ਅੰਬ ਖਾਣ ਤੋਂ ਬਾਅਦ ਨਾ ਖਾਓ ਇਹ ਚੀਜ਼ਾਂ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

By : KOMALJEET

Published : Jun 17, 2023, 2:12 pm IST
Updated : Jun 17, 2023, 2:12 pm IST
SHARE ARTICLE
representational
representational

ਅੰਬ ਖਾਂਦੇ ਸਮੇਂ ਰੱਖੋ ਇਹ ਸਾਵਧਾਨੀਆਂ 

ਮੋਹਾਲੀ : ਗਰਮੀਆਂ ਵਿਚ ਜ਼ਿਆਦਾਤਰ ਲੋਕ ਅੰਬ ਖਾਣਾ ਪਸੰਦ ਕਰਦੇ ਹਨ ਇੰਨਾ ਹੀ ਨਹੀਂ ਸਗੋਂ ਅੰਬ ਤੋਂ ਮੈਂਗੋ ਸ਼ੇਕ, ਖੀਰ, ਕਸਟਰਡ ਵੀ ਬਣਾਏ ਜਾਂਦੇ ਹਨ। ਇਸ ਨੂੰ ਕਈ ਫਲਾਂ ਨਾਲ ਮਿਲਾ ਕੇ ਸਲਾਦ ਵੀ ਤਿਆਰ ਕੀਤਾ ਜਾਂਦਾ ਹੈ। ਭੋਜਨ ਤੋਂ ਬਾਅਦ ਮਿੱਠੇ ਦੀ ਜਗ੍ਹਾ 'ਤੇ ਵੀ ਅੰਬ ਨੂੰ ਤਰਜੀਹ ਦਿਤੀ ਜਾਂਦੀ ਹੈ ਪਰ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅੰਬ ਦੇ ਨਾਲ ਜਾਂ ਖਾਣ ਤੋਂ ਬਾਅਦ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਦੁੱਧ ਵਾਲੇ ਪਦਾਰਥ
ਗਰਮੀਆਂ 'ਚ ਠੰਡਾ ਰਹਿਣ ਲਈ ਦਹੀਂ, ਲੱਸੀ ਅਤੇ ਵੇਸਣ ਦਾ ਸੇਵਨ ਕਰੋ। ਦੂਜੇ ਪਾਸੇ ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ 'ਚ ਜਦੋਂ ਅੰਬ ਖਾਣ ਤੋਂ ਬਾਅਦ ਦਹੀਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਠੰਡਾ ਅਤੇ ਗਰਮ ਦੋਵਾਂ ਦਾ ਅਸਰ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਚਮੜੀ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕੋਲਡ ਡਰਿੰਕ
ਕੋਲਡ ਡ੍ਰਿੰਕ ਅਤੇ ਅੰਬ ਦੋਵਾਂ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਅੰਬ ਖਾਣ ਦੇ ਤੁਰਤ ਬਾਅਦ ਕੋਲਡ ਡਰਿੰਕ ਪੀਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਅੰਬਾਂ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ: ਬੱਚਿਆਂ ਨੂੰ ਘਰੇ ਬਣਾ ਕੇ ਖਵਾਉ ਮੈਕਰੋਨੀ

ਖੱਟੇ ਫਲ
ਅੰਬ ਅਪਣੇ ਆਪ ਵਿਚ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਹੋਰ ਖੱਟੇ ਫਲਾਂ ਦੇ ਨਾਲ ਖਾਣ ਨਾਲ ਐਸੀਡਿਟੀ ਅਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਖੱਟੇ ਫਲਾਂ, ਜਿਵੇਂ ਕਿ ਸੰਤਰੇ ਜਾਂ ਨਿੰਬੂ ਵਿਚ ਉੱਚ ਪਧਰੀ ਐਸਿਡਿਟੀ, ਆਮ ਪਾਚਨ ਵਿਚ ਰੁਕਾਵਟ ਪਾ ਸਕਦੀ ਹੈ ਅਤੇ ਦਿਲ ਵਿਚ ਜਲਨ ਜਾਂ ਪੇਟ ਵਿਚ ਬੇਅਰਾਮੀ ਦਾ ਕਾਰਨ ਬਣ ਸਕਦੀ ਹੈ।

ਮਸਾਲੇਦਾਰ ਭੋਜਨ
ਕੁਝ ਲੋਕ ਮਿਰਚ-ਮਸਾਲੇਦਾਰ ਭੋਜਨ ਤੋਂ ਬਾਅਦ ਅੰਬ ਨੂੰ ਮਿੱਠੇ ਵਿਚ ਖਾਂਦੇ ਹਨ ਪਰ ਇਨ੍ਹਾਂ ਦਾ ਸੁਮੇਲ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਪੇਟ ਵਿਚ ਜਲਨ, ਐਸੀਡਿਟੀ, ਦਸਤ, ਗੈਸ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿਚ ਮਸਾਲੇਦਾਰ ਭੋਜਨ ਅਤੇ ਅੰਬ ਖਾਣ ਵਿਚ ਦੋ ਤੋਂ ਤਿੰਨ ਘੰਟੇ ਦਾ ਅੰਤਰ ਰੱਖੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement