
ਘਰਾੜੇ ਮਾਰਨ ਵਾਲੇ ਲੋਕਾਂ ਨੂੰ ਔਬਸਟਰਕਟਿਵ ਸਲੀਪ ਐਪਨੀਆ (Obstructive sleep apnea) ਹੁੰਦਾ ਹੈ।
ਚੰਡੀਗੜ੍ਹ: ਆਮ ਤੌਰ 'ਤੇ ਲੋਕ ਘਰਾੜਿਆਂ ਨੂੰ ਥਕਾਵਟ ਦਾ ਕਾਰਨ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਦਕਿ 40 ਤੋਂ 50 ਫੀਸਦੀ ਘਰਾੜੇ ਮਾਰਨ ਵਾਲੇ ਲੋਕਾਂ ਨੂੰ ਔਬਸਟਰਕਟਿਵ ਸਲੀਪ ਐਪਨੀਆ (Obstructive sleep apnea) ਹੁੰਦਾ ਹੈ। ਇਸ ਦੀ ਪਛਾਣ ਨੀਂਦ ਦੇ ਅਧਿਐਨ ਦੁਆਰਾ ਕੀਤੀ ਜਾਂਦੀ ਹੈ। ਪਹਿਲਾਂ ਦੇ ਮੁਕਾਬਲੇ ਹੁਣ ਹਰ ਮਹੀਨੇ OSA ਦੇ 30 ਤੋਂ 40 ਮਰੀਜ਼ ਆ ਰਹੇ ਹਨ। ਇਹ ਜਾਣਕਾਰੀ ਪੀਜੀਆਈ ਦੇ ਈਐਨਟੀ ਵਿਭਾਗ ਵਿਚ ਸਲੀਪ ਲੈਬ ਦੇ ਇੰਚਾਰਜ ਪ੍ਰੋ. ਸੰਦੀਪ ਬਾਂਸਲ ਵਲੋਂ ਸਾਂਝੀ ਕੀਤੀ ਗਈ ਹੈ। ਸਲੀਪ ਐਪਨੀਆ ਦੇ ਇਲਾਜ ਵਿਚ ਈਐਨਟੀ ਵਿਭਾਗ ਦੀ ਮਹੱਤਵਪੂਰਨ ਭੂਮਿਕਾ ਹੈ।
ਇਹ ਵੀ ਪੜ੍ਹੋ: ਹਰਿਆਣਾ ਦੇ ਸਪੀਕਰ ਨੂੰ ਮਿਲਿਆ ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ ਦਾ ਵਫ਼ਦ
ਪ੍ਰੋ. ਬਾਂਸਲ ਅਨੁਸਾਰ- ਤੁਸੀਂ ਰਾਤ ਨੂੰ ਚੰਗੀ ਨੀਂਦ ਲੈਂਦੇ ਹੋ ਪਰ ਦਿਨ ਭਰ ਸੁਸਤੀ ਮਹਿਸੂਸ ਕਰਦੇ ਹੋ ਜਾਂ ਤੁਸੀਂ ਦੇਰ ਰਾਤ ਤੱਕ ਜਾਗਦੇ ਹੋ.. ਜੇਕਰ ਇਹਨਾਂ ਸਵਾਲਾਂ ਦਾ ਜਵਾਬ 'ਹਾਂ' ਹੈ ਤਾਂ ਤੁਹਾਨੂੰ ਔਬਸਟਰਕਟਿਵ ਸਲੀਪ ਐਪਨੀਆ ਹੋ ਸਕਦਾ ਹੈ। ਇਸ ਬਿਮਾਰੀ ਦਾ ਇਲਾਜ ਸ਼ੁਰੂ ਵਿਚ ਸੀ-ਪੇਪ ਨਾਲ ਕੀਤਾ ਜਾਂਦਾ ਹੈ। ਜੇਕਰ ਮਰੀਜ਼ ਕਿਸੇ ਕਾਰਨ ਇਸ ਮਸ਼ੀਨ ਨੂੰ ਲਗਾਉਣ ਵਿਚ ਅਸਮਰੱਥ ਹੈ ਤਾਂ ਡਰੱਗ ਇੰਡਿਊਸਡ ਸਲੀਪ ਐਂਡੋਸਕੋਪੀ ਨਾਲ ਜਿੱਥੇ ਮਰੀਜ਼ ਦੇ ਸਾਹ ਲੈਣ ਦੇ ਰਸਤੇ ਵਿਚ ਰੁਕਾਵਟ ਆਉਂਦੀ ਹੈ, ਉੱਥੇ ਸਰਜਰੀ ਕਰਕੇ ਵੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕੇਂਦਰ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮਾਮਲੇ ’ਤੇ ਪੇਸ਼ ਕੀਤੀ ਪ੍ਰਗਤੀ ਰਿਪੋਰਟ
