Auto Refresh
Advertisement

ਜੀਵਨ ਜਾਚ, ਸਿਹਤ

ਗੁਰਦਿਆਂ ਨੂੰ ਬਣਾਉਣਾ ਚਾਹੁੰਦੇ ਹੋ ਤੰਦਰੁਸਤ ਤਾਂ ਅਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ

Published Jun 17, 2021, 10:24 am IST | Updated Jun 17, 2021, 10:24 am IST

ਗੁਰਦੇ ( kidneys) ਸਰੀਰ ਦਾ ਉਹ ਮਹੱਤਵਪੂਰਨ ਅੰਗ ਹੈ ਜੋ ਸਰੀਰ ਨੂੰ ਫਿੱਟ ਰੱਖਣ ਦਾ ਕੰਮ ਕਰਦੇ ਹਨ

kidneys
kidneys

ਮੁਹਾਲੀ: ਗੁਰਦੇ ( kidneys) ਸਰੀਰ ਦਾ ਉਹ ਮਹੱਤਵਪੂਰਨ ਅੰਗ ਹੈ ਜੋ ਸਰੀਰ ਨੂੰ ਫਿੱਟ ਰੱਖਣ ਦਾ ਕੰਮ ਕਰ ਰਿਹਾ ਹੈ। ਇਹ ਸਰੀਰ ਦੀ ਗੰਦਗੀ ਅਤੇ ਬੇਕਾਰ ਪਾਣੀ ਨੂੰ ਸਰੀਰ ਤੋਂ ਬਾਹਰ ਕੱਢਦੇ ਹਨ। ਸਿਰਫ਼ ਇਹ ਹੀ ਨਹੀਂ ਇਹ ਸਰੀਰ ਵਿਚ ਰਸਾਇਣ ਪਦਾਰਥਾਂ ਨੂੰ ਬੈਲੇਂਸ, ਹਾਰਮੋਨਸ ਨੂੰ ਸਕਰੀਟ ਕਰਨ ਦੇ ਨਾਲ ਨਾਲ ਬੀਪੀ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ।

KidneysKidneys

ਗੁਰਦੇ ( kidneys) ਲਾਲ ਬਲੱਡ ਸੈਲਸ, ਵਿਟਾਮਨ ਡੀ ਬਣਾਉਣ ਅਤੇ ਸਰੀਰ ਵਿਚ ਹੱਡੀਆਂ ਨੂੰ ਮਜ਼ਬੂਤ ਰੱਖਣ ਦਾ ਮੁਹੱਵਪੂਰਨ ਕੰਮ ਵ ਕਰਦੇ ਹਨ। ਜੇਕਰ ਗੁਰਦੇ ( kidneys) ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਪੂਰੇ ਸਰੀਰ ਦਾ ਸਿਸਟਮ ਹੀ ਵਿਗੜ ਜਾਂਦਾ ਹੈ। ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੈ।

KidneyKidney

ਲਗਾਤਾਰ ਗਲਤ ਖਾਣ-ਪੀਣ ਨਾਲ ਜਾਂ ਦੂਸ਼ਿਤ ਚੀਜਾਂ ਖਾਣ ਨਾਲ, ਦੂਸ਼ਿਤ ਪਾਣੀ ਪੀਣ ਨਾਲ ਅਤੇ ਜ਼ਿਆਦਾ ਸ਼ਰਾਬ ਪੀਣ ਨਾਲ ਕਿਡਨੀ ਸਬੰਧੀ ਰੋਗ ਪੈਦਾ ਹੁੰਦੇ ਹਨ। ਇਹਨਾਂ ਲਈ ਗੁਰਦਿਆਂ ( kidneys) ਨੂੰ ਲਗਾਤਾਰ ਕੰਮ ਕਰਨਾ ਪੈਂਦਾ ਹੈ ਕਈ ਵਾਰ ਕਿਡਨੀ ‘ਤੇ ਫਿਲਟਰੇਸ਼ਨ ਲਈ ਜ਼ਿਆਦਾ ਬੋਝ ਪੈਣ ਲਗਦਾ ਹੈ, ਜਿਸ ਨਾਲ ਉਹ ਖਰਾਬ ਹੋ ਜਾਂਦੀ ਹੈ।ਗੁਰਦਿਆਂ ਦੇ  ( kidneys) ਨੂੰ ਰੋਗਾਂ ਤੋਂ ਦੂਰ ਕਰਨ ਲਈ ਕੁਦਰਤੀ ਚੀਜਾਂ ਦੀ ਮਦਦ ਲੈਣੀ ਚਾਹੀਦੀ ਹੈ।

