇਸ਼ੀਆਂ ਆਦਿ ਨੂੰ ਮਜ਼ਬੂਤ ਰੱਖਣ ਵਿਚ ਸਹਾਇਕ ਹੁੰਦੇ ਹਨ। ਇਹ ਚੰਗੇ ਕੈਲੇਸਟਰੋਲ ਨੂੰ ਵਧਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਦੁਨੀਆਂ ਦੇ ਸੱਭ ਤੋਂ ਪੌਸ਼ਟਿਕ ਭੋਜਨਾਂ ਵਿਚੋਂ ਇਕ ਹੈ ਜਿਸ ਨੂੰ ਨਾਸ਼ਤੇ ਵਿਚ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ। ਹਾਲਾਂਕਿ, ਇਕ ਅੰਡੇ ਵਿਚ ਕਿੰਨਾ ਪੌਸ਼ਟਿਕ ਤੱਤ ਹੈ, ਇਹ ਇਸ ਦੇ ਪਕਾਉਣ ਦੇ ਢੰਗ ’ਤੇ ਵੀ ਨਿਰਭਰ ਕਰਦਾ ਹੈ। ਜ਼ਿਆਦਾਤਰ ਲੋਕ ਅੰਡੇ ਨੂੰ ਉਬਾਲਦੇ ਅਤੇ ਪਕਾਉਂਦੇ ਸਮੇਂ ਕੁੱਝ ਅਜਿਹੀਆਂ ਗ਼ਲਤੀਆਂ ਕਰਦੇ ਹਨ, ਜੋ ਇਸ ਦੇ ਫ਼ਾਇਦੇ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ।
ਜਦੋਂ ਅਸੀਂ ਅੰਡੇ ਨੂੰ ਜ਼ਿਆਦਾ ਪਕਾਉਂਦੇ ਹਾਂ ਜਾਂ ਇਸ ਨੂੰ ਜ਼ਿਆਦਾ ਤਾਪਮਾਨ ’ਤੇ ਪਕਾਉਂਦੇ ਹਾਂ ਤਾਂ ਇਸ ਦੇ ਪੀਲੇ ਭਾਗ (ਯੋਕ) ਵਿਚ ਮੌਜੂਦ ਐਂਟੀਆਕਸੀਡੈਂਟਸ, ਵਿਟਾਮਿਨ ਅਤੇ ਚਰਬੀ ਭਾਵ ਪੀਲੇ ਹਿੱਸੇ ਵਿਚ ਸੌਲੇਬਲ ਡੈਮੇਜ਼ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਚੰਗੀ ਤਰ੍ਹਾਂ ਪਕਾਏ ਹੋਏ ਅੰਡੇ ਦੀ ਬਜਾਏ ਅੱਧੇ ਪਕਾਏ ਅੰਡੇ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੇ ਸਰੀਰ ਨੂੰ ਵਧੇਰੇ ਪੋਸ਼ਣ ਦੇਣ ਦੇ ਯੋਗ ਹੁੰਦਾ ਹੈ।
ਅੰਡੇ ਵਿਚ ਉੱਚ ਗੁਣਵੱਤਾ ਵਾਲਾ ਪ੍ਰੋਟੀਨ, ਸੇਲੇਨੀਅਮ, ਫ਼ਾਸਫ਼ੋਰਸ, ਕੋਲੀਨ, ਵਿਟਾਮਿਨ ਬੀ12 ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ। ਇੰਨਾ ਹੀ ਨਹੀਂ, ਇਹ ਚੰਗੇ ਕੈਲੇਸਟਰੋਲ ਨੂੰ ਵਧਾਉਂਦਾ ਹੈ ਅਤੇ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਹ ਦਿਲ, ਦਿਮਾਗ, ਮਾਸਪੇਸ਼ੀਆਂ, ਅੱਖਾਂ ਆਦਿ ਨੂੰ ਸਿਹਤਮੰਦ ਰੱਖਣ ਵਿਚ ਵੀ ਮਦਦ ਕਰਦਾ ਹੈ।
ਜੇਕਰ ਤੁਸੀਂ ਚੰਗੀ ਸਿਹਤ ਲਈ ਅੰਡੇ ਦਾ ਸੇਵਨ ਕਰ ਰਹੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਸਿਰਫ਼ ਚੰਗੀ ਗੁਣਵੱਤਾ ਵਾਲੇ ਅੰਡੇ ਹੀ ਖ਼ਰੀਦੋ। ਚੰਗੀ ਗੁਣਵੱਤਾ ਵਾਲੇ ਅੰਡੇ ਬੀਮਾਰੀਆਂ ਦੇ ਖ਼ਤਰੇ ਨੂੰ ਦੂਰ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਦੀ ਸੰਭਾਵਨਾ ਨੂੰ
ਘਟਾਉਂਦੇ ਹਨ।