ਪੀਜੀਆਈ ਦੇ ਈਐਨਟੀ ਵਿਭਾਗ ਦੇ ਐਚਓਡੀ ਪ੍ਰੋ. ਨਰੇਸ਼ ਪਾਂਡਾ ਕਹਿੰਦੇ ਹਨ- ਜੇਕਰ ਤੁਹਾਨੂੰ ਰਾਤ ਵਿਚ ਪੰਜ ਵਾਰ ਤੋਂ ਜ਼ਿਆਦਾ ਵਾਰ ਸਾਹ ਲੈਣ ਵਿਚ ਰੁਕਾਵਟ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਔਬਸਟਰਕਟਿਵ ਸਲੀਪ ਰੋਗ ਤੋਂ ਪੀੜਤ ਹੋ। ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਇਸ ਬਿਮਾਰੀ ਦੇ ਚਲਦਿਆਂ ਹੋਣ ਵਾਲੀਆਂ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ ਕਾਰਡੀਓਵੈਸਕੂਲਰ ਡਿਜ਼ੀਜ਼ ਜਾਨਲੇਵਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੇ: ਹਾਈ ਕੋਰਟ
OSA ਕਾਰਨ ਕਿਸੇ ਵਿਅਕਤੀ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ, ਇਸ ਤੋਂ ਇਲਾਵਾ ਸੜਕ ਹਾਦਸੇ ਦੀ ਸੰਭਾਵਨਾ ਵੀ ਜ਼ਿਆਦਾ ਰਹਿੰਦੀ ਹੈ। ਗੰਭੀਰ ਰੂਪ ਤੋਂ OSA ਨਾਲ ਪੀੜਤ 19% ਲੋਕਾਂ ਦੀ ਮੌਤ ਹੋਈ ਹੈ। ਇਸ ਲਈ ਇਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਬੱਚਿਆਂ ਵਿਚ ਇਹ ਸਮੱਸਿਆ 1-3% ਹੁੰਦੀ ਹੈ। 20-50% ਬੱਚਿਆਂ ਵਿਚ ਇਸ ਦਾ ਕਾਰਨ ਮੋਟਾਪਾ ਹੋ ਸਕਦਾ ਹੈ।
ਇਹ ਵੀ ਪੜ੍ਹੋ: CTU ਵਿਚ 131 ਕੰਡਕਟਰਾਂ ਅਤੇ 46 ਡਰਾਈਵਰਾਂ ਦੀਆਂ ਅਸਾਮੀਆਂ ’ਤੇ ਹੋਵੇਗੀ ਭਰਤੀ, 10 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ
OSA ਦੇ ਲੱਛਣ
-ਦਿਨ ਵੇਲੇ ਬਹੁਤ ਜ਼ਿਆਦਾ ਨੀਂਦ ਆਉਣਾ
-ਉੱਚੀ- ਉੱਚੀ ਘਰਾੜੇ ਮਾਰਨਾ ਆਵਾਜ਼
-ਨੀਂਦ ਦੌਰਾਨ ਸਾਹ ਲੈਣ ਵਿਚ ਰੁਕਾਵਟ
-ਸੁੱਕੇ ਮੂੰਹ ਜਾਂ ਗਲੇ ਵਿਚ ਖਰਾਸ਼ ਨਾਲ ਨੀਂਦ ਨਾ ਆਉਣਾ
-ਸਵੇਰ ਦਾ ਸਿਰ ਦਰਦ, ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਲ
-ਉਦਾਸੀ ਜਾਂ ਚਿੜਚਿੜਾਪਨ
-ਹਾਈ ਬਲੱਡ ਪ੍ਰੈਸ਼ਰ, ਰਾਤ ਨੂੰ ਪਸੀਨਾ ਆਉਣਾ