
Sirsa News: ਪਟਿਆਲਾ ਵਿੱਚ ਟਰੱਕ ਦੇ ਟੈਕਸੀ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਸੀ ਹਾਦਸਾ
Sirsa's suspended Tehsildar and teacher die in accident: ਹਰਿਆਣਾ ਵਿਚ ਸਿਰਸਾ ਦੇ ਮੁਅੱਤਲ ਤਹਿਸੀਲਦਾਰ ਭੁਵਨੇਸ਼ ਕੁਮਾਰ ਪਰੂਥੀ ਅਤੇ ਇੱਕ ਅਧਿਆਪਕ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਟੈਕਸੀ 'ਤੇ ਸਿਰਸਾ ਤੋਂ ਪੰਚਕੂਲਾ ਜਾ ਰਹੇ ਸਨ ਕਿ ਪਟਿਆਲਾ ਨੇੜੇ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਭੁਵਨੇਸ਼ ਮੂਲ ਰੂਪ ਵਿੱਚ ਫ਼ਤਿਹਾਬਾਦ ਦਾ ਰਹਿਣ ਵਾਲਾ ਸੀ। ਅਧਿਆਪਕ ਸੌਰਵ (26) ਸਿਰਸਾ ਦੇ ਨਾਗੋਟੀ ਪਿੰਡ ਦਾ ਰਹਿਣ ਵਾਲਾ ਸੀ। ਸੌਰਵ ਪੰਚਕੂਲਾ ਵਿੱਚ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਦੇ ਅਧੀਨ ਇੱਕ ਅਧਿਆਪਕ ਵਜੋਂ ਤਾਇਨਾਤ ਸੀ। ਉਹ 3 ਦਿਨਾਂ ਦੀ ਛੁੱਟੀ 'ਤੇ ਘਰ ਆਇਆ ਸੀ। ਉਹ ਸੋਮਵਾਰ ਸ਼ਾਮ ਨੂੰ ਭੁਵਨੇਸ਼ ਨਾਲ ਵਾਪਸ ਆ ਰਿਹਾ ਸੀ ਰਿ ਰਸਤੇ ਵਿਚ ਹਾਦਸਾ ਵਾਪਰ ਗਿਆ।
ਦੋਵਾਂ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਸਿਰਸਾ ਵਿੱਚ ਕੀਤਾ ਗਿਆ। ਭੁਵਨੇਸ਼ ਕੁਮਾਰ ਦੇ ਅੰਤਿਮ ਸਸਕਾਰ ਵਿੱਚ ਐਸਡੀਐਮ, ਤਹਿਸੀਲਦਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਕਾਂਗਰਸ ਵਿਧਾਇਕ ਗੋਕੁਲ ਸੇਤੀਆ ਦੀ ਸ਼ਿਕਾਇਤ ਤੋਂ ਬਾਅਦ ਭੁਵਨੇਸ਼ ਨੂੰ ਲਗਭਗ ਡੇਢ ਮਹੀਨਾ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ। ਉਹ ਪੰਚਕੂਲਾ ਵਿੱਚ ਡਾਇਰੈਕਟਰ ਲੈਂਡ ਰਿਕਾਰਡ ਦੇ ਮੁੱਖ ਦਫ਼ਤਰ ਨਾਲ ਜੁੜੇ ਹੋਏ ਸਨ।
(For more news apart from “Sirsa accident News” stay tuned to Rozana Spokesman.)