Health News: ਚਿਕਨਪੌਕਸ ਹੋਣ ’ਤੇ ਇਨ੍ਹਾਂ ਚੀਜ਼ਾਂ ਤੋਂ ਬਣਾਉ ਦੂਰੀ, ਮਿਲੇਗਾ ਆਰਾਮ
Published : May 16, 2024, 8:28 am IST
Updated : May 16, 2024, 8:28 am IST
SHARE ARTICLE
Chickenpox
Chickenpox

ਆਉ ਜਾਣਦੇ ਹਾਂ ਚਿਕਨਪੌਕਸ ਦੌਰਾਨ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ:

Health News: ਚਿਕਨਪੌਕਸ (ਮਾਤਾ ਨਿਕਲਣ ਦੀ ਬਿਮਾਰੀ) ਕਿਸੇ ਨੂੰ ਵੀ ਅਪਣਾ ਸ਼ਿਕਾਰ ਬਣਾ ਸਕਦੀ ਹੈ। ਇਹ ਬੀਮਾਰੀ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ। ਨਵਜੰਮੇ ਬੱਚਿਆਂ ’ਚ ਵੀ ਹੁੰਦੀ ਹੈ। ਗਰਭਵਤੀ ਔਰਤਾਂ ਤੋਂ ਲੈ ਕੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵੀ ਹੋ ਸਕਦੀ ਹੈ। ਇਹ ਬੀਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਫੈਲ ਜਾਂਦੀ ਹੈ।

ਆਉ ਜਾਣਦੇ ਹਾਂ ਚਿਕਨਪੌਕਸ ਦੌਰਾਨ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ:

ਤੁਸੀ ਮਸਾਲੇਦਾਰ ਜਾਂ ਜ਼ਿਆਦਾ ਨਮਕ ਵਾਲੇ ਭੋਜਨ ਤੋਂ ਵੀ ਪੂਰੀ ਤਰ੍ਹਾਂ ਪਰਹੇਜ਼ ਕਰਨਾ ਹੈ। ਜੇਕਰ ਤੁਸੀਂ ਜ਼ਿਆਦਾ ਮਸਾਲੇਦਾਰ ਭੋਜਨ ਜਾਂ ਜ਼ਿਆਦਾ ਨਮਕ ਵਾਲਾ ਭੋਜਨ ਖਾਂਦੇ ਹੋ ਤਾਂ ਤੁਹਾਡੇ ਮੂੰਹ ਵਿਚ ਜਲਣ ਹੋ ਸਕਦੀ ਹੈ ਅਤੇ ਚਿਕਨਪੌਕਸ ਮੂੰਹ ਦੇ ਨੇੜੇ ਹੁੰਦਾ ਹੈ ਇਸ ਨਾਲ ਤੁਹਾਨੂੰ ਤੇਜ਼ ਦਰਦ ਹੋ ਸਕਦਾ ਹੈ। ਤੁਹਾਨੂੰ ਅਪਣੀ ਡਾਈਟ ਵਿਚੋਂ ਪੀਜ਼ਾ, ਬਰਗਰ, ਚਿਕਨ, ਮੀਟ, ਚਾਈਨੀਜ਼ ਫ਼ੂਡ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਤੁਹਾਨੂੰ ਅਜਿਹੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚ ਮਿਰਚ ਜ਼ਿਆਦਾ ਹੋਵੇ। ਜ਼ਿਆਦਾ ਮਿਰਚਾਂ ਖਾਣ ਨਾਲ ਚਿਕਨਪੌਕਸ ਦੇ ਲੱਛਣ ਵਧ ਸਕਦੇ ਹਨ ਉਥੇ ਹੀ ਤੁਹਾਨੂੰ ਆਰਜੀਨਾਈਨ ਨਾਮਕ ਅਮੀਨੋ ਐਸਿਡ ਦਾ ਸੇਵਨ ਕਰਨ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ ਜੋ ਚਿਕਨਪੌਕਸ ਵਾਇਰਸ ਨੂੰ ਵਧਾਉਣ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਜ਼ਿਆਦਾ ਮਿਰਚਾਂ ਵਾਲੇ ਭੋਜਨ ਦਾ ਸੇਵਨ ਕਰਦੇ ਹੋ ਤਾਂ ਚਿਕਨਪੌਕਸ ਆਮ ਨਾਲੋਂ ਜ਼ਿਆਦਾ ਸਮੇਂ ਵਿਚ ਠੀਕ ਹੋਵੇਗਾ। ਤੁਹਾਨੂੰ ਲਾਲ ਮਿਰਚ, ਖੜੇ ਮਸਾਲੇ, ਪੀਨਟ ਬਟਰ ਤੋਂ ਪਰਹੇਜ਼ ਕਰਨ ਚਾਹੀਦਾ ਹੈ।