Kidney Kidney

ਇਹਨਾਂ ਚੀਜ਼ਾਂ ਨਾਲ ਰੱਖੋ ਕਿਡਨੀ ( kidneys) ਨੂੰ ਸਿਹਤਮੰਦ
ਐਪਲ ਸਾਈਡਰ ਵਿਨੇਗਰ- ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਤੱਤ ਸਰੀਰ ਨੂੰ ਬੈਕਟੀਰੀਅਲ ਇਨਫੈਕਸ਼ਨ ਤੋਂ ਮੁਕਤ ਰੱਖਣ ਦਾ ਕੰਮ ਕਰਦੇ ਹਨ। ਐਪਲ ਸਾਈਡਰ ਵਿਨੇਗਰ ਉਹਨਾਂ ਲੋਕਾਂ ਲਈ ਵੀ ਲਾਭਦਾਇਕ ਹੈ, ਜਿਨ੍ਹਾਂ ਦੇ ਗੁਰਦੇ ਵਿਚ ਪਥਰੀ ਹੋਵੇ। ਇਹ ਪਥਰੀ ਨੂੰ ਹੌਲੀ-ਹੌਲੀ ਆਪਣੇ ਆਪ ਖਤਮ ਕਰ ਦਿੰਦਾ ਹੈ।

kidneykidney

ਵਿਟਾਮਨ ਸੀ, ਡੀ ਅਤੇ ਬੀ- ਵਿਟਾਮਨ ਡੀ ਅਤੇ ਵਿਟਾਮਨ ਬੀ-6 ਲੈਣਾ ਵੀ ਕਿਡਨੀ ਦੀ ਸਲਾਮਤੀ ਲਈ ਜਰੂਰੀ ਹੈ। ਵਿਟਾਮਨ ਬੀ ਅਤੇ ਸੀ ਗੁਰਦੇ ਦੀ ਪਥਰੀ ਤੋਂ ਬਚਾਉਂਦਾ ਹੈ। ਇਹਨਾਂ ਵਿਟਾਮਨਾਂ ਨੂੰ ਕੁਦਰਤੀ ਤਰੀਕਿਆਂ ਨਾਲ ਲੈਣ ਵਿਚ ਜ਼ਿਆਦਾ ਫਾਇਦਾ ਹੈ।

Kidney stones Kidney stones

ਮਿੱਠਾ ਸੋਢਾ- ਸੋਡੀਅਮ ਬਾਇਕਾਰਬੋਨੇਟ ਦਾ ਸੇਵਨ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ਦੀ ਮਦਦ ਨਾਲ ਅਨੇਕਾਂ ਰੋਗਾਂ ਦੀ ਗਤੀ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਐਸੀਡਿਟੀ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।

Vegetable pricesVegetable 

 

 ਇਹ ਵੀ ਪੜ੍ਹੋ:  ਸੰਪਾਦਕੀ: ਗ਼ਰੀਬੀ ਤੇ ਬੇਰੁਜ਼ਗਾਰੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਚੋੜ ਕੇ ਰੱਖ ਦੇਵੇਗੀ

 

ਸਬਜ਼ੀਆਂ ਦਾ ਰਸ- ਕਿਡਨੀ ਦੀ ਸਮੱਸਿਆ ਹੋਣ ‘ਤੇ ਗਾਜਰ, ਖੀਰਾ, ਪੱਤਾ-ਗੋਭੀ ਅਤੇ ਲੌਕੀ ਦਾ ਰਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਰਬੂਜ਼ ਅਤੇ ਆਲੂ ਦਾ ਰਸ ਵੀ ਗੁਰਦੇ ਦੇ ਰੋਗਾਂ ਲਈ ਫਾਇਦੇਮੰਦ ਹੁੰਦਾ ਹੈ।

Carrot and AppleCarrot and Apple

ਧਨੀਆਂ ਦੇ ਜੂਸ ਦਾ ਸੇਵਨ ਦਿਲ ਨੂੰ ਤੰਦਰੁਸਤ ਅਤੇ ਤੁਹਾਨੂੰ ਰੋਗਾਂ ਤੋਂ ਦੂਰ ਰੱਖਦਾ ਹੈ।  ਧਨੀਆਂ ਦੇ ਜੂਸ ਨਾਲ ਕਿਡਨੀ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੇ ਹੈ ਅਤੇ ਖੂਨ ਸਾਫ਼ ਹੁੰਦਾ ਹੈ। ਇਸ ਨਾਲ ਤੁਸੀਂ ਕਿਡਨੀ ਫੇਲੀਅਰ ਵਰਗੀ ਸਮਸਿਆਵਾਂ ਤੋਂ ਬਚੇ ਰਹਿੰਦੇ ਹੋ।

ਇਹ ਵੀ ਪੜ੍ਹੋ: ਸੰਪਾਦਕੀ: ਗ਼ਰੀਬੀ ਤੇ ਬੇਰੁਜ਼ਗਾਰੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਚੋੜ ਕੇ ਰੱਖ ਦੇਵੇਗੀ

ਸਰੀਰ ਦੇ ਕੁੱਝ ਹਿੱਸਿਆਂ ਵਿਚ ਜਲਨ ਅਤੇ ਸੋਜ ਦੀ ਸਮੱਸਿਆ ਹੋਣ ਉਤੇ ਇਸ ਦਾ ਸੇਵਨ ਕਰੋ। ਇਹ ਸਰੀਰ ਦੀ ਸੋਜ ਅਤੇ ਜਲਨ ਨੂੰ ਅਸਾਨੀ ਨਾਲ ਘੱਟ ਕਰਦਾ ਹੈ। ਇਹ ਤੇਲ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਗੁਰਦੇ ਦੇ ਰੋਗਾਂ ਤੋਂ ਬਚਣ ਲਈ ਸ਼ਰਾਬ ਤੋਂ ਬਚਣਾ ਚਾਹੀਦਾ ਹੈ ਅਤੇ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement