
ਮਿਠਾਈ ਖਾਣ ਦੀ ਇੱਛਾ ਤਾਂ ਹਰ ਕਿਸੇ ਦੀ ਹੁੰਦੀ ਹੈ ਪਰ ਸਿਹਤਮੰਦ ਰਹਿਣ ਲਈ ਖੰਡ ਦਾ ਸੇਵਨ ਘੱਟ ਕਰਨਾ ਵੀ ਜ਼ਰੂਰੀ ਹੈ।
ਮਿਠਾਈ ਖਾਣ ਦੀ ਇੱਛਾ ਤਾਂ ਹਰ ਕਿਸੇ ਦੀ ਹੁੰਦੀ ਹੈ ਪਰ ਸਿਹਤਮੰਦ ਰਹਿਣ ਲਈ ਖੰਡ ਦਾ ਸੇਵਨ ਘੱਟ ਕਰਨਾ ਵੀ ਜ਼ਰੂਰੀ ਹੈ। ਮਿਠਾਈਆਂ ਜ਼ਿਆਦਾ ਖਾਣ ਨਾਲ ਤੁਸੀਂ ਮੋਟਾਪਾ, ਸ਼ੂਗਰ ਅਤੇ ਹੋਰ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਖੰਡ ਸਿਹਤ ਲਈ ਹਾਨੀਕਾਰਕ ਹੈ, ਕਿਉਂਕਿ ਇਸ ਵਿਚ ਕੈਲੋਰੀ ਜ਼ਿਆਦਾ ਹੁੰਦੀ ਹੈ, ਜੋ ਮੋਟਾਪਾ ਅਤੇ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਜੇਕਰ ਤੁਹਾਨੂੰ ਵੀ ਅਕਸਰ ਮਠਿਆਈਆਂ ਦੀ ਲਾਲਸਾ ਰਹਿੰਦੀ ਹੈ ਅਤੇ ਇਸ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤਾਂ ਇਹ ਫਲ ਤੁਹਾਡੀ ਮਦਦ ਕਰ ਸਕਦੇ ਹਨ।
ਅੰਬ ਸਵਾਦਿਸ਼ਟ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦਾ ਖ਼ਜ਼ਾਨਾ ਵੀ ਹੈ। ਇਸ ਦਾ ਕੁਦਰਤੀ ਮਿੱਠਾ ਸਵਾਦ ਤੁਹਾਡੀ ਮਿੱਠੀ ਲਾਲਸਾ ਨੂੰ ਸ਼ਾਂਤ ਕਰਨ ਲਈ ਕੰਮ ਕਰ ਸਕਦਾ ਹੈ। ਇਹ ਵਿਟਾਮਿਨ-ਸੀ, ਵਿਟਾਮਿਨ-ਏ, ਵਿਟਾਮਿਨ-ਈ, ਵਿਟਾਮਿਨ-ਕੇ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੋਸ਼ਕ ਤੱਤ ਤੁਹਾਨੂੰ ਸਿਹਤਮੰਦ ਰਖਦੇ ਹਨ ਪਰ ਧਿਆਨ ਰੱਖੋ ਕਿ ਇਸ ਨੂੰ ਜ਼ਿਆਦਾ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਖ਼ਾਸ ਤੌਰ ’ਤੇ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਨੂੰ ਘੱਟ ਤੋਂ ਘੱਟ ਖਾਉ। ਜਦੋਂ ਵੀ ਤੁਹਾਨੂੰ ਮਿਠਾਈ ਖਾਣ ਦਾ ਮਨ ਹੋਵੇ, ਤੁਸੀਂ ਨਾਸ਼ਪਾਤੀ ਖਾ ਸਕਦੇ ਹੋ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਫ਼ਾਈਬਰ ਵਰਗੇ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਕੈਲੇਸਟਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਹ ਭਾਰ ਘਟਾਉਣ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਵੀ ਮਦਦਗਾਰ ਹੋ ਸਕਦਾ ਹੈ। ਤਰਬੂਜ਼ ਗਰਮੀਆਂ ਵਿਚ ਆਉਣ ਵਾਲਾ ਸੱਭ ਤੋਂ ਵਧੀਆ ਫਲ ਹੈ। ਇਹ ਨਾ ਸਿਰਫ਼ ਸਵਾਦ ਵਿਚ ਸਵਾਦਿਸ਼ਟ ਅਤੇ ਮਿੱਠਾ ਹੈ, ਸਗੋਂ ਪੌਸ਼ਟਿਕ ਤੱਤਾਂ ਦਾ ਭੰਡਾਰ ਵੀ ਹੈ। ਇਸ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਤੁਹਾਨੂੰ ਗਰਮੀਆਂ ਵਿਚ ਡੀਹਾਈਡ੍ਰੇਟ ਨਹੀਂ ਹੋਣ ਦਿੰਦੀ। ਨਾਲ ਹੀ, ਇਹ ਫਲ ਸ਼ੂਗਰ ਦੀ ਇੱਛਾ ਨੂੰ ਪੂਰਾ ਕਰਦਾ ਹੈ।
ਅਮਰੂਦ ਅੰਬ ਅਤੇ ਤਰਬੂਜ ਜਿੰਨਾ ਮਿੱਠਾ ਨਹੀਂ, ਪਰ ਇਸ ਨੂੰ ਖਾਣ ਨਾਲ ਤੁਹਾਡੀ ਸ਼ੂਗਰ ਦੀ ਲਾਲਸਾ ਜ਼ਰੂਰ ਘੱਟ ਹੋ ਸਕਦੀ ਹੈ। ਇਸ ਵਿਚ ਮੌਜੂਦ ਫ਼ਾਈਬਰ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਪੇਟ ਨੂੰ ਲੰਮੇ ਸਮੇਂ ਤਕ ਭਰਿਆ ਰਖਦਾ ਹੈ। ਬਲੂਬੇਰੀ, ਸਟ੍ਰਾਬੇਰੀ ਅਤੇ ਬਲੈਕਬੇਰੀ ਵੀ ਤੁਹਾਡੀਆਂ ਮਿੱਠੀਆਂ ਲਾਲਸਾਵਾਂ ਨੂੰ ਪੂਰਾ ਕਰ ਸਕਦੇ ਹਨ।