ਚਿਕਨਪੌਕਸ ਦੌਰਾਨ ਤੁਹਾਨੂੰ ਖੱਟੇ ਫਲ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਫਲਾਂ ਦਾ ਸਵਾਦ ਖੱਟਾ-ਮਿੱਠਾ ਹੁੰਦਾ ਹੈ ਅਤੇ ਇਨ੍ਹਾਂ ਦੀ ਕਿਸਮ ਦੀ ਗੱਲ ਕਰੀਏ ਤਾਂ ਨਿੰਬੂ, ਸੰਤਰਾ, ਅੰਗੂਰ, ਅੰਬ ਆਦਿ ਵਿਚ ਖੱਟਾਪਨ ਸ਼ਾਮਲ ਹੁੰਦਾ ਹੈ। ਤੁਹਾਨੂੰ ਚਿਕਨਪੌਕਸ ਦੌਰਾਨ ਇਨ੍ਹਾਂ ਦਾ ਸੇਵਨ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਚਿਕਨਪੌਕਸ ਦੌਰਾਨ ਮੂੰਹ ਵਿਚ ਛਾਲੇ ਹੁੰਦੇ ਹਨ ਅਤੇ ਇਨ੍ਹਾਂ ਫਲਾਂ ਵਿਚ ਮੌਜੂਦ ਐਸਿਡ ਅਲਸਰ ਦੇ ਦਰਦ ਅਤੇ ਜਲਣ ਨੂੰ ਵਧਾਉਣ ਦਾ ਕੰਮ ਕਰੇਗਾ, ਇਸ ਲਈ ਤੁਹਾਨੂੰ ਇਨ੍ਹਾਂ ਦਾ ਸੇਵਨ ਕਰਨ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ।

ਜੇਕਰ ਤੁਹਾਨੂੰ ਜ਼ਿਆਦਾ ਗਰਮ ਭੋਜਨ ਖਾਣਾ ਪਸੰਦ ਹੈ ਤਾਂ ਇਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਮੂੰਹ ਵਿਚ ਛਾਲੇ ਪੈ ਸਕਦੇ ਹਨ ਅਤੇ ਇਹ ਜਲਣ ਪੈਦਾ ਕਰਨਗੇ। ਮੂੰਹ ਦੇ ਅੰਦਰ ਚਿਕਨਪੌਕਸ ਦੇ ਦਾਗ਼ ਜਾਂ ਦਾਣੇ ਵੀ ਹੋ ਸਕਦੇ ਹਨ। ਫਿਰ ਜੇਕਰ ਤੁਸੀਂ ਗਰਮ ਭੋਜਨ ਖਾਣਾ ਪਸੰਦ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਉ। ਤੁਹਾਨੂੰ ਠੰਢਾ ਭੋਜਨ ਜਿਵੇਂ ਕਿ ਆਈਸਕ੍ਰੀਮ, ਮਿਲਕਸ਼ੇਕ, ਦਹੀਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। 

 

Tags: health news